ਪੰਜਾਬ

punjab

ETV Bharat / sports

Asian Games 2023: ਭਾਰਤੀ ਮਹਿਲਾ ਕਬੱਡੀ ਟੀਮ ਨੇ ਕੀਤਾ ਕਮਾਲ, ਚੀਨ ਨੂੰ ਫਾਈਨਲ 'ਚ ਹਰਾ ਜਿੱਤਿਆ ਗੋਲਡ ਮੈਡਲ, ਬੇਹੱਦ ਰੋਮਾਂਚਕ ਰਿਹਾ ਫਾਈਨਲ ਮੁਕਾਬਲਾ - ਕਬੱਡੀ ਟੀਮ ਦਾ ਤੀਜਾ ਸੋਨ ਤਗ਼ਮਾ

ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਤੋਂ ਬਾਅਦ ਇੱਕ ਕਈ ਤਗਮੇ ਦਿਵਾਏ ਹਨ। ਅੱਜ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ 'ਚ ਕਬੱਡੀ 'ਚ ਵੀ ਭਾਰਤ ਨੇ ਸੋਨ ਤਗਮਾ (Indian Womens Kabaddi Team) ਜਿੱਤ ਲਿਆ ਹੈ।

ASIAN GAMES 2023 INDIAN WOMENS KABADDI TEAM WON GOLD MEDAL BY DEFEATING CHINA
Asian Games 2023: ਭਾਰਤੀ ਮਹਿਲਾ ਕਬੱਡੀ ਟੀਮ ਨੇ ਕੀਤਾ ਕਮਾਲ,ਚੀਨ ਨੂੰ ਫਾਈਨਲ 'ਚ ਹਰਾ ਜਿੱਤਿਆ ਗੋਲਡ ਮੈਡਲ, ਬੇਹੱਦ ਰੋਮਾਂਚਕ ਰਿਹਾ ਫਾਈਨਲ ਮੁਕਾਬਲਾ

By ETV Bharat Punjabi Team

Published : Oct 7, 2023, 12:36 PM IST

ਹਾਂਗਜ਼ੂ: ਚੀਨ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2023 (Asian Games 2023 ) ਵਿੱਚ ਭਾਰਤ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਭਾਰਤ ਨੇ ਏਸ਼ੀਅਨ ਖੇਡਾਂ 'ਚ ਤਗਮਿਆਂ ਦਾ ਆਪਣਾ ਰਿਕਾਰਡ ਵੀ ਤੋੜ ਦਿੱਤਾ ਹੈ। ਅੱਜ ਭਾਰਤ ਨੇ ਆਪਣੇ ਕਬੱਡੀ ਫਾਈਨਲ ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਭਾਰਤੀ ਮਹਿਲਾ ਕਬੱਡੀ ਟੀਮ ਦੂਜੇ ਹਾਫ ਵਿੱਚ ਦੋ ਅੰਕਾਂ ਨਾਲ ਪਿੱਛੇ ਸੀ ਪਰ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਇੱਕ ਅੰਕ ਨਾਲ ਜਿੱਤ ਲਿਆ।

ਇੱਕ ਪੁਆਇੰਟ ਦੇ ਫਰਕ ਨਾਲ ਜਿੱਤਿਆ ਫਸਵਾਂ ਮੁਕਬਲਾ: ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨ ਨੂੰ ਰੋਮਾਂਚਕ ਮੁਕਾਬਲੇ ਵਿੱਚ 26-25 ਨਾਲ ਹਰਾ ਕੇ ਤੀਜੀ ਵਾਰ ਸੋਨ ਤਗ਼ਮਾ ਜਿੱਤਿਆ। ਚੀਨ ਦੇ ਹਾਂਗਜ਼ੂ ਦੇ ਗੁਆਲੀ ਸਪੋਰਟਸ ਸੈਂਟਰ (Gully Sports Centre) 'ਚ ਸ਼ਨੀਵਾਰ ਨੂੰ ਖੇਡੇ ਗਏ ਬੇਹੱਦ ਰੋਮਾਂਚਕ ਮੈਚ 'ਚ ਭਾਰਤੀ ਟੀਮ ਨੂੰ ਆਲ-ਆਊਟ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਬਾਵਜੂਦ ਟੀਮ ਨੇ ਮੁਕਾਬਲੇ 'ਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਚੀਨੀ ਤਾਈਪੇ ਨੂੰ ਹਰਾਇਆ।

ਤੀਜਾ ਸੋਨ ਤਗ਼ਮਾ:ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤੀ ਮਹਿਲਾ ਕਬੱਡੀ ਟੀਮ ਦਾ ਇਹ ਤੀਜਾ ਸੋਨ (The third gold medal of the Kabaddi team) ਤਗ਼ਮਾ ਸੀ। ਇਸ ਤੋਂ ਪਹਿਲਾਂ ਭਾਰਤ ਨੇ ਗੁਆਂਗਜ਼ੂ 2010 ਅਤੇ ਇੰਚੀਓਨ 2014 'ਚ ਸੋਨ ਤਗਮੇ ਜਿੱਤੇ ਸਨ, ਜਦਕਿ ਜਕਾਰਤਾ 'ਚ ਹੋਈਆਂ 2018 ਏਸ਼ੀਆਈ ਖੇਡਾਂ 'ਚ ਟੀਮ ਨੂੰ ਈਰਾਨ ਤੋਂ ਹਾਰ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ ਸੀ। ਮੈਚ ਵਿੱਚ ਪੁਸ਼ਪਾ ਰਾਣਾ ਅਤੇ ਪੂਜਾ ਹਥਵਾਲਾ ਨੇ ਭਾਰਤ ਲਈ ਰੇਡ ਦੀ ਸ਼ੁਰੂਆਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪੂਜਾ ਨੇ ਗਰੁੱਪ ਗੇੜ ਵਿੱਚ ਹੋਏ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਅੰਕ ਹਾਸਲ ਕੀਤੇ ਸਨ।

ਭਾਰਤੀ ਕਬੱਡੀ ਟੀਮ ਨੇ ਫਾਈਨਲ ਮੈਚ ਵਿੱਚ ਪੂਜਾ ਦੇ ਰੇਡਾਂ ਦੀ ਬਦੌਲਤ ਬੜ੍ਹਤ ਦੇ ਨਾਲ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ ਚੀਨੀ ਤਾਈਪੇ ਨੇ ਵੀ ਭਾਰਤ ਨੂੰ ਮੁਕਾਬਲਾ ਦਿਵਾਇਆ ਅਤੇ ਲਗਾਤਾਰ ਅੰਕ ਬਣਾਏ ਅਤੇ ਦੋਵੇਂ ਟੀਮਾਂ ਅੰਕਾਂ ਦੇ ਮਾਮਲੇ ਵਿੱਚ ਇੱਕ ਦੂਜੇ ਤੋਂ ਪਿੱਛੇ ਚੱਲ ਰਹੀਆਂ ਸਨ। ਫਿਰ 7-6 ਦੇ ਸਕੋਰ 'ਤੇ ਪੂਜਾ ਨੇ ਸੁਪਰ ਰੇਡ ਕੀਤੀ ਅਤੇ 3 ਟੱਚ ਪੁਆਇੰਟ ਅਤੇ ਇਕ ਬੋਨਸ ਹਾਸਲ ਕੀਤਾ, ਜਿਸ ਨਾਲ ਭਾਰਤ ਨੂੰ 5 ਅੰਕਾਂ ਦੀ ਵੱਡੀ ਬੜ੍ਹਤ ਮਿਲੀ। ਬਸ ਇਸ ਸੁਪਰ ਰੇਡ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ। ਪਹਿਲੇ ਹਾਫ ਦੇ ਅੰਤ ਤੱਕ ਭਾਰਤੀ ਮਹਿਲਾ ਟੀਮ 14-9 ਦੇ ਸਕੋਰ ਨਾਲ 5 ਅੰਕਾਂ ਨਾਲ ਅੱਗੇ ਸੀ।

ਹੌਂਸਲੇ ਨੇ ਦਿਵਾਈ ਜਿੱਤ: ਦੂਜੇ ਹਾਫ 'ਚ ਵੀ ਭਾਰਤ ਅਤੇ ਚੀਨੀ ਤਾਈਪੇ ਵਿਚਾਲੇ ਰੋਮਾਂਚਕ ਮੈਚ ਦੇਖਣ ਨੂੰ ਮਿਲਿਆ। ਇਸ ਦੌਰਾਨ ਭਾਰਤੀ ਟੀਮ ਨੂੰ ਵੀ ਇੱਕ ਆਲ ਆਊਟ ਦਾ ਸਾਹਮਣਾ ਕਰਨਾ ਪਿਆ ਅਤੇ ਉਹ 20-21 ਦੇ ਸਕੋਰ ਨਾਲ ਇੱਕ ਅੰਕ ਪਿੱਛੇ ਸੀ। ਭਾਰਤੀ ਮਹਿਲਾ ਟੀਮ ਨੇ ਲਗਾਤਾਰ ਕੋਸ਼ਿਸ਼ ਕੀਤੀ ਅਤੇ ਅੰਤ ਤੱਕ ਆਪਣੀ ਮਿਹਨਤ ਜਾਰੀ ਰੱਖੀ। ਅਤੇ ਇਹ ਮੈਚ 26-25 ਨਾਲ ਜਿੱਤ ਕੇ ਏਸ਼ਿਆਈ ਖੇਡਾਂ ਦੇ ਕਬੱਡੀ ਮੁਕਾਬਲੇ ਵਿੱਚ ਤੀਜਾ ਸੋਨ ਤਗ਼ਮਾ ਜਿੱਤਿਆ ਹੈ।

ABOUT THE AUTHOR

...view details