ਹਾਂਗਜ਼ੂ—ਭਾਰਤੀ ਦਲ ਨੇ ਬੁੱਧਵਾਰ ਨੂੰ ਇੱਥੇ ਏਸ਼ੀਆਈ ਖੇਡਾਂ 'ਚ ਤਗਮਿਆਂ ਦੇ ਮਾਮਲੇ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਪਿਛਲੀਆਂ ਖੇਡਾਂ ਦੇ 70 ਤਮਗਿਆਂ ਦੇ ਅੰਕੜੇ ਨੂੰ ਪਿੱਛੇ ਛੱਡ ਦਿੱਤਾ। ਤਗਮਿਆਂ ਦੇ ਮਾਮਲੇ ਵਿੱਚ ਭਾਰਤ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ ਜਕਾਰਤਾ ਅਤੇ ਪਾਲੇਮਬਾਂਗ ਵਿੱਚ ਹੋਈਆਂ 2018 ਏਸ਼ਿਆਈ ਖੇਡਾਂ ਵਿੱਚ ਸੀ ਜਿਸ ਵਿੱਚ ਦੇਸ਼ ਨੇ 16 ਸੋਨ, 23 ਚਾਂਦੀ ਅਤੇ 31 ਕਾਂਸੀ ਦੇ ਤਗਮਿਆਂ ਸਮੇਤ ਕੁੱਲ 70 ਤਗਮੇ ਜਿੱਤੇ ਸਨ।
ਭਾਰਤੀ ਰੇਸ ਵਾਕਰ ਮੰਜੂ ਰਾਣੀ ਅਤੇ ਰਾਮ ਬਾਬੂ ਨੇ ਬੁੱਧਵਾਰ ਨੂੰ 35 ਕਿਲੋਮੀਟਰ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦੇ ਤਗਮੇ ਜਿੱਤੇ, ਜਿਸ ਨਾਲ ਭਾਰਤ ਨੇ 2018 ਖੇਡਾਂ ਵਿੱਚ 70 ਤਗਮਿਆਂ ਦੀ ਬਰਾਬਰੀ ਕਰ ਲਈ। ਓਜਸ ਦੇਵਤਾਲੇ ਅਤੇ ਜੋਤੀ ਸੁਰੇਖਾ ਵੇਨਮ ਦੀ ਕੰਪਾਊਂਡ ਮਿਕਸਡ ਤੀਰਅੰਦਾਜ਼ੀ ਟੀਮ ਨੇ ਫਿਰ ਸੋਨ ਤਗਮਾ ਜਿੱਤਿਆ, ਜੋ ਮੌਜੂਦਾ ਖੇਡਾਂ ਵਿੱਚ ਭਾਰਤ ਦਾ 71ਵਾਂ ਤਮਗਾ ਹੈ।