ਨਵੀਂ ਦਿੱਲੀ : ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਸਾਖਸ਼ੀ ਮਲਿਕ (65 ਕਿਗ੍ਰਾ) ਨੂੰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਖੇਡੇ ਗਏ ਸੈਮੀਫ਼ਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸੈਮੀਫ਼ਾਈਨਲ ਵਿੱਚ ਜਾਪਾਨ ਦੀ ਨਾਓਮੀ ਰੂਇਕੇ ਸਾਖਸ਼ੀ ਮਲਿਕ ਨੂੰ ਹਰਾ ਕਿ ਦੂਸਰੇ ਸਥਾਨ ਉੱਤੇ ਰਹੀ ਅਤੇ ਚਾਂਦੀ ਦੇ ਤਮਗ਼ੇ ਨਾਲ ਸੰਤੁਸ਼ਟ ਹੋਣਾ ਪਿਆ।
ਨਾਲ ਹੀ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫ਼ੋਗਾਟ ਅਤੇ ਅੰਸ਼ੂ ਮਲਿਕ ਨੇ ਸ਼ੁੱਕਰਵਾਰ ਨੂੰ ਆਪਣੇ ਭਾਰਤ ਵਰਗ ਵਿੱਚ ਤਾਂਬੇ ਦਾ ਤਮਗ਼ਾ ਹਾਸਲ ਕੀਤਾ। ਵਿਨੇਸ਼ ਨੇ 53 ਕਿਗ੍ਰਾ ਭਾਰ ਵਰਗ ਦੇ ਤਾਂਬਾ ਤਮਗ਼ਾ ਮੁਕਾਬਲੇ ਵਿੱਚ ਵਿਅਤਨਾਮ ਦੀ ਥੀ ਲੀ ਕਿਉ ਨੂੰ 10-0 ਨਾਲ ਹਰਾਇਆ। ਉੱਥੇ ਹੀ ਅੰਸ਼ ਨੇ ਉਜ਼ਬੇਕਿਸਤਾਨ ਦੀ ਸੇਵਾਰਾ ਐਸ਼ਮੁਰਾਤੋਵਾ ਨੂੰ ਮਾਤ ਦੇ ਕੇ ਜਿੱਤ ਹਾਸਲ ਕੀਤੀ।
ਇਸ ਤੋਂ ਪਹਿਲਾ ਸਾਖਸ਼ੀ ਸ਼ੁਰੂਆਤੀ ਦੌਰ ਵਿੱਚ ਜਾਪਾਨ ਦੀ ਨਾਓਮੀ ਰੁਇਕੇ ਤੋਂ 1-2 ਨਾਲ ਹਾਰ ਗਈ ਸੀ ਪਰ ਉਨ੍ਹਾਂ ਨੇ ਵਾਪਸੀ ਕਰਦੇ ਹੋਏ 2 ਕਮਜ਼ੋਰ ਵਿਰਧੀਆਂ ਪਸਤ ਕੀਤਾ ਗ਼ੈਰ-ਓਲੰਪਿਕ 65 ਕਿ.ਗ੍ਰਾ ਭਾਰ ਵਰਗ ਦੇ ਫ਼ਾਇਨਲ ਵਿੱਚ ਪਹੁੰਚੀ। ਉਨ੍ਹਾਂ ਨੇ ਕੋਰੀਆ ਦੀ ਓਹਯੰਗ ਹਾ ਉੱਤੇ ਤਕਨੀਕੀ ਸਮਰੱਥਾ ਨਾਲ ਜਿੱਤ ਹਾਸਲ ਕੀਤੀ।