ਨਵੀਂ ਦਿੱਲੀ: ਅਖਿਲ ਭਾਰਤੀ ਫੁੱਟਬਾਲ ਮਹਾਸੰਘ (AIFF) ਦੀ ਕਾਰਜਕਾਰੀ ਕਮੇਟੀ ਦੀਆਂ AIFF elections ਚੋਣਾਂ 2 ਸਤੰਬਰ ਨੂੰ ਹੋਣਗੀਆਂ ਅਤੇ ਨਾਮਜ਼ਦਗੀਆਂ September two nomination to be filed ਦਾਖਲ ਕਰਨ ਦੀ ਪ੍ਰਕਿਰਿਆ ਵੀਰਵਾਰ (25 ਅਗਸਤ) ਤੋਂ ਸ਼ੁਰੂ ਹੋਵੇਗੀ।
ਸੁਪਰੀਮ ਕੋਰਟ (Supreme Court) ਨੇ ਸੋਮਵਾਰ ਨੂੰ ਪ੍ਰਬੰਧਕਾਂ ਦੀ ਕਮੇਟੀ ਨੂੰ ਬਰਖਾਸਤ ਕਰਦੇ ਹੋਏ ਏਆਈਐਫਐਫ ਚੋਣਾਂ AIFF elections ਨੂੰ ਇੱਕ ਹਫ਼ਤੇ ਲਈ ਟਾਲ ਦਿੱਤਾ। ਇਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਉਮੇਸ਼ ਸਿਨਹਾ ਨੇ ਇੱਕ ਨਵੀਂ ਸੂਚਨਾ ਜਾਰੀ ਕੀਤੀ, ਜਿਸ ਵਿੱਚ ਨਵੀਂ ਤਾਰੀਕ ਦਿੱਤੀ ਗਈ ਹੈ।
ਦੱਸ ਦਈਏ ਕਿ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀਆਂ ਵੀਰਵਾਰ ਤੋਂ ਸ਼ਨੀਵਾਰ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ ਅਤੇ ਛਾਂਟੀ 28 ਅਗਸਤ ਨੂੰ ਹੋਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਮਿਤੀ 29 ਅਗਸਤ ਹੈ, ਜਿਸ ਤੋਂ ਬਾਅਦ ਰਿਟਰਨਿੰਗ ਅਧਿਕਾਰੀ ਅੰਤਿਮ ਸੂਚੀ ਤਿਆਰ ਕਰਕੇ 30 ਅਗਸਤ ਨੂੰ ਏ.ਆਈ.ਐੱਫ.ਐੱਫ. ਦੀ ਵੈੱਬਸਾਈਟ 'ਤੇ ਪਾ ਦੇਣਗੇ। ਚੋਣਾਂ 2 ਸਤੰਬਰ ਨੂੰ ਏਆਈਐਫਐਫ (AIFF) ਦੇ ਦਿੱਲੀ ਸਥਿਤ ਹੈੱਡਕੁਆਰਟਰ ਵਿੱਚ ਹੋਣਗੀਆਂ ਅਤੇ ਨਤੀਜੇ 2 ਜਾਂ 3 ਸਤੰਬਰ ਨੂੰ ਐਲਾਨੇ ਜਾਣਗੇ।