ਪੰਜਾਬ

punjab

ETV Bharat / sports

ਬਿਗ ਬਾਉਟ ਲੀਗ ਦੀ ਡਰਾਫ਼ਟ ਪ੍ਰਕਿਰਿਆ ਮੰਗਲਵਾਰ ਤੋਂ - indian boxing federation

ਓਲੰਪਿਕ ਵਿੱਚ ਤਮਗ਼ਾ ਜੇਤੂ ਭਾਰਤੀ ਮੁੱਕੇਬਾਜ਼ ਐੱਮਸੀ ਮੈਰੀਕਾਮ ਨੇ ਇੰਡੀਅਨ ਮੁੱਕੇਬਾਜ਼ੀ ਸੰਘ ਵੱਲੋਂ ਕਰਵਾਈ ਜਾ ਰਹੀ ਇੰਡੀਅਨ ਬਾਕਸਿੰਗ ਲੀਗ 'ਬਿੱਗ ਬਾਉਟ' ਦੀ ਡਰਾਫ਼ਟ ਪ੍ਰਕਿਰਿਆ ਉੱਤੇ ਹਸਤਾਖ਼ਰ ਕੀਤੇ ਹਨ।

ਬਿਗ ਬਾਊਟ ਲੀਗ ਦੀ ਡਰਾਫ਼ਟ ਪ੍ਰਕਿਰਿਆ ਮੰਗਲਵਾਰ ਤੋਂ

By

Published : Nov 18, 2019, 7:21 PM IST

ਨਵੀਂ ਦਿੱਲੀ : ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗ਼ਾ ਜੇਤੂ ਭਾਰਤੀ ਮਹਿਲਾ ਮੁੱਕੇਬਾਜ਼ ਐੱਮਸੀ ਮੈਰੀਕਾਮ ਨੇ ਇੱਥੇ ਪਹਿਲੀ ਬਿਗ ਬਾਉਟ ਲੀਗ ਦਾ ਡਰਾਫ਼ਟ ਪ੍ਰਕਿਰਿਆ ਉੱਤੇ ਹਸਤਾਖ਼ਰ ਕੀਤੇ ਹਨ। ਇਹ ਲੀਗ 2 ਦਸੰਬਰ ਤੋਂ 6 ਟੀਮਾਂ ਵਿਚਕਾਰ ਰਾਉਂਡ ਰਾਬਿਨ ਆਧਾਰ ਉੱਤੇ ਹੋਵੇਗੀ। ਖਿਡਾਰੀਆਂ ਦੀ ਡਰਾਫ਼ਟ ਪ੍ਰਕਿਰਿਆ ਮੰਗਲਵਾਰ ਨੂੰ ਹੋਵੇਗੀ।

ਬਿਗ ਬਾਉਟ ਲੀਗ ਦੇ ਡਰਾਫ਼ਟ ਨੂੰ ਲੈ ਕੇ ਭਾਰਤੀ ਮੁੱਕੇਬਾਜ਼ੀ ਸੰਘ ਅਤੇ ਬਿਗ ਬਾਊਟ ਲੀਗ ਦੇ ਪ੍ਰਬੰਧਕਾਂ ਦੀ ਸੋਮਵਾਰ ਨੂੰ ਇੱਥੇ ਇੱਕ ਸੰਯੁਕਤ ਬੈਠਕ ਹੋਈ। ਬੈਠਕ ਵਿੱਚ ਤਿੰਨ ਰਾਉਂਡਾਂ ਦੇ ਮੁਕਾਬਲੇ ਦੇ ਹਰ ਰਾਉਂਡ ਵਿੱਚ ਸਕੋਰ ਦਿਖਾਉਣ ਸਮੇਤ ਕਈ ਅਹਿਮ ਮਸਲਿਆਂ ਉੱਤੇ ਚਰਚਾ ਹੋਈ।

ਬੈਠਕ ਵਿੱਚ ਲੀਗ ਲਈ ਖਿਡਾਰੀਆਂ ਦੇ ਹਿੱਸਾ ਲੈਣ, ਟੀਮ ਇਵੈਂਟ, ਰੰਗ ਪਰਿਣਾਮ, ਨਿਯਮਾਂ ਅਤੇ ਡਰਾਫ਼ਟ ਪ੍ਰਕਿਰਿਆ ਆਦਿ ਮਸਲਿਆਂ ਉੱਤੇ ਕਈ ਫ਼ੈਸਲੇ ਲਏ ਗਏ।

ਬੈਠਕ ਵਿੱਚ ਬਿਗ ਬਾਉਟ ਲੀਗ ਦੀ ਤਕਨੀਕੀ ਕਮੇਟੀ ਦੇ ਮੁਖੀ ਹੇਮੰਤ ਕਲਿਤਾ ਸਮੇਤ 6 ਅਧਿਕਾਰੀਆਂ ਅਤੇ ਉਨ੍ਹਾਂ ਦੇ ਕਮਰਸ਼ਿਅਲ ਹਿੱਸੇਦਾਰ-ਐਮਰਜਿੰਗ ਸਪੋਰਟਸ ਐਂਡ ਮੀਡੀਆ ਟੈਕਨਾਲੋਜੀਸ (ਈਐੱਸਐੱਮ) ਨੇ ਹਿੱਸਾ ਲਿਆ।

ਬਿਗ ਬਾਉਟ ਲੀਗ ਭਾਰਤੀ ਮੁੱਕੇਬਾਜ਼ੀ ਸੰਘ ਦੀ ਦੇਖ-ਰੇਖ ਵਿੱਚ ਹੋਣ ਵਾਲੀ ਪਹਿਲੀ ਲੀਗ ਹੈ। ਇਸ ਦਾ ਪ੍ਰਸਾਰਣ 60 ਤੋਂ ਜ਼ਿਆਦਾ ਦੇਸ਼ਾਂ ਵਿੱਚ ਕੀਤਾ ਜਾਵੇਗਾ।

ABOUT THE AUTHOR

...view details