ਪੰਜਾਬ

punjab

ETV Bharat / sports

Asian Games 2023: ਅਦਿਤੀ ਅਸ਼ੋਕ ਨੇ ਰਚਿਆ ਇਤਿਹਾਸ, ਏਸ਼ੀਆਈ ਖੇਡਾਂ 'ਚ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਗੋਲਫਰ ਬਣੀ - Aditi Ashok

ਭਾਰਤ ਦੀ ਸਟਾਰ ਗੋਲਫਰ ਅਦਿਤੀ ਅਸ਼ੋਕ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਦਿਤੀ ਏਸ਼ਿਆਈ ਖੇਡਾਂ ਵਿੱਚ ਗੋਲਫ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਣ ਬਣ ਗਈ ਹੈ। (Aditi Ashok)

ADITI ASHOK SECURES SILVER IN GOLF
ADITI ASHOK SECURES SILVER IN GOLF

By ETV Bharat Punjabi Team

Published : Oct 1, 2023, 10:44 AM IST

ਹਾਂਗਜ਼ੂ: ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦਾ ਅੱਜ 8ਵਾਂ ਦਿਨ ਹੈ। ਭਾਰਤੀ ਖਿਡਾਰੀਆਂ ਦਾ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਭਾਰਤ ਨੇ 10 ਸੋਨ ਤਗਮਿਆਂ ਸਮੇਤ ਕੁੱਲ 38 ਤਗਮੇ ਜਿੱਤੇ ਹਨ। ਭਾਰਤੀ ਖਿਡਾਰੀਆਂ ਕੋਲ ਅੱਜ ਕਈ ਤਗਮੇ ਪੱਕੇ ਕਰਨ ਅਤੇ ਜਿੱਤਣ ਦਾ ਮੌਕਾ ਹੈ।(Aditi Ashok)

ਅਦਿਤੀ ਅਸ਼ੋਕ ਨੇ ਚੀਨ ਦੇ ਹਾਂਗਜ਼ੂ 'ਚ ਖੇਡੀਆਂ ਜਾ ਰਹੀਆਂ ਖੇਡਾਂ 'ਚ ਐਤਵਾਰ ਨੂੰ ਗੋਲਫ 'ਚ ਦਿਨ ਦਾ ਪਹਿਲਾ ਤਮਗਾ ਜਿੱਤਿਆ। ਉਸ ਨੇ ਔਰਤਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਏਸ਼ਿਆਈ ਖੇਡਾਂ ਵਿੱਚ ਗੋਲਫ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਣ ਵੀ ਹੈ। ਇਸ ਈਵੈਂਟ 'ਚ ਥਾਈਲੈਂਡ ਦੀ ਅਰਪਿਚਾਇਆ ਯੂਬੋਲ ਨੇ ਸੋਨ ਤਮਗਾ ਜਿੱਤਿਆ। ਜਦਕਿ ਕੋਰੀਆ ਦੇ ਗੋਲਫਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਇਸ ਦੇ ਨਾਲ ਭਾਰਤ ਦੇ ਹੁਣ 39 ਮੈਡਲ ਹੋ ਗਏ ਹਨ। ਜਿਸ ਵਿੱਚ 10 ਗੋਲਡ ਮੈਡਲ ਵੀ ਸ਼ਾਮਲ ਹੈ। ਭਾਰਤ ਤਮਗਾ ਸੂਚੀ 'ਚ ਚੌਥੇ ਸਥਾਨ 'ਤੇ ਹੈ। ਜਦਕਿ ਚੀਨ ਪਹਿਲੇ, ਜਾਪਾਨ ਦੂਜੇ ਅਤੇ ਦੱਖਣੀ ਕੋਰੀਆ ਤੀਜੇ ਨੰਬਰ 'ਤੇ ਹੈ। ਗੋਲਫ ਤੋਂ ਇਲਾਵਾ ਭਾਰਤ ਦਾ ਐਤਵਾਰ ਨੂੰ ਬੈਡਮਿੰਟਨ 'ਚ ਤਮਗਾ ਯਕੀਨੀ ਹੈ, ਜਿੱਥੇ ਭਾਰਤੀ ਪੁਰਸ਼ ਟੀਮ ਫਾਈਨਲ 'ਚ ਚੀਨ ਨਾਲ ਭਿੜੇਗੀ। ਇਸ ਤੋਂ ਇਲਾਵਾ ਐਥਲੈਟਿਕਸ ਦੇ 7 ਫਾਈਨਲ ਹੋਏ।

ਭਾਰਤ ਨੂੰ ਪੁਰਸ਼ਾਂ ਦੇ ਸ਼ਾਟਪੁੱਟ ਵਿੱਚ ਤਜਿੰਦਰ ਪਾਲ ਸਿੰਘ ਟੂਰ, ਲੰਬੀ ਛਾਲ ਵਿੱਚ ਮੁਰਲੀ ​​ਸ਼੍ਰੀ ਸ਼ੰਕਰ, ਔਰਤਾਂ ਦੇ ਡਿਸਕਸ ਥਰੋਅ ਵਿੱਚ ਸੀਮਾ ਪੂਨੀਆ ਅਤੇ ਪੁਰਸ਼ਾਂ ਦੇ ਸਟੀਪਲਚੇਜ਼ ਵਿੱਚ ਅਭਿਨਾਸ਼ ਸਾਂਬਲੇ ਤੋਂ ਤਗਮੇ ਦੀ ਉਮੀਦ ਹੈ। ਭਾਰਤੀ ਮੁੱਕੇਬਾਜ਼ ਵੀ ਸੈਮੀਫਾਈਨਲ 'ਚ ਪਹੁੰਚ ਕੇ ਆਪਣਾ ਤਗਮਾ ਪੱਕਾ ਕਰ ਸਕਦੇ ਹਨ।

ਐਥਲੈਟਿਕਸ ਦੇ ਵੱਡੇ ਮੁਕਾਬਲਿਆਂ 'ਚ ਭਾਰਤ ਦੀ ਦਾਅਵੇਦਾਰੀ:ਅਥਲੈਟਿਕਸ 'ਚ ਭਾਰਤ ਲਈ ਅੱਜ ਦਾ ਦਿਨ ਵੱਡਾ ਹੋ ਸਕਦਾ ਹੈ। ਅੱਜ ਕਈ ਫਾਈਨਲ ਹੋਣਗੇ। ਔਰਤਾਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਜੋਤੀ ਯਾਰਾਜੀ ਅਤੇ ਸ਼ਾਟ ਪੁਟ ਵਿੱਚ ਤਜਿੰਦਰਪਾਲ ਸਿੰਘ ਤੂਰ ਤੋਂ ਤਗਮੇ ਦੀ ਉਮੀਦ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਮੁਰਲੀ ​​ਸ਼੍ਰੀਸ਼ੰਕਰ ਪੁਰਸ਼ਾਂ ਦੀ ਲੰਬੀ ਛਾਲ ਵਿੱਚ ਸੋਨ ਤਮਗਾ ਅਤੇ ਅਵਿਨਾਸ਼ ਸਾਬਲ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਸੋਨ ਤਮਗਾ ਲਿਆ ਸਕਦੇ ਹਨ।

ਸ਼ੂਟਿੰਗ ਈਵੈਂਟ ਦਾ ਆਖਰੀ ਦਿਨ:ਏਸ਼ੀਆਈ ਖੇਡਾਂ 'ਚ ਅੱਜ ਸ਼ੂਟਿੰਗ ਦਾ ਆਖਰੀ ਦਿਨ ਹੈ। ਅੱਜ ਫਸਵੇਂ ਮੁਕਾਬਲੇ ਹੋਣਗੇ। ਭਾਰਤ ਨੇ ਹਾਂਗਜ਼ੂ 2023 ਵਿੱਚ ਸ਼ੂਟਿੰਗ ਮੁਕਾਬਲਿਆਂ ਵਿੱਚ ਹੁਣ ਤੱਕ 19 ਤਗਮੇ ਜਿੱਤੇ ਹਨ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਨਿਸ਼ਾਨੇਬਾਜ਼ੀ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਤੀਰਅੰਦਾਜ਼ੀ ਵਿੱਚ ਯੋਗਤਾ ਦੌਰ:ਤੀਰਅੰਦਾਜ਼ੀ ਅੱਜ ਰਿਕਰਵ ਅਤੇ ਕੰਪਾਊਂਡ ਸ਼੍ਰੇਣੀਆਂ ਦੋਵਾਂ ਵਿੱਚ ਵਿਅਕਤੀਗਤ ਯੋਗਤਾ ਦੌਰ ਦੇ ਨਾਲ ਸ਼ੁਰੂ ਹੋਵੇਗੀ। ਭਾਰਤੀ ਟੀਮ ਵਿਸ਼ਵ ਚੈਂਪੀਅਨਾਂ ਨਾਲ ਲੈਸ ਹੈ। ਤੀਰਅੰਦਾਜ਼ੀ 'ਚ ਭਾਰਤ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਹੋਵੇਗੀ।

ABOUT THE AUTHOR

...view details