ਪੰਜਾਬ

punjab

ETV Bharat / sports

ਨੌਜਵਾਨਾਂ ਲਈ ਪ੍ਰੇਰਨਾ ਸੀ 105 ਸਾਲਾ ਦੌੜਾਕ ਬੇਬੇ ਮਾਨ ਕੌਰ - Motivational Story of Mann Kaur

105 ਸਾਲਾ ਬੇਬੇ ਮਾਨ ਕੌਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਆਪਣੇ ਦੌੜਾਕ ਬਣਨ ਦੇ ਸਫ਼ਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਦੌੜਣ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵੇਖ ਕੇ ਕੀਤੀ।

105 ਸਾਲਾ ਦੌੜਾਕ ਬੇਬੇ ਮਾਨ ਕੌਰ
105 ਸਾਲਾ ਦੌੜਾਕ ਬੇਬੇ ਮਾਨ ਕੌਰ

By

Published : Dec 15, 2019, 5:48 PM IST

Updated : Jul 31, 2021, 6:25 PM IST

ਪਟਿਆਲਾ: ਕਵੀ ਬਲਵਿੰਦਰ ਧਾਲੀਵਾਲ ਨੇ ਕਿਹਾ ਕਿ ਜੇ ਕੁਝ ਲੋਚੇ ਮਨ ਵਿੱਚ ਸਜਨਾ ਤਾਂ ਉੱਦਮ ਕਰੀ ਜ਼ਰੂਰ। ਇਹ ਸਤਰ 103 ਸਾਲਾ ਦੌੜਾਕ ਮਾਨ ਕੌਰ 'ਤੇ ਢੁੱਕਦੀ ਹੈ। ਮਾਨ ਕੌਰ ਜੀ ਦੀ ਜ਼ਿੰਦਗੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਉਮਰ ਮਾਇਨੇ ਨਹੀਂ ਰੱਖਦੀ ਜੇਕਰ ਤੁਹਾਡੇ ਇਰਾਦੇ ਪੱਕੇ ਹੋਣ। ਮਾਨ ਕੌਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਆਪਣੀ ਜ਼ਿੰਦਗੀ ਦੇ ਅਣਥੂਹੇ ਪਹਿਲੂਆਂ ਬਾਰੇ ਦੱਸਿਆ।

ਵੇਖੋ ਵੀਡੀਓ

ਪੁੱਤਰ ਨੂੰ ਵੇਖ ਕੇ ਸ਼ੁਰੂ ਕੀਤਾ ਦੌੜਣਾ
ਇੰਟਰਵਿਊ 'ਚ ਮਾਨ ਕੌਰ ਨੇ ਕਿਹਾ ਕਿ 10 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵੇਖ ਕੇ ਦੌੜਣਾ ਸ਼ੁਰੂ ਕੀਤਾ। ਦਰਅਸਲ ਉਹ ਆਪਣੇ ਬੇਟੇ ਦੇ ਨਾਲ ਸਵੇਰੇ ਦੌੜਣ ਜਾਂਦੇ ਸਨ। ਉਨ੍ਹਾਂ ਦਾ ਬੇਟਾ ਜੇ 100 ਮੀਟਰ ਦੌੜਦਾ ਤਾਂ ਉਹ ਵੀ 100 ਮੀਟਰ ਦੌੜਦੇ। 103 ਸਾਲਾ ਦੌੜਾਕ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੇਟੇ ਨੇ ਵੇਖਿਆ ਕਿ ਦੌੜਣ ਨਾਲ ਮਾਨ ਕੌਰ ਦੇ ਸਰੀਰ 'ਤੇ ਕੋਈ ਗ਼ਲਤ ਪ੍ਰਭਾਵ ਨਹੀਂ ਪੈ ਰਿਹਾ ਤਾਂ ਉਨ੍ਹਾਂ ਨੇ ਮਾਨ ਕੌਰ ਨੂੰ ਮੁਕਾਬਲਿਆਂ 'ਚ ਲੈਕੇ ਜਾਣਾ ਸ਼ੁਰੂ ਕਰ ਦਿੱਤਾ।

ਮਾਨ ਕੌਰ ਦੀਆਂ ਪ੍ਰਾਪਤੀਆਂ
ਮਾਨ ਕੌਰ ਜੀ ਦੀ ਸਖ਼ਸੀਅਤ ਇਸ ਤਰ੍ਹਾਂ ਦੀ ਹੈ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਕਿਸੇ ਪਛਾਣ ਦਾ ਮੌਹਤਾਜ ਨਹੀਂ ਹਨ। ਆਪਣੀਆਂ ਪ੍ਰਾਪਤੀਆਂ ਬਾਰੇ ਮਾਨ ਕੌਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਅਮਰੀਕਾ ਗਏ ਉੱਥੇ ਉਨ੍ਹਾਂ ਨੇ ਗੋਲਡ ਮੈਡਲ ਹਾਸਿਲ ਕੀਤੇ। ਅਮਰੀਕਾ ਤੋਂ ਬਾਅਦ ਕੈਨੇਡਾ ਗਏ। ਵਿਦੇਸ਼ ਕਈ ਥਾਵਾਂ 'ਤੇ ਉਨ੍ਹਾਂ ਨੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ। ਮਾਨ ਕੌਰ ਦੀ ਸਖ਼ਸੀਅਤ ਦਾ ਅੰਦਾਜ਼ਾ ਉਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਜ਼ਿਆਦਾਤਰ ਪ੍ਰਾਪਤੀਆਂ ਯਾਦ ਵੀ ਨਹੀਂ ਹਨ।

ਦੌੜਣ ਦਾ ਜਨੂੰਨ
ਜਦੋਂ ਦੌੜਾਕ ਬੇਬੇ ਮਾਨ ਕੌਰ ਤੋਂ ਇਹ ਸਵਾਲ ਪੁਛਿੱਆ ਗਿਆ ਕਿ ਦੌੜਣ ਨਾਲ ਉਨ੍ਹਾਂ ਨੂੰ ਕਿੰਨੀ ਕੁ ਖੁਸ਼ੀ ਮਿਲਦੀ ਹੈ ਤਾਂ ਉਨ੍ਹਾਂ ਦੱਸਿਆ ਕਿ ਦੌੜਣ ਨਾਲ ਜੋ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾ ਬੇਟਾ ਮਾਨ ਕੌਰ ਜੀ ਨੂੰ ਆਖਦਾ ਹੈ ਕਿ 400 ਮੀਟਰ ਵਾਲੀ ਦੌੜ 'ਚ ਨਹੀਂ ਦੌੜਣਾ ਫ਼ੇਰ ਵੀ ਮਾਨ ਕੌਰ ਜੀ ਆਪਣੇ ਦਿਲ ਦੀ ਸੁਣਦੇ ਹਨ। ਉਹ 400 ਮੀਟਰ ਵਾਲੀ ਦੌੜ 'ਚ ਜ਼ਰੂਰ ਦੌੜਦੇ ਹਨ। ਜਦੋਂ ਕੀਤੇ ਮੁਕਾਬਲੇ 'ਚ ਜਾਣਾ ਹੁੰਦਾ ਹੈ ਤਾਂ ਮਾਨ ਕੌਰ ਉਤਸ਼ਾਹਿਤ ਹੋ ਜਾਂਦੇ ਹਨ। ਆਪਣੀ ਤਿਆਰੀ ਕਰਦੇ ਹਨ ਅਤੇ ਟਿੱਚਾ ਮਿੱਥ ਕੇ ਜਾਂਦੇ ਹਨ ਕਿ ਜਿੱਤ ਕੇ ਆਉਣਾ ਹੈ।

Last Updated : Jul 31, 2021, 6:25 PM IST

ABOUT THE AUTHOR

...view details