ਦੋਹਾ : ਐਲੀਸਨ ਫੈਲਿਕਸ ਨੇ ਦੋਹਾ ਵਿੱਚ 4x400 ਮੀਟਰ ਮੁਕਾਬਲੇ ਵਿੱਚ ਆਪਣੀ ਟੀਮ ਨੂੰ ਸੋਨੇ ਦਾ ਤਮਗ਼ਾ ਦਵਾਇਆ ਹੈ। ਇਸ ਸੋਨੇ ਦੇ ਨਾਲ ਫੈਲਿਕਸ ਦੇ ਵਿਸ਼ਵ ਚੈਂਪੀਅਨਸ਼ਿਪ ਵਿੱਚ 12 ਸੋਨ ਤਮਗ਼ੇ ਹੋ ਗਏ ਹਨ ਜੋ ਬੋਲਟ ਤੋਂ ਇੱਕ ਜ਼ਿਆਦਾ ਹੈ।
ਹੋਏ ਕੁੱਲ 12 ਤਮਗ਼ੇ
ਅਮਰੀਕਾ ਨੇ ਐਤਵਾਰ ਨੂੰ 3 ਮਿੰਟ 3:9:34 ਮਾਈਕਰੋ ਸਕਿੰਟ ਦਾ ਸਮਾਂ ਲੈਂਦੇ ਹੋਏ ਵਿਸ਼ਵ ਰਿਕਾਰਡ ਦੇ ਨਾਲ ਸੋਨੇ ਦਾ ਤਮਗ਼ਾ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਫੈਲਿਕਸ ਸੋਨੇ ਦੇ ਤਮਗ਼ੇ ਦੇ ਮਾਮਲਿਆਂ ਵਿੱਚ ਬੋਲਟ ਦੇ ਬਰਾਬਰ ਸੀ। ਫੈਲਿਕਸ ਨੇ ਹੁਣ ਵਿਸ਼ਵ ਚੈਂਪੀਅਨਸ਼ਿਪ ਵਿੱਚ 5 ਅਲੱਗ-ਅਲੱਗ ਮੁਕਾਬਲਿਆਂ 200 ਮੀਟਰ, 400 ਮੀਟਰ, 4x100 ਮੀਟਰ ਅਤੇ 4x400 ਮੀਟਰ ਵਿੱਚ ਕੁੱਲ 12 ਤਮਗ਼ੇ ਜਿੱਤੇ ਹਨ।