ਬੇਲਗ੍ਰੇਡ: ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਬਜਰੰਗ ਪੂਨੀਆ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ (World Wrestling Championship) ਵਿੱਚ ਵੀ ਆਪਣੀ ਛਾਪ ਛੱਡਦੇ ਹੋਏ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤ (Won a bronze medal for the country) ਲਿਆ ਹੈ। ਪੂਨੀਆ ਨੇ 0-6 ਨਾਲ ਵਾਪਸੀ (Punia returned with 0-6) ਕਰਦੇ ਹੋਏ ਪੋਰਟੋ ਰੀਕੋ ਦੇ ਸੇਬੇਸਟੀਅਨ ਰਿਵੇਰਾ ਨੂੰ 11-9 ਨਾਲ ਹਰਾ ਕੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਦੂਜਾ (India's second medal) ਤਗਮਾ ਸੀ। ਇਸ ਤੋਂ ਪਹਿਲਾਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਾਂਸੀ ਦਾ ਤਗਮਾ (Vinesh Phogat won the bronze medal) ਜਿੱਤਿਆ ਸੀ।
ਇਸ ਤੋਂ ਪਹਿਲਾਂ ਬਜਰੰਗ ਨੂੰ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੇ ਜੌਹਨ ਡਾਇਕੋਮਿਹਾਲਿਸ ਨੇ ਹਰਾਇਆ ਸੀ। ਫਿਰ ਬਜਰੰਗ ਰੇਪੇਚੇਜ ਦੇ ਜ਼ਰੀਏ ਕਾਂਸੀ ਦੇ ਤਗਮੇ ਦੇ ਮੈਚ ਤੱਕ ਪਹੁੰਚੇ ਅਤੇ ਜਿੱਤ ਦਰਜ ਕੀਤੀ। ਰੇਪੇਚੇਜ ਦੇ ਪਹਿਲੇ ਮੈਚ ਵਿੱਚ ਬਜਰੰਗ ਨੇ ਆਰਮੇਨੀਆ ਦੇ ਵੇਗੇਨ ਟੇਵਾਨਯਾਨ ਨੂੰ ਸਖ਼ਤ ਮੁਕਾਬਲੇ ਵਿੱਚ (Beaten in tough competition) ਹਰਾਇਆ। ਬਜਰੰਗ ਨੇ ਆਪਣੇ ਪਹਿਲੇ ਮੈਚ ਵਿੱਚ ਸਿਰ ਦੀ ਸੱਟ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।