ਦੋਹਾ: ਕਤਰ ਵਿੱਚ ਚੱਲ ਰਹੇ ਫੀਫਾ ਵਿਸ਼ਵ ਕੱਪ 2022 (FIFA World Cup) ਦਾ ਚੈਂਪੀਅਨ ਕੌਣ ਬਣੇਗਾ ਇਸ ਦਾ ਫੈਸਲਾ ਹੋ ਗਿਆ ਹੈ। ਫਾਈਨਲ ਮੈਚ ਵਿੱਚ ਫਰਾਂਸ ਅਤੇ ਅਰਜਨਟੀਨਾ ਦੀਆਂ ਟੀਮਾਂ ਲੁਸੇਲ ਸਟੇਡੀਅਮ ਵਿੱਚ ਆਹਮੋ-ਸਾਹਮਣੇ ਸਨ। ਦੋਵੇਂ ਟੀਮਾਂ ਵਿਚਾਲੇ ਪੂਰੇ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਰਿਹਾ। ਜਿਸ ਕਾਰਨ ਇਹ ਮੈਚ ਵਾਧੂ ਸਮੇਂ ਵਿੱਚ ਪਹੁੰਚ ਗਿਆ।
ਇਹ ਵੀ ਪੜੋ:ਮੀਤ ਹੇਅਰ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਨੇਸ਼ਨਜ਼ ਕੱਪ ਜਿੱਤਣ ਉੱਤੇ ਦਿੱਤੀ ਵਧਾਈ
ਅਰਜਨਟੀਨਾ ਬਣਿਆ ਫੀਫਾ ਚੈਂਪੀਅਨ ਇਸ ਤੋਂ ਬਾਅਦ 30 ਮਿੰਟ ਦੇ ਵਾਧੂ ਸਮੇਂ ਵਿੱਚ ਵੀ ਦੋਵੇਂ ਟੀਮਾਂ 3-3 ਨਾਲ ਬਰਾਬਰ ਰਹੀਆਂ। ਜਿਸ ਕਾਰਨ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ ਅਤੇ ਅਰਜਨਟੀਨਾ ਨੇ ਜਿੱਤ ਕੇ ਮੇਸੀ ਦਾ ਸੁਪਨਾ ਪੂਰਾ ਕੀਤਾ। ਇਸ ਦੇ ਨਾਲ ਹੀ ਕਿਲੀਅਨ ਐਮਬਾਪੇ ਦੀ ਹੈਟ੍ਰਿਕ ਵੀ ਕੰਮ ਨਹੀਂ ਆਈ।
ਪੈਨਲਟੀ ਸ਼ੂਟਆਊਟ ਸਕੋਰ
1-0: ਫਰਾਂਸ ਦੇ ਕਾਇਲੀਅਨ ਐਮਬਾਪੇ ਨੇ ਖੱਬੇ ਕੋਨੇ 'ਤੇ ਗੋਲ ਕਰਕੇ ਲੀਡ ਹਾਸਲ ਕੀਤੀ।
1-1: ਅਰਜਨਟੀਨਾ ਦੇ ਲਿਓਨੇਲ ਮੇਸੀ ਨੇ ਖੱਬੇ ਪਾਸੇ ਦਾ ਗੋਲ ਕਰਕੇ ਬਰਾਬਰੀ ਕੀਤੀ।
1-1: ਫਰਾਂਸ ਦੇ ਕਿੰਗਸਲੇ ਕੋਮਾਨ ਦੇ ਸ਼ਾਟ ਨੂੰ ਅਰਜਨਟੀਨਾ ਦੇ ਗੋਲਕੀਪਰ ਮਾਰਟੀਨੇਜ਼ ਨੇ ਰੋਕਿਆ।
2-1: ਅਰਜਨਟੀਨਾ ਦੇ ਪਾਉਲੋ ਡਾਇਬਾਲਾ ਨੇ ਗੋਲ ਕਰਕੇ ਬੜ੍ਹਤ ਹਾਸਲ ਕੀਤੀ।
2-1: ਫਰਾਂਸ ਦਾ ਔਰੇਲੀਅਨ ਚੌਮੇਨੀ ਪੈਨਲਟੀ ਤੋਂ ਖੁੰਝ ਗਿਆ।
3-1: ਅਰਜਨਟੀਨਾ ਦੇ ਲਿਏਂਡਰੋ ਪਰੇਡਸ ਨੇ ਗੋਲ ਕਰਕੇ ਬੜ੍ਹਤ ਬਣਾਈ ਰੱਖੀ।
3-2: ਫਰਾਂਸ ਦੇ ਰੈਂਡਲ ਕੋਲੋ ਮੁਆਨੀ ਨੇ ਗੋਲ ਕਰਕੇ ਲੀਡ ਘਟਾ ਦਿੱਤੀ।
4-2: ਅਰਜਨਟੀਨਾ ਦੇ ਗੋਂਜ਼ਾਲੋ ਮੋਂਟੀਏਲ ਨੇ ਗੋਲ ਕਰਕੇ ਅਰਜਨਟੀਨਾ ਨੂੰ ਚੈਂਪੀਅਨ ਬਣਾਇਆ, ਜਿਸ ਨਾਲ 36 ਸਾਲ ਬਾਅਦ ਫੀਫਾ ਵਿਸ਼ਵ ਕੱਪ ਜਿੱਤ ਕੇ ਮੇਸੀ ਦਾ ਸੁਪਨਾ ਪੂਰਾ ਹੋ ਗਿਆ।
ਇਹ ਵੀ ਪੜੋ:India vs Bangladesh: ਭਾਰਤ ਨੇ ਪਹਿਲੇ ਟੈਸਟ ਵਿੱਚ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾਇਆ
ਕਾਇਲੀਅਨ ਐਮਬਾਪੇ ਦੀ ਹੈਟ੍ਰਿਕ:ਕਾਇਲੀਅਨ ਐਮਬਾਪੇ ਵਿਸ਼ਵ ਕੱਪ ਫਾਈਨਲ ਵਿੱਚ ਹੈਟ੍ਰਿਕ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਪਰ ਉਹ ਆਪਣੀ ਟੀਮ ਨੂੰ ਲਗਾਤਾਰ ਦੂਜਾ ਵਿਸ਼ਵ ਕੱਪ ਨਹੀਂ ਦਿਵਾ ਸਕਿਆ।
ਫਰਾਂਸ: ਹਿਊਗੋ ਲੋਰਿਸ (ਗੋਲਕੀਪਰ, ਕਪਤਾਨ), ਜੂਲੇਸ ਕੁੰਡੇ, ਰਾਫੇਲ ਵਾਰਨੇ, ਡਿਓਟ ਉਪਮੇਕਾਨੋ, ਥੀਓ ਹਰਨਾਂਡੇਜ਼, ਐਂਟੋਨੀ ਗ੍ਰੀਜ਼ਮੈਨ, ਔਰੇਲੀਅਨ ਟਚੌਮੇਨੀ, ਐਡਰਿਅਨ ਰਾਬੀਓਟ, ਓਸਮਾਨ ਡੇਮਬੇਲੇ, ਓਲੀਵੀਅਰ ਗਿਰੌਡ, ਕੈਲੀਅਨ ਐਮਬਾਪੇ।
ਅਰਜਨਟੀਨਾ:ਐਮਿਲਿਆਨੋ ਮਾਰਟੀਨੇਜ਼ (ਗੋਲਕੀਪਰ), ਨਾਹੁਏਲ ਮੋਲਿਨਾ, ਕ੍ਰਿਸਟੀਅਨ ਰੋਮੇਰੋ, ਨਿਕੋਲਸ ਓਟਾਮੇਂਡੀ, ਨਿਕੋਲਸ ਟੈਗਲਿਯਾਫੀਕੋ, ਰੋਡਰੀਗੋ ਡੀ ਪਾਲ, ਐਨਜ਼ੋ ਫਰਨਾਂਡੇਜ਼, ਅਲੈਕਸਿਸ ਮੈਕਐਲਿਸਟਰ, ਏਂਜਲ ਡੀ ਮਾਰੀਆ, ਲਿਓਨਲ ਮੇਸੀ (ਕਪਤਾਨ), ਜੂਲੀਅਨ ਅਲਵਾਰੇਜ਼।
ਵਿਸ਼ਵ ਕੱਪ 'ਚ ਦੋਵੇਂ ਟੀਮਾਂ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ:92 ਸਾਲ ਪਹਿਲਾਂ ਉਰੂਗਵੇ ਵਿੱਚ ਹੋਏ ਪਹਿਲੇ ਵਿਸ਼ਵ ਕੱਪ ਵਿੱਚ ਇਹ ਦੋਵੇਂ ਟੀਮਾਂ ਗਰੁੱਪ ਗੇੜ ਵਿੱਚ ਆਹਮੋ-ਸਾਹਮਣੇ ਸਨ। ਅਰਜਨਟੀਨਾ ਨੇ ਇਹ ਮੈਚ 1-0 ਨਾਲ ਜਿੱਤ ਲਿਆ। ਅਰਜਨਟੀਨਾ ਲਈ ਲੁਈਸ ਮੋਂਟੀ ਨੇ ਗੋਲ ਕੀਤਾ। ਲੁਈਸ ਮੋਂਟੀ ਵੀ ਇਕਲੌਤਾ ਵਿਅਕਤੀ ਹੈ ਜਿਸ ਨੇ ਦੋ ਟੀਮਾਂ ਲਈ ਵਿਸ਼ਵ ਕੱਪ ਫਾਈਨਲ ਖੇਡਿਆ ਹੈ। 1930 ਵਿੱਚ ਅਰਜਨਟੀਨਾ ਲਈ ਖੇਡਣ ਤੋਂ ਬਾਅਦ, ਉਸਨੇ 1934 ਵਿੱਚ ਇਟਲੀ ਲਈ ਵਿਸ਼ਵ ਕੱਪ ਫਾਈਨਲ ਖੇਡਿਆ।
ਵਿਸ਼ਵ ਕੱਪ 1978 ਵਿੱਚ ਵੀ ਅਰਜਨਟੀਨਾ ਅਤੇ ਫਰਾਂਸ ਦੀਆਂ ਟੀਮਾਂ ਇੱਕੋ ਗਰੁੱਪ ਵਿੱਚ ਸਨ। ਅਰਜਨਟੀਨਾ ਨੇ ਇਹ ਮੈਚ 2-1 ਨਾਲ ਜਿੱਤ ਲਿਆ। ਇਹ ਮੈਚ ਵੀ ਅਰਜਨਟੀਨਾ ਨੇ ਜਿੱਤਿਆ ਸੀ। ਅਰਜਨਟੀਨਾ ਲਈ ਪਹਿਲੇ ਹਾਫ 'ਚ ਡੈਨੀਅਲ ਪਾਸਰੇਲਾ ਨੇ ਪੈਨਲਟੀ 'ਤੇ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਦੂਜੇ ਹਾਫ ਵਿੱਚ ਫਰਾਂਸ ਦੇ ਮਾਈਕਲ ਪਲੈਟੀਨੀ ਨੇ 60ਵੇਂ ਮਿੰਟ ਵਿੱਚ ਬਰਾਬਰੀ ਵਾਲਾ ਗੋਲ ਕਰਕੇ ਮੈਚ ਵਿੱਚ ਰੋਮਾਂਚ ਲਿਆ ਦਿੱਤਾ ਸੀ। ਹਾਲਾਂਕਿ 13 ਮਿੰਟ ਬਾਅਦ ਹੀ ਲੀਓਪੋਲਡੋ ਲੂਕ ਦੇ ਗੋਲ ਨੇ ਅਰਜਨਟੀਨਾ ਨੂੰ ਫਿਰ ਅੱਗੇ ਕਰ ਦਿੱਤਾ।
ਦੋਵੇਂ ਟੀਮਾਂ ਪਿਛਲੇ ਵਿਸ਼ਵ ਕੱਪ 'ਚ ਰੂਸ 'ਚ ਵੀ ਆਹਮੋ-ਸਾਹਮਣੇ ਹੋਈਆਂ ਸਨ। ਇਸ ਵਾਰ ਰਾਊਂਡ ਆਫ 16 ਵਿੱਚ ਉਨ੍ਹਾਂ ਦੀ ਟੱਕਰ ਹੋਈ। ਇੱਥੇ ਵੀ ਅਰਜਨਟੀਨਾ ਇਕ ਸਮੇਂ 2-1 ਦੀ ਬੜ੍ਹਤ 'ਤੇ ਸੀ ਪਰ ਫਰਾਂਸ ਦੇ ਬੈਂਜਾਮਿਨ ਪਾਵਾਰਡ ਅਤੇ ਐਮਬਾਪੇ ਨੇ ਬੈਕ ਟੂ ਬੈਕ ਗੋਲ ਕਰਕੇ ਆਪਣੀ ਟੀਮ ਨੂੰ 4-2 ਨਾਲ ਅੱਗੇ ਕਰ ਦਿੱਤਾ। ਆਖਰੀ ਸਮੇਂ 'ਚ ਸਰਜੀਓ ਐਗੁਏਰੋ ਦੇ ਗੋਲ ਨੇ ਇਸ ਬੜ੍ਹਤ ਨੂੰ ਥੋੜ੍ਹਾ ਘਟਾ ਦਿੱਤਾ ਪਰ ਮੈਚ ਫਰਾਂਸ ਦੇ ਹੱਕ 'ਚ 4-3 ਨਾਲ ਖਤਮ ਹੋ ਗਿਆ। ਅਰਜਨਟੀਨਾ ਨੂੰ ਇੱਥੇ ਵਿਸ਼ਵ ਕੱਪ ਤੋਂ ਬਾਹਰ ਹੋਣਾ ਪਿਆ।