ਪੰਜਾਬ

punjab

ETV Bharat / sports

ਮਹਿਲਾ ਹਾਕੀ: ਰਾਸ਼ਟਰੀ ਕੋਚਿੰਗ ਕੈਂਪ ਲਈ 33 ਸੰਭਾਵਿਤ ਖਿਡਾਰੀਆਂ ਦਾ ਹੋਇਆ ਐਲਾਨ

ਹਾਕੀ ਇੰਡੀਆ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਅਭਿਆਸ ਕੈਂਪ ਲਈ 33 ਸੰਭਾਵਿਤ ਭਾਰਤੀ ਮਹਿਲਾ ਹਾਕੀ ਖਿਡਾਰੀਆਂ ਦੇ ਨਾਂਅ ਐਲਾਨੇ। ਬੈਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਵਿੱਚ ਚੱਲਣ ਵਾਲੇ ਇਸ ਕੈਂਪ ਲਈ ਖਿਡਾਰੀ ਸੋਮਵਾਰ ਨੂੰ ਟੀਮ ਦੇ ਮੁੱਖ ਕੋਚ ਸ਼ੁਅਰਡ ਮਰਿਨੇ ਨੂੰ ਰਿਪੋਰਟ ਕਰਨਗੇ। ਇਹ ਕੈਂਪ 15 ਦਸੰਬਰ ਨੂੰ ਖ਼ਤਮ ਹੋਵੇਗਾ।

ਮਹਿਲਾ ਹਾਕੀ : ਰਾਸ਼ਟਰੀ ਕੋਚਿੰਗ ਕੈਂਪ ਲਈ 33 ਸੰਭਾਵਿਤ ਖਿਡਾਰੀਆਂ ਦਾ ਹੋਇਆ ਐਲਾਨ

By

Published : Nov 17, 2019, 5:44 PM IST

ਨਵੀਂ ਦਿੱਲੀ: ਟੋਕਿਓ ਓਲੰਪਿਕ 2020 ਲਈ ਕੁਆਲੀਫ਼ਾਈ ਕਰਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਹੁਣ ਚਾਰ ਹਫ਼ਤਿਆਂ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਆਪਣੀ ਲੈਅ ਅਤੇ ਨਿਰੰਤਰਤਾ ਨੂੰ ਕਾਇਮ ਰੱਖਣਾ ਚਾਹੁੰਦੀ ਹੈ। ਕੈਂਪ ਦੌਰਾਨ ਖਿਡਾਰੀਆਂ ਦੀ ਫਿੱਟਨੈਸ, ਬਾਲ ਨੂੰ ਆਪਣੇ ਨਿੰਯਤਰਣ ਵਿੱਚ ਲੈਣ ਦੀ ਗਤੀ ਅਤੇ ਉਨ੍ਹਾਂ ਦੀ ਤਾਕਤ ਉੱਤੇ ਧਿਆਨ ਦਿੱਤਾ ਜਾਵੇਗਾ।

ਟੋਕਿਓ ਓਲੰਪਿਕ 2020

ਟੋਕਿਓ ਓਲੰਪਿਕ ਲਈ ਕੁਆਲੀਫ਼ਾਈ ਕੀਤਾ

ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਇਸੇ ਮਹੀਨੇ ਓੜੀਸ਼ਾ ਵਿੱਚ ਵਿਸ਼ਵ ਨੰਬਰ-13 ਅਮਰੀਕਾ ਦਾ ਟੀਮ ਨੂੰ ਕੁੱਲ 6-5 ਦੇ ਸਕੋਰ ਨਾਲ ਹਰਾ ਕੇ ਟੋਕਿਓ ਓਲਿੰਪਕ 2020 ਲਈ ਕੁਆਲੀਫ਼ਾਈ ਕੀਤਾ ਹੈ।

ਭਾਰਤੀ ਟੀਮ ਨੂੰ ਜਨਵਰੀ-ਫ਼ਰਵਰੀ 2020 ਵਿੱਚ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ ਅਤੇ ਉਸ ਤੋਂ ਪਹਿਲਾਂ ਇਹ ਕੈਂਪ ਟੀਮ ਦੀਆਂ ਤਿਆਰੀਆਂ ਲਈ ਕਾਫ਼ੀ ਸਹਾਇਕ ਸਿੱਧ ਹੋ ਸਕਦਾ ਹੈ।

ਸੰਭਾਵਿਤ ਖਿਡਾਰੀ
ਗੋਲਕੀਪਰ : ਸਵਿਤਾ, ਰਜਨੀ ਈ, ਬਿੱਚੂ ਦੇਵੀ ਖਰੀਬਾਮ
ਡਿਫੈਂਡਰ : ਦੀਪ ਗ੍ਰੇਸ ਇੱਕਾ, ਰੀਨਾ ਖੋਖਰ, ਸੁਮਨ ਦੇਵੀ ਥੈਡਮ, ਸੁਨੀਤਾ ਲਾਕੜਾ, ਸਲੀਮਾ ਟੇਟੇ, ਮਨਪ੍ਰੀਤ ਕੌਰ, ਗੁਰਜੀਤ ਕੌਰ, ਰਸ਼ਮਿਤਾ ਮਿੰਜ, ਮਹਿਮਾ ਚੌਧਰੀ, ਨਿਸ਼ਾ।
ਮਿਡਫ਼ੀਲਡਰ : ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਸੁਸ਼ੀਲਾ ਚਾਨੂ, ਚੇਤਨਾ, ਰੀਤ, ਕਰਿਸ਼ਮਾ ਯਾਦਵ, ਸੋਨਿਕਾ, ਨਮਿਤਾ ਟੋਪੋ।
ਫ਼ਾਰਵਰਡ : ਰਾਣੀ, ਲਾਲ ਰੇਮਸਿਆਮੀ, ਵੰਦਨਾ ਕਟਾਰਿਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਜਯੋਤੀ, ਸ਼ਰਮਿਲਾ ਦੇਵੀ, ਪ੍ਰਿਯੰਕਾ ਵਾਨਖੇੜੇ, ਉੱਦਿਤਾ।

ABOUT THE AUTHOR

...view details