ਲੰਡਨ:ਲਿਓਨੇਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਨੇ ਇਟਲੀ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲਿਸਮਾ ਫੁੱਟਬਾਲ ਟਰਾਫੀ ਜਿੱਤ ਲਈ ਹੈ। ਸੱਤ ਵਾਰ ਦੇ ਬੈਲਨ ਡੀ'ਓਰ ਜੇਤੂ ਮੇਸੀ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਕੋਪਾ ਅਮਰੀਕਾ ਖਿਤਾਬ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ਜੋ ਅਰਜਨਟੀਨਾ ਨਾਲ ਉਸ ਦਾ ਪਹਿਲਾ ਖਿਤਾਬ ਸੀ।
ਫਾਈਨਲਿਸਮਾ ਟਰਾਫੀ ਦੱਖਣੀ ਅਮਰੀਕਾ ਅਤੇ ਯੂਰਪੀਅਨ ਚੈਂਪੀਅਨ ਟੀਮ ਵਿਚਕਾਰ ਖੇਡੀ ਜਾਂਦੀ ਹੈ। ਅਰਜਨਟੀਨਾ ਲਈ ਰਿਕਾਰਡ 161ਵਾਂ ਮੈਚ ਖੇਡ ਰਹੇ 34 ਸਾਲਾ ਮੇਸੀ ਨੇ ਦੋ ਗੋਲ ਕਰਨ ਵਿੱਚ ਸਹਾਇਕ ਦੀ ਭੂਮਿਕਾ ਨਿਭਾਈ।