ਪੰਜਾਬ

punjab

ਬੈਲਜ਼ੀਅਮ ’ਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਬਰਨਾਲਾ ਦੇ ਵਿਸ਼ਵ ਅਜੀਤ ਸਿੰਘ ਨੇ ਹਾਸਲ ਕੀਤਾ ਦੂਜਾ ਸਥਾਨ

ਬਰਨਾਲਾ ਦੇ ਪਿੰਡ ਜੋਧਪੁਰ ਨਾਲ ਸਬੰਧਤ ਇੱਕ ਪਰਿਵਾਰ ਦੇ ਲੜਕੇ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਬੈਲਜ਼ੀਅਮ ’ਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ’ਚ ਦੂਜਾ ਸਥਾਨ ਹਾਸਲ ਕਰਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।

By

Published : Feb 18, 2020, 1:57 PM IST

Published : Feb 18, 2020, 1:57 PM IST

ਵਿਸ਼ਵ ਅਜੀਤ ਸਿੰਘ ਨਿੱਕੂ
ਵਿਸ਼ਵ ਅਜੀਤ ਸਿੰਘ ਨਿੱਕੂ

ਬਰਨਾਲਾ: ਪਿੰਡ ਜੋਧਪੁਰ ਨਾਲ ਸਬੰਧਤ ਇੱਕ ਪਰਿਵਾਰ ਦੇ ਲੜਕੇ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਬੈਲਜ਼ੀਅਮ ’ਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ’ਚ ਦੂਜਾ ਸਥਾਨ ਹਾਸਲ ਕਰਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ।

ਪ੍ਰਦੇਸ਼ ਵਿੱਚ ਜਾ ਕੇ ਵਸੇ ਪੰਜਾਬੀ ਜਿੱਥੇ ਸਖ਼ਤ ਮਿਹਨਤ ਨਾਲ ਆਰਥਿਕ ਤੌਰ ’ਤੇ ਮਜਬੂਤ ਹੋਏ ਹਨ ਉੱਥੇ ਉਨ੍ਹਾਂ ਦੀ ਸੁਹਿਰਦ ਨਵੀਂ ਪਨੀਰੀ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚ ਰਹਿੰਦੇ ਪਿੰਡ ਜੋਧਪੁਰ ਦੇ ਪਰਗਟ ਸਿੰਘ ਦੇ 16 ਸਾਲਾਂ ਲੜਕੇ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਸੂਬਾ ਪੱਧਰੀ ਖੇਡਾਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।

ਪਿਛਲੇ ਦਿਨੀ ਵੈਸਟ ਫਲਾਂਦਰਨ ਸੂਬੇ ਦੇ ਸ਼ਹਿਰ ਕੋਰਤਰਿਕ ਵਿੱਚ ਹੋਈ ਵੈਸਟ ਫਲਾਮਿਸ਼ ਕਰਾਟੇ ਚੈਂਪੀਅਨਸ਼ਿੱਪ ਵਿੱਚ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਜਪਾਨ ਕਰਾਟੇ ਕਲੱਬ ਈਪਰ ਵੱਲੋਂ ਪਹਿਲੀ ਵਾਰ ਭਾਗ ਲੈਂਦਿਆਂ ਅਪਣੀ ਉਮਰ ਦੇ ਵਰਗ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ: ਈਟੀਵੀ ਭਾਰਤ ਨੇ ਲੁਧਿਆਣਾ ਵਿੱਚ ਲੱਭਿਆ ਕੈਪਟਨ ਦਾ 'ਸਮਾਰਟ ਸਕੂਲ'

ਵੈਸਟ ਫਲਾਮਿਸ਼ ਸਟੇਟ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਵਾਲਾ ਵਿਸ਼ਵ ਅਜੀਤ ਸਿੰਘ ਪਹਿਲਾ ਪੰਜਾਬੀ ਮੁੰਡਾ ਹੈ ਜੋ ਬੇਸ਼ੱਕ ਹੁਣ ਬੈਲਜ਼ੀਅਮ ਨਾਗਰਿਕ ਹੈ, ਪਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦਾ ਜੰਮਪਲ ਅਤੇ ਮਰਹੂਮ ਸਰਪੰਚ ਅਮਰਜੀਤ ਸਿੰਘ ਦਾ ਪੋਤਰਾ ਹੈ। ਵਿਸ਼ਵ ਅਜੀਤ ਸਿੰਘ ਦੀ ਇਸ ਪ੍ਰਾਪਤੀ ’ਤੇ ਪਿੰਡ ਦੇ ਸਰਪੰਚ ਬਲਵੀਰ ਸਿੰਘ ਬੀਰਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ।

ABOUT THE AUTHOR

...view details