ਦਿੱਲੀ: ਪਾਕਿਸਤਾਨ (PAKISTAN) ਨੇ ਸ਼ਨੀਵਾਰ ਨੂੰ ਅੰਡਰ 19 ਏਸ਼ੀਆ ਕੱਪ (ASIA CUP UNDER 19) ਵਿੱਚ ਭਾਰਤ (INDIA) ਨੂੰ ਆਖਰੀ ਗੇਂਦ 'ਤੇ ਦੋ ਵਿਕਟਾਂ ਨਾਲ ਹਰਾ (PAKISTAN BEAT INDIA BY TWO WICKETS) ਦਿੱਤਾ। ਪਾਕਿਸਤਾਨ ਲਈ ਮੁਹੰਮਦ ਸ਼ਹਿਜ਼ਾਦ ਨੇ ਤੀਜੇ ਨੰਬਰ 'ਤੇ 81 ਦੌੜਾਂ ਬਣਾਈਆਂ, ਜਦਕਿ ਅਹਿਮਦ ਖਾਨ ਨੇ 29 ਦੌੜਾਂ ਦੀ ਨਾਬਾਦ ਪਾਰੀ ਖੇਡੀ।
ਅਹਿਮਦ ਨੇ ਆਖਰੀ ਗੇਂਦ 'ਤੇ ਰਵੀ ਕੁਮਾਰ ਨੂੰ ਚੌਕਾ ਜੜ ਕੇ ਪਾਕਿਸਤਾਨ ਨੂੰ 238 ਦੌੜਾਂ ਦੇ ਟੀਚੇ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਅੰਡਰ-19 ਗੇਂਦਬਾਜ਼ਾਂ ਨੇ ਭਾਰਤ ਨੂੰ 237 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਮੱਧਮ ਤੇਜ਼ ਗੇਂਦਬਾਜ਼ ਜੀਸ਼ਾਨ ਜਮੀਰ ਨੇ 60 ਰਨ ਦੇ ਕੇ ਪੰਜ ਵਿਕਟਾਂ ਲਈਆਂ।
ਭਾਰਤ ਨੇ ਸਲਾਮੀ ਬੱਲੇਬਾਜ਼ ਅੰਗਕ੍ਰਿਸ਼ ਰਘੂਵੰਸ਼ੀ (0), ਐਸ ਰਾਸ਼ੀਦ (6) ਅਤੇ ਕਪਤਾਨ ਯਸ਼ ਧੂਲ (0) ਦੇ ਵਿਕਟ ਜਲਦੀ ਗੁਆ ਦਿੱਤੇ। ਜਮੀਰ ਨੇ ਇਹ ਤਿੰਨ ਵਿਕਟਾਂ ਲੈ ਕੇ ਭਾਰਤ ਦੇ ਸਕੋਰ ਨੂੰ ਤਿੰਨ ਵਿਕਟਾਂ 'ਤੇ 14 ਰਨ ਕਰ ਦਿੱਤਾ। ਨਿਸ਼ਾਂਤ ਸਿੰਧੂ (8) ਨੂੰ ਅਵੈਸ ਅਲੀ ਨੇ ਪੈਵੇਲੀਅਨ ਭੇਜਿਆ। ਹਰਨੂਰ ਨੇ 59 ਗੇਂਦਾਂ ਵਿੱਚ 46 ਦੌੜਾਂ ਬਣਾਈਆਂ, ਜਿਸ ਵਿੱਚ ਛੇ ਚੌਕੇ ਸ਼ਾਮਿਲ ਸਨ।
ਤੁਹਾਨੂੰ ਦੱਸ ਦਈਏ ਕਿ ਜਦੋਂ ਉਹ ਵੱਡੇ ਸਕੋਰ ਵੱਲ ਵਧਦਾ ਨਜ਼ਰ ਆ ਰਿਹਾ ਸੀ ਤਾਂ ਅਲੀ ਨੇ 19ਵੇਂ ਓਵਰ ਵਿੱਚ ਉਨ੍ਹਾਂ ਨੂੰ ਆਊਟ ਕਰ ਦਿੱਤਾ। ਵਿਕਟਕੀਪਰ ਆਰਾਧਿਆ ਯਾਦਵ ਨੇ 83 ਗੇਂਦਾਂ ਵਿੱਚ 50 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਚੌਕੇ ਸ਼ਾਮਲ ਸਨ। ਕੌਸ਼ਲ ਤਾਂਬੇ ਨੇ 32 ਅਤੇ ਰਾਜਵਰਧਨ ਨੇ 20 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਭਾਰਤ ਨੂੰ 230 ਦੌੜਾਂ ਤੋਂ ਪਾਰ ਪਹੁੰਚਾਇਆ।