ਪੰਜਾਬ

punjab

ETV Bharat / sports

ਟੋਕਿਓ 2020 : ਕੁਆਲੀਫ਼ਾਈਡ ਖਿਡਾਰੀ 2021 'ਚ ਸਿੱਧਿਆ ਕਰਨਗੇ ਕੁਆਲੀਫ਼ਾਈ - tokyo 2020 will keep 2021 spots

ਟੋਕਿਓ ਓਲੰਪਿਕ 2020 ਲਈ ਕੁਆਲੀਫਾਈ ਕਰਨ ਵਾਲੇ ਖਿਡਾਰੀਆਂ ਦੇ ਕੋਟੇ ਦੀਆਂ ਥਾਵਾਂ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰਨ ਤੋਂ ਬਾਅਦ ਵੀ ਸੁਰੱਖਿਅਤ ਰਹਿਣਗੀਆਂ. ਆਈ.ਓ.ਸੀ. ਅਤੇ 32 ਅੰਤਰਰਾਸ਼ਟਰੀ ਖੇਡ ਮਹਾਂਸੰਘ ਦੇ ਵੀਰਵਾਰ ਨੂੰ ਦੂਰ ਸੰਚਾਰ ਵਿੱਚ ਸ਼ਾਮਲ ਹੋਣ ਵਾਲੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਟੋਕਿਓ 2020 : ਕੁਆਲੀਫ਼ਾਈਡ ਖਿਡਾਰੀ 2021 'ਚ ਸਿੱਧਿਆ ਕਰਨਗੇ ਕੁਆਲੀਫ਼ਾਈ
ਟੋਕਿਓ 2020 : ਕੁਆਲੀਫ਼ਾਈਡ ਖਿਡਾਰੀ 2021 'ਚ ਸਿੱਧਿਆ ਕਰਨਗੇ ਕੁਆਲੀਫ਼ਾਈ

By

Published : Mar 28, 2020, 11:42 PM IST

ਪੈਰਿਸ : ਟੋਕਿਓ ਓਲੰਪਿਕ ਵਿੱਚ ਭਾਗ ਲੈਣ ਵਾਲੇ 11000 ਖਿਡਾਰੀਆਂ ਵਿੱਚੋਂ 57 ਫ਼ੀਸਦ ਨੇ ਕੁਆਲੀਫ਼ਾਈ ਕੀਤਾ ਹੈ। ਕੋਵਿਡ 19 ਮਹਾਂਮਾਰੀ ਦੇ ਕਾਰਨ ਮੰਗਲਵਾਰ ਨੂੰ ਖੇਡਾਂ ਨੂੰ ਇੱਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਕੁਆਲੀਫ਼ਿਕੇਸ਼ਨ ਦਾ ਮਸਲਾ ਮੁੱਖ

ਆਈ.ਓ.ਸੀ ਅਤੇ 32 ਅੰਤਰ-ਰਾਸ਼ਟਰੀ ਖੇਡ ਮਹਾਂਸੰਘਾਂ ਦੀ ਵੀਰਵਾਰ ਨੂੰ ਹੋਈ ਟੈਲੀਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲੇ ਇੱਕ ਅਧਿਕਾਰੀ ਨੇ ਕਿਹਾ, ਆਈ.ਓ.ਸੀ ਪ੍ਰਧਾਨ ਥਾਮਸ ਬਾਕ ਨੇ ਖੇਡਾਂ ਨੂੰ ਮੁਲਤਵੀ ਕਰਨ ਦੇ ਫ਼ੈਸਲੇ ਦਾ ਕਾਰਨ ਦੱਸਿਆ। ਇਸ ਤੋਂ ਬਾਅਦ ਕਿਹਾ ਕਿ ਟੋਕਿਓ 2020 ਦੇ ਲਈ ਕੁਆਲੀਫ਼ਾਈ ਕਰ ਚੁੱਕੇ ਖਿਡਾਰੀ 2021 ਵਿੱਚ ਵੀ ਖੇਡਣਗੇ।

ਟੋਕਿਓ 2020

ਸੂਤਰ ਨੇ ਕਿਹਾ ਕਿ ਗੱਲਬਾਤ ਵਿੱਕ ਕੁਆਲੀਫ਼ਿਕੇਸ਼ਨ ਦਾ ਮਸਲਾ ਮੁੱਖ ਸੀ। ਕੁੱਝ ਮਹਾਂਸੰਘਾਂ ਵਿੱਚ ਕਈ ਖਿਡਾਰੀ ਹੁਣ ਤੱਕ ਕੁਆਲੀਫ਼ਾਈ ਨਹੀਂ ਕਰ ਸਕੇ ਅਤੇ ਉਸ ਦੇ ਲਈ ਘੱਟ ਤੋਂ ਘੱਟ 3 ਮਹੀਨਿਆਂ ਦਾ ਸਮਾਂ ਚਾਹੀਦਾ ਹੈ। ਮੁੱਕੇਬਾਜ਼ੀ ਸਮੇਤ ਕਈ ਖੇਡਾਂ ਦੇ ਕੁਆਲੀਫ਼ਾਇੰਗ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਗਏ ਹਨ।

57 ਫ਼ੀਸਦੀ ਨੇ ਹਾਸਲ ਕੀਤਾ ਕੋਟਾ

ਟੋਕਿਓ ਖੇਡਾਂ ਵਿੱਚ ਹਿੱਸਾ ਲੈਣ ਦੇ ਲਈ ਨਿਰਧਾਰਿਤ 11,000 ਅਥਲੀਟਾਂ ਵਿੱਚੋਂ 57 ਫ਼ੀਸਦ ਨੇ ਪਹਿਲਾਂ ਹੀ ਖੇਡਾਂ ਵਿੱਚ ਕੋਟਾ ਹਾਸਲ ਕਰ ਲਿਆ ਸੀ। ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਅਤੇ ਜਾਪਾਨੀ ਸਰਕਾਰ ਨੇ ਮੰਗਲਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਕਾਰਨ ਖੇਡਾਂ ਨੂੰ 2021 ਤੱਕ ਟਾਲ ਦਿੱਤਾ।

ਆਈ.ਓ.ਸੀ ਪ੍ਰਧਾਨ ਥਾਮਸ ਬਾਕ

ਆਈਓਸੀ ਅਤੇ ਟੋਕਿਓ ਓਲੰਪਿਕ 2020 ਦੀ ਕਮੇਟੀ ਨੇ 24 ਮਾਰਚ ਨੂੰ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਸੀ ਕਿ ਆਈਓਸੀ ਪ੍ਰਧਾਨ ਥਾਮਸ ਬਾਕ ਅਤੇ ਆਬੇ ਖੇਡਾਂ ਨੂੰ 2020 ਤੋਂ ਬਾਅਦ, 2021 ਵਿੱਚ ਪੁਨ-ਨਿਰਧਾਰਿਤ ਕਰਨ ਨੂੰ ਤਿਆਰ ਹੋ ਗਏ ਹਨ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਓਲੰਪਿਕ ਖੇਡਾਂ ਨੂੰ ਮੁਲਤਵੀ ਕੀਤਾ ਗਿਆ ਹੋਵੇ।

ABOUT THE AUTHOR

...view details