ਪੰਜਾਬ

punjab

ETV Bharat / sports

ਟੋਕੀਓ ਓਲੰਪਿਕਸ (ਮਹਿਲਾ ਹਾਕੀ): ਆਸਟ੍ਰੇਲੀਆ ਨੂੰ 1-0 ਨਾਲ ਹਰਾ ਭਾਰਤੀ ਟੀਮ ਸੈਮੀਫਾਈਨਲ 'ਚ ਪੁੱਜੀ - ਟੋਕੀਓ ਓਲੰਪਿਕਸ

ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਵਿੱਚ ਇਤਿਹਾਸ ਸਿਰਜਦਿਆ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ।

ਟੋਕੀਓ ਓਲੰਪਿਕਸ
ਟੋਕੀਓ ਓਲੰਪਿਕਸ

By

Published : Aug 2, 2021, 10:08 AM IST

Updated : Aug 2, 2021, 10:17 AM IST

ਟੋਕੀਓ: ਭਾਰਤੀ ਮਹਿਲਾ ਹਾਕੀ ਟੀਮ ਸੋਮਵਾਰ ਨੂੰ ਟੋਕੀਓ ਓਲੰਪਿਕਸ ਦੇ ਓਆਈ ਹਾਕੀ ਸਟੇਡੀਅਮ ਨੌਰਥ ਪਿਚ ਵਿਖੇ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਮੈਚ ਵਿੱਚ ਪੁੱਜ ਗਈ ਹੈ।

ਦੂਜੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਤੋਂ ਗੁਰਜੀਤ ਕੌਰ ਦੇ ਗੋਲ ਨੇ ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਨੂੰ ਬੜ੍ਹਤ ਦਵਾਈ ਅਤੇ ਬਾਕੀ ਦੇ ਦੋ ਕੁਆਰਟਰਾਂ ਵਿੱਚ ਟੀਮ ਨੇ ਕੋਈ ਗੋਲ ਨਹੀਂ ਕੀਤਾ।

ਪਹਿਲੇ ਕੁਆਰਟਰ ਵਿੱਚ ਭਾਰਤ ਨੇ ਆਸਟ੍ਰੇਲੀਆਈ ਖਿਡਾਰੀਆਂ ਦੇ ਵਿਰੁੱਧ ਇਰਾਦਾ ਦਿਖਾਇਆ, ਜੋ ਅਜੇ ਤੱਕ ਟੂਰਨਾਮੈਂਟ ਵਿੱਚ ਅਜੇਤੂ ਰਹੇ ਹਨ।

ਤੀਜਾ ਕੁਆਰਟਰ ਬਿਨ੍ਹਾਂ ਕੋਈ ਗੋਲ ਕੀਤੇ ਭਾਰਤ ਵਾਲੇ ਪਾਸੇ ਰਿਹਾ। ਬਾਅਦ ਵਿੱਚ ਚੌਥੇ ਕੁਆਰਟਰ ਵਿੱਚ, ਸਵਿਤਾ ਪੁਨੀਆ ਦੀ ਅਗਵਾਈ ਵਾਲੀ ਡਿਫੈਂਸ ਨੇ ਇਹ ਸੁਨਿਸ਼ਚਿਤ ਕੀਤਾ ਕਿ ਭਾਰਤ ਦੇ ਫਾਈਨਲ ਦੇ ਰਾਹ ਵਿੱਚ ਆਉਣ ਵਿੱਚ ਕੋਈ ਅੜਚਣ ਨਹੀਂ ਹੈ।

Last Updated : Aug 2, 2021, 10:17 AM IST

ABOUT THE AUTHOR

...view details