ਨਵੀਂ ਦਿੱਲੀ: ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੇ ਸਾਬਕਾ ਬਾਕਸਰ ਐਨ. ਡਿੰਕੋ ਸਿੰਘ (N. Dingko Singh) ਦਾ 42 ਸਾਲ ਦੀ ਉਮਰ ਵਿੱਚ ਅੱਜ ਦੇਹਾਂਤ ਹੋ ਗਿਆ ਹੈ। ਡਿੰਕੋ ਪਿਛਲੇ ਕੁਝ ਸਾਲਾਂ ਤੋਂ ਬੀਮਰ ਸੀ ਅਤੇ ਉਨ੍ਹਾਂ ਦੇ ਲੀਵਰ ਦਾ ਇਲਾਜ ਚੱਲ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਡਿੰਕੋ ਸਿੰਘ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ। ਇਸ ਦੇ ਬਾਅਦ ਮਣੀਪੁਰ ਤੋਂ ਉਨ੍ਹਾਂ ਏਅਰ ਲਿਫਟ ਰਾਹੀਂ ਇਲਾਜ ਲਈ ਦਿੱਲੀ ਲਿਆਂਦਾ ਗਿਆ ਸੀ। ਜਿਥੇ ਉਨ੍ਹਾਂ ਦੇ ਲੀਵਰ ਕੈਂਸਰ ਦਾ ਇਲਾਜ ਦਿੱਲੀ ਦੇ ਆਈਐਲਬੀਐਸ ਵਿੱਚ ਚੱਲ ਰਿਹਾ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਕੋਰੋਨਾ ਸੰਕਰਮਿਤ ਵੀ ਹੋਏ ਸੀ ਪਰ ਕੋਵਿਡ ਨੂੰ ਮਾਤ ਦੇਣ ਤੋਂ ਬਾਅਦ ਉਹ ਜਿੰਦਗੀ ਦੀ ਜੰਗ ਹਾਰ ਗਏ। ਡਿੰਕੋ ਸਿੰਘ ਦੇ ਦੇਹਾਂਤ ਨਾਲ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦੇਹਾਂਤ ਉੱਤੇ ਖੇਡ ਮੰਤਰੀ ਕਿਰਨ ਰਿਜਿਜੁ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਖ ਪ੍ਰਗਟ ਕੀਤਾ ਹੈ।
ਪੀਐਮ ਨੇ ਟਵੀਟ ਵਿੱਚ ਲਿਖਿਆ ਕਿ ਸ਼੍ਰੀ ਡਿੰਕੋ ਸਿੰਘ ਇੱਕ ਖੇਡ ਸੁਪਰਸਟਾਰ, ਇੱਕ ਉੱਤਮ ਮੁੱਕੇਬਾਜ਼ ਸੀ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਦਿਲਾਸਾ।
ਡਿੰਕੋ ਸਿੰਘ ਦੇ ਦੇਹਾਂਤ ਉੱਤੇ ਸੋਗ ਪ੍ਰਗਟ ਕਰਦੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਲਿਖਿਆ ਕਿ ਮੈਂ ਡਿੰਕੋ ਦੇ ਦੇਹਾਂਤ ਉੱਤੇ ਦੁਖੀ ਹਾਂ, ਉਹ ਭਾਰਤ ਦਾ ਸਰਬੋਤਮ ਮੁਕੇਬਾਜ਼ਾਂ ਵਿੱਚ ਇਕ ਸੀ। ਸਾਲ 1998 ਵਿੱਚ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਡਿੰਕੋ ਦੇ ਸੋਨੇ ਦੇ ਤਗਮੇ ਨੇ ਭਾਰਤ ਵਿੱਚ ਬਾਕਸਿੰਗ ਨੂੰ ਕਾਫੀ ਪ੍ਰਸਿੱਧੀ ਪ੍ਰਾਪਤ ਹੋਈ। ਮੈਂ ਸ਼ੋਕਾਕੁਲ ਪਰਿਵਾਰ ਦੇ ਪ੍ਰਤੀ ਆਪਣੀ ਡੁੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।
ਡਿੰਕੋ ਸਿੰਘ ਨੇ ਸਾਲ 1998 ਵਿੱਚ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਆਪਣਾ ਪਰਚਮ ਲਹਿਰਾਉਂਦੇ ਹੋਏ ਬਾਕਸਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। ਬਾਕਸਿੰਗ ਵਿੱਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ 1998 ਵਿੱਚ ਅਰਜੁਨ ਐਵਾਰਡ ਨਾਲ ਨਵਾਜਿਆ ਗਿਆ। ਉੱਥੇ 2013 ਵਿੱਚ ਡਿੰਕੋ ਸਿੰਘ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ।
ਡਿੰਕੋ ਸਿੰਘ ਇੱਕ ਖਿਡਾਰੀ ਹੀ ਨਹੀਂ ਸੀ ਬਲਕਿ ਉਹ ਪ੍ਰੇਰਣਾ ਦਾ ਸਰੋਤ ਵੀ ਸੀ। 6 ਵਾਰ ਵਿਸ਼ਵ ਚੈਪੀਅਨਸ਼ਿਪ ਐਮਸੀ ਮੈਰੀਕਾਮ ਅਤੇ ਐਲ ਸਰਿਤਾ ਦੇਵੀ ਨੇ ਮੁਕੇਬਾਜ਼ੀ ਦੀ ਪ੍ਰੇਰਣਾ ਉਨ੍ਹਾਂ ਤੋਂ ਲਈ ਸੀ। ਡਿੰਕੋ ਸਿੰਘ ਭਾਰਤੀ ਨੌਸੈਨਾ ਵਿੱਚ ਸੀ ਅਤੇ ਉਹ ਕੋਚ ਦੇ ਤੌਰ ਉੱਤੇ ਕੰਮ ਕਰਦੇ ਸੀ। ਪਿਛਲੇ ਕਈ ਸਾਲਾਂ ਤੋਂ ਬੀਮਾਰ ਹੋਣ ਕਾਰਨ ਉਹ ਘਰ ਵਿੱਚ ਰਹਿ ਰਹੇ ਸੀ।