ਹਾਂਗਜ਼ੂ:ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ਦੇ ਮੁਕਾਬਲੇ 2023 ਦੀਆਂ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਰ ਏਸ਼ੀਆਈ ਖੇਡਾਂ 2023 ਵਿੱਚ ਭਾਰਤੀ ਕੁਸ਼ਤੀ ਲਈ ਸ਼ੁੱਕਰਵਾਰ ਦਾ ਦਿਨ ਨਿਰਾਸ਼ਾਜਨਕ ਰਿਹਾ। ਅੱਜ ਸ਼ੁੱਕਰਵਾਰ ਨੂੰ 13ਵੇਂ ਦਿਨ ਬਜਰੰਗ ਪੂਨੀਆ ਸਮੇਤ ਚਾਰ ਪਹਿਲਵਾਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਕੁਸ਼ਤੀ 'ਚ ਸੋਨ ਤਗਮੇ ਦੀ ਉਮੀਦ ਸੀ। ਇਸ ਨਾਲ ਕੁਸ਼ਤੀ ਵਿੱਚ ਭਾਰਤ ਦੀਆਂ ਸੋਨੇ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।
ਭਾਰਤ ਦੇ ਅਮਨ ਸਹਿਰਾਵਤ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋ ਵਰਗ ਦੇ ਸੈਮੀਫਾਈਨਲ ਮੈਚ ਵਿੱਚ ਜਾਪਾਨ ਦੇ ਤੋਸ਼ੀਹੀਰੋ ਹਸੇਗਾਵਾ ਤੋਂ 10-12 ਅੰਕਾਂ ਨਾਲ ਹਾਰ ਗਏ। ਹੁਣ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਉਨ੍ਹਾਂ ਦਾ ਮੁਕਾਬਲਾ ਰੇਪੇਚੇਜ ਰਾਊਂਡ ਦੇ ਜੇਤੂ ਨਾਲ ਹੋਵੇਗਾ। ਉਥੇ ਹੀ ਮਹਿਲਾ ਕੁਸ਼ਤੀ 'ਚ ਸੋਨਮ ਨੂੰ ਮਹਿਲਾ ਫ੍ਰੀਸਟਾਈਲ 62 ਕਿਲੋਗ੍ਰਾਮ 'ਚ ਉੱਤਰੀ ਕੋਰੀਆ ਦੀ ਹਯੋਂਗਯੋਂਗ ਮੁਨ ਤੋਂ 0-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਉਹ ਕਾਂਸੀ ਦੇ ਤਗਮੇ ਲਈ ਰੇਪੇਚੇਜ ਜੇਤੂ ਨਾਲ ਮੁਕਾਬਲਾ ਕਰੇਗੀ।