ਪੰਜਾਬ

punjab

ETV Bharat / sports

Asian Games 2023 9th Day Updates : ਟੇਬਲ ਟੈਨਿਸ ਵਿੱਚ ਭਾਰਤ ਨੇ ਜਿੱਤਿਆ ਬ੍ਰਾਂਜ਼, ਭਾਰਤੀ ਹਾਕੀ ਟੀਮ ਦੀ ਜਿੱਤ - ਭਾਰਤ ਨੇ ਟੇਬਲ ਟੈਨਿਸ ਵਿੱਚ ਜਿੱਤਿਆ ਬ੍ਰਾਂਜ਼

Asian Games 2023: ਅੱਜ ਭਾਰਤ ਆਪਣਾ ਕਬੱਡੀ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਬੈਡਮਿੰਟਨ ਖਿਡਾਰੀ ਵੀ ਅੱਜ ਆਪਣੀ ਚੁਣੌਤੀ ਪੇਸ਼ ਕਰਨਗੇ। ਚਾਂਦੀ ਦੇ ਤਗ਼ਮੇ ਦੀ ਕਮੀ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਭਾਰਤ ਅੱਜ ਟੇਬਲ ਟੈਨਿਸ ਵਿੱਚ ਉਤਰੇਗਾ।

Asian Games 2023 9th
Asian Games 2023 9th

By ETV Bharat Punjabi Team

Published : Oct 2, 2023, 11:12 AM IST

Updated : Oct 2, 2023, 5:39 PM IST

ਹਾਂਗਜ਼ੂ:ਏਸ਼ੀਆਈ ਖੇਡਾਂ 2023 ਦਾ ਅੱਜ ਨੌਵਾਂ ਦਿਨ ਹੈ। ਅੱਜ ਜਦੋਂ ਭਾਰਤੀ ਐਥਲੀਟ ਮੈਦਾਨ ਵਿੱਚ ਉਤਰਨਗੇ ਤਾਂ ਉਨ੍ਹਾਂ ਦਾ ਇਰਾਦਾ ਆਪਣੀ ਤਗਮੇ ਦੀ ਗਿਣਤੀ ਨੂੰ ਵੱਧ ਤੋਂ ਵੱਧ ਵਧਾਉਣ ਦਾ ਹੋਵੇਗਾ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਐਤਵਾਰ ਦਾ ਦਿਨ ਸਭ ਤੋਂ ਖਾਸ ਰਿਹਾ। ਐਤਵਾਰ ਨੂੰ ਭਾਰਤ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਮੈਡਲ ਜਿੱਤੇ ਹਨ। 1 ਅਕਤੂਬਰ ਨੂੰ, ਭਾਰਤ ਨੇ ਕੁੱਲ 15 ਤਗਮੇ ਜਿੱਤੇ, ਜਿਸ ਵਿੱਚ 3 ਸੋਨ ਤਗਮੇ ਸ਼ਾਮਲ ਹਨ। ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਕੁੱਲ 53 ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ 13 ਸੋਨ, 22 ਚਾਂਦੀ ਅਤੇ 18 ਕਾਂਸੀ ਦੇ ਤਗ਼ਮੇ ਸ਼ਾਮਲ ਹਨ।

ਭਾਰਤੀ ਹਾਕੀ ਟੀਮ ਦੀ ਜਿੱਤ: ਭਾਰਤੀ ਹਾਕੀ ਟੀਮ ਨੇ ਫਾਈਨਲ ਪੂਲ ਮੈਚ ਵਿੱਚ ਬੰਗਲਾਦੇਸ਼ ਨੂੰ 12-0 ਨਾਲ ਹਰਾਇਆ, ਇਸ ਜਿੱਤ ਨਾਲ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ।ਹਰਮਨ ਅਤੇ ਮਨਦੀਪ ਦੋਵਾਂ ਨੇ ਹੈਟ੍ਰਿਕ ਬਣਾਈ। ਭਾਰਤ ਨੇ 5 ਮੈਚਾਂ 'ਚ 58 ਗੋਲ ਕੀਤੇ ਅਤੇ ਸਿਰਫ 5 ਹੀ ਹਾਰੇ।

ਭਾਰਤ ਸਕੁਐਸ਼ ਵਿੱਚ ਜਿੱਤਿਆ, ਕੁਆਰਟਰ ਫਾਈਨਲ ਵਿੱਚ ਬਣਾਈ ਥਾਂ:ਸਕੁਐਸ਼ 'ਚ ਤਨਵੀ ਖੰਨਾ ਦੂਜੇ ਦੌਰ 'ਚ 3-0 ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ 'ਚ ਪਹੁੰਚ ਗਈ।

ਭਾਰਤ ਨੇ ਟੇਬਲ ਟੈਨਿਸ ਵਿੱਚ ਜਿੱਤਿਆ ਬ੍ਰਾਂਜ਼: ਸੁਤੀਰਥ ਮੁਖਰਜੀ ਅਤੇ ਅਹਿਕਾ ਮੁਖਰਜੀ ਨੇ ਟੇਬਲ ਟੈਨਿਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਸੁਤੀਰਥ ਅਤੇ ਅਹਿਕਾ ਏਸ਼ਿਆਈ ਖੇਡਾਂ ਵਿੱਚ ਟੇਬਲ ਟੈਨਿਸ ਮਹਿਲਾ ਡਬਲਜ਼ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਈ ਹੈ। ਸੁਤੀਰਥ-ਅਹਿਕਾ ਮੁਖਰਜੀ ਨੂੰ ਸੈਮੀਫਾਈਨਲ 'ਚ ਉੱਤਰੀ ਕੋਰੀਆ ਦੀ ਸੁਯੋਂਗ ਚਾ ਨੇ 4-3 ਨਾਲ ਹਰਾ ਦਿੱਤਾ। ਹਾਲਾਂਕਿ ਹਾਰ ਦੇ ਬਾਵਜੂਦ ਇਹ ਜੋੜੀ ਇਤਿਹਾਸ ਰਚਣ 'ਚ ਸਫਲ ਰਹੀ। ਭਾਰਤ ਦੇ ਕੋਲ ਹੁਣ 56 ਤਮਗੇ ਹਨ, ਜਿਨ੍ਹਾਂ 'ਚ 13 ਸੋਨ ਤਗ਼ਮੇ ਸ਼ਾਮਲ ਹਨ।

ਸਪੀਡ ਸਕੇਟਿੰਗ 'ਚ ਜਿੱਤਿਆ ਤਗ਼ਮਾ:ਭਾਰਤ ਨੇ ਅੱਜ ਨੌਵੇਂ ਦਿਨ ਪਹਿਲਾ ਤਗ਼ਮਾ ਜਿੱਤਿਆ ਹੈ। ਸਪੀਡ ਸਕੇਟਿੰਗ 3000 ਮੀਟਰ ਰਿਲੇਅ ਰੇਸ ਵਿੱਚ ਭਾਰਤੀ ਅਥਲੀਟਾਂ ਆਰਤੀ ਕਸਤੂਰੀਰਾਜ, ਹੀਰਲ, ਸੰਜਨਾ ਅਤੇ ਕਾਰਤਿਕਾ ਦੇ ਵਰਗ ਨੇ ਸਪੀਡ ਸਕੇਟਿੰਗ 3000 ਮੀਟਰ ਰਿਲੇਅ ਰੇਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 54 ਹੋ ਗਈ ਹੈ।

ਰੋਲਰ ਸਕੇਟਿੰਗ ਵਿੱਚ ਦੋ ਕਾਂਸੀ ਦੇ ਤਗ਼ਮੇ :ਅੱਜ ਰੋਲਰ ਸਕੇਟਿੰਗ ਵਿੱਚ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਹੁਣ ਤੱਕ ਨੌਵੇਂ ਦਿਨ ਭਾਰਤ ਨੇ 2 ਕਾਂਸੀ ਦੇ ਤਗਮੇ ਜਿੱਤੇ ਹਨ।ਸਕੇਟਿੰਗ ਵਿੱਚ ਪੁਰਸ਼ ਟੀਮ ਨੇ ਦੂਜਾ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ ਰੋਲਰ ਸਕੇਟਿੰਗ ਵਿੱਚ ਅੱਜ ਦੋ ਤਗਮੇ ਜਿੱਤੇ ਹਨ। ਪਹਿਲੀ, ਕਾਰਤਿਕਾ ਜਗਦੀਸ਼ਵਰਨ, ਸੰਜਨਾ ਬਥੁਲਾ, ਹੀਰਲ ਸਾਧੂ ਅਤੇ ਆਰਤੀ ਕਸਤੂਰੀ ਨੇ ਔਰਤਾਂ ਦੀ ਸਕੇਟਿੰਗ 3000 ਮੀਟਰ ਰਿਲੇਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਫਿਰ ਵਿਕਰਮ ਰਾਜਿੰਦਰ ਇੰਗਲ, ਆਰੀਅਨਪਾਲ ਸਿੰਘ ਘੁੰਮਣ, ਸਿਧਾਂਤ ਰਾਹੁਲ ਕਾਂਬਲੇ ਅਤੇ ਆਨੰਦ ਕੁਮਾਰ ਵੇਲਕੁਮਾਰ ਦੀ ਪੁਰਸ਼ ਟੀਮ ਨੇ 3000 ਮੀਟਰ ਰਿਲੇਅ ਵਿੱਚ ਦੂਜਾ ਕਾਂਸੀ ਦਾ ਤਗ਼ਮਾ ਜਿੱਤਿਆ।

ਅੱਜ ਦੇ ਉਹ ਮੈਚ ਜਿਨ੍ਹਾਂ ਵਿੱਚ ਭਾਰਤ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।


ਅਥਲੈਟਿਕਸ:ਭਾਰਤੀ ਖਿਡਾਰੀ ਇਨ੍ਹਾਂ ਤਰੀਕਾਂ ਨੂੰ ਫਾਈਨਲ ਖੇਡਣਗੇ:-

  • ਪੁਰਸ਼ਾਂ ਦੀ 400 ਮੀਟਰ ਰੁਕਾਵਟ ਦੌੜ - 3 ਅਕਤੂਬਰ
  • ਔਰਤਾਂ ਦੀ 400 ਮੀਟਰ ਰੁਕਾਵਟ ਦੌੜ - 3 ਅਕਤੂਬਰ
  • ਪੁਰਸ਼ਾਂ ਦੀ 800 ਮੀਟਰ: 3 ਅਕਤੂਬਰ- 17: 55 ਵਜੇ
  • ਪੁਰਸ਼ਾਂ ਦੀ ਉੱਚੀ ਛਾਲ: 4 ਅਕਤੂਬਰ -16:30 ਵਜੇ।

Top 5 Youngest Cricketers : ਜਾਣੋ, ਵਰਲਡ ਕੱਪ ਦੇ ਸਭ ਤੋਂ ਘੱਟ ਉਮਰ ਵਾਲੇ ਟਾਪ 5 ਖਿਡਾਰੀਆਂ ਬਾਰੇ, ਇਸ 'ਚ ਇੱਕ ਮੂਲ ਰੂਪ ਤੋਂ ਪੰਜਾਬ ਦਾ ਵੀ ਸ਼ਾਮਲ !

ICC WORLD CUP 2023 ETV BHARAT EXCLUSIVE: ਰੋਹਿਤ ਸ਼ਰਮਾ ਦੀ ਫਿਟਨੈਸ ਨੂੰ ਲੈ ਕੇ ਕੋਚ ਦਿਨੇਸ਼ ਲਾਡ ਨੇ ਕੀਤਾ ਖੁਲਾਸਾ, ਦਿੱਤਾ 'ਜਿੱਤ ਦਾ ਗੁਰੂ ਮੰਤਰ'

Last Updated : Oct 2, 2023, 5:39 PM IST

ABOUT THE AUTHOR

...view details