ਨਵੀਂ ਦਿੱਲੀ : ਰੁਮਾਂਚਕ ਮੈਚ ਵਿੱਚ ਨਿਰਧਾਰਿਤ ਸਮੇਂ ਦੇ ਖ਼ਤਮ ਹੋਣ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰ ਸੀ ਅਤੇ ਪੈਨਲਟੀ ਕਾਰਨਰ ਵਿੱਚ ਮੇਜ਼ਬਾਨ ਟੀਮ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਤੀਸਰੇ ਪਾਇਦਾਨ ਲਈ ਹੋਏ ਮੈਚ ਵਿੱਚ ਜਰਮਨੀ ਨੇ ਅਰਜਨਟੀਨਾ ਨੂੰ 3-1 ਨਾਲ ਮਾਤ ਦਿੱਤੀ, ਇਸ ਮੁਕਾਬਲੇ ਨੂੰ ਨਤੀਜਾ ਵੀ ਪੈਨਲਟੀ ਸ਼ੂਟ ਆਉਟ ਰਾਹੀਂ ਕੱਢਿਆ ਗਿਆ।
ਨੀਦਰਲੈਂਡ ਦੀ ਫੇਡਰਿਕੋ ਮਾਲਤਾ ਨੂੰ ਪ੍ਰੋ-ਲੀਗ ਦਾ ਸਰਵ ਉੱਚ ਖਿਡਾਰੀ ਚੁਣਿਆ ਗਿਆ। ਇਸ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਗੋਲ ਨੀਦਰਲੈਂਡ ਦੀ ਹੀ ਓਲਿਵਿਆ ਮੈਰੀ (15) ਨੇ ਕੀਤੇ।
ਆਸਟ੍ਰੇਲੀਆ ਅਤੇ ਨੀਦਰਲੈਂਡ ਦਰਮਿਆਨ ਹੋਇਆ ਫ਼ਾਇਨਲ ਮੈਚ ਬੇਹੱਦ ਰੁਮਾਂਚਕ ਰਿਹਾ। ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਅੱਗੇ ਨਹੀਂ ਆ ਸਕੀ, ਪਰ ਦੂਸਰੇ ਹਾਫ਼ ਦੀ ਸ਼ੁਰੂਆਤ ਆਸਟ੍ਰੇਲੀਆ ਲਈ ਵਧੀਆ ਰਹੀ। 19ਵੇਂ ਮਿੰਟ ਵਿੱਚ ਮਾਰਿਆ ਵਿਲਮਸ ਨੇ ਪੈਨਲਟੀ ਕਾਰਨਰ ਤੇ ਗੋਲ ਕਰਦੇ ਹੋਏ ਮੇਜ਼ਬਾਨ ਟੀਮ ਨੂੰ ਝਟਕਾ ਦਿੱਤਾ।
ਨੀਦਰਲੈਂਡ ਹਾਲਾਂਕਿ, ਜਲਦ ਹੀ ਵਾਪਸੀ ਕਰਨ ਵਿੱਚ ਸਫ਼ਲ ਰਹੀ। 24ਵੇਂ ਮਿੰਟ ਵਿੱਚ ਮਾਰਿਨ ਵੀਨ ਨੇ ਵਧੀਆ ਫ਼ੀਲਡ ਗੋਲ ਕਰਦੇ ਹੋਏ ਆਪਣੀ ਟੀਮ ਨੂੰ ਬਰਾਬਰੀ ਤੇ ਲਿਆਂਦਾ।