ਨਵੀਂ ਦਿੱਲੀ : ਧਾਰਾ 370 ਨੂੰ ਹਟਾਉਣ ਤੋਂ ਬਾਅਦ ਕਈ ਨੇਤਾਵਾਂ ਨੇ ਜੰਮੂ ਅਤੇ ਕਸ਼ਮੀਰ ਦੀਆਂ ਔਰਤਾਂ ਬਾਰੇ ਕਈ ਵਿਵਾਦਤ ਬਿਆਨ ਦਿੱਤੇ ਹਨ। ਇਸੇ ਦੌਰਾਨ ਪਹਿਲਵਾਨ ਬਜਰੰਗ ਪੁਨੀਆ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ। ਧਾਰਾ 370 ਦੇ ਤਹਿਤ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਮਿਲਦਾ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਪੁਨੀਆ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, "ਨਾ ਕਸ਼ਮੀਰ 'ਚ ਸਹੁਰੇ ਚਾਹੀਦੇ, ਨਾ ਹੀ ਉਥੇ ਮਕਾਨ ਚਾਹੀਦਾ, ਬਸ ਕੋਈ ਵੀ ਫ਼ੌਜੀ ਤਿਰੰਗੇ ਵਿੱਚ ਲਿਪਟ ਕੇ ਨਾ ਆਏ, ਹੁਣ ਅਜਿਹਾ ਹਿੰਦੁਸਤਾਨ ਚਾਹੀਦਾ। ਜੈ ਹਿੰਦ ਜੈ ਭਾਰਤ।"