ਪੰਜਾਬ

punjab

ETV Bharat / sports

ਟੋਕੀਓ ਓਲੰਪਿਕ 2020: ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਪੂਲ-ਏ ਵਿੱਚ ਸ਼ਾਮਲ - ਟੋਕੀਓ ਓਲੰਪਿਕ 2020

2020 ਵਿੱਚ ਟੋਕੀਓ ਵਿੱਚਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਪੂਲ-ਏ ਵਿੱਚ ਸ਼ਾਮਲ ਹੋ ਗਈ ਹੈ।

ਫ਼ੋਟੋ।

By

Published : Nov 24, 2019, 1:38 PM IST

ਨਵੀਂ ਦਿੱਲੀ: ਟੋਕੀਓ ਵਿੱਚ ਅਗਲੇ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਨੂੰ ਪੂਲ-ਏ ਵਿੱਚ ਸ਼ਾਮਲ ਕੀਤਾ ਗਿਆ ਹੈ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਦੁਨੀਆ ਦੀ 9ਵੇਂ ਨਵੰਬਰ ਦੀ ਟੀਮ ਭਾਰਤੀ ਮਹਿਲਾ ਹਾਕੀ ਟੀਮ ਨੇ ਇਸੇ ਮਹੀਨੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਅਮਰੀਕਾ ਨੂੰ 6-5 ਨਾਲ ਹਰਾ ਕੇ ਟੋਕੀਓ ਓਲੰਪਿਕ 2020 ਲਈ ਕੁਆਲੀਫਾਈ ਕੀਤਾ ਹੈ।

ਪੂਲ ਏ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਤੋਂ ਇਲਾਵਾ ਮੌਜੂਦਾ ਚੈਂਪੀਅਨ ਗ੍ਰੇਟ ਬ੍ਰਿਟੇਨ ਅਤੇ ਦੁਨੀਆ ਦੀ ਨੰਬਰ ਇੱਕ ਟੀਮ ਨੀਦਰਲੈਂਡ ਨੂੰ ਵੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੂਲ ਏ ਵਿੱਚ ਜਰਮਨੀ, ਆਇਰਲੈਂਡ ਅਤੇ ਦੱਖਣੀ ਅਫਰੀਕਾ ਵੀ ਸ਼ਾਮਲ ਹੈ। ਦੂਜੇ ਪਾਸੇ ਪੂਲ-ਬੀ ਵਿੱਚ ਆਸਟ੍ਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ, ਸਪੇਨ, ਚੀਨ ਅਤੇ ਜਪਾਨ ਦੀਆਂ ਟੀਮਾਂ ਸ਼ਾਮਲ ਹਨ।

ਗੱਲ ਕਰੀਏ ਭਾਰਤੀ ਪੁਰਸ਼ ਟੀਮ ਤਾਂ ਉਨ੍ਹਾਂ ਨੂੰ ਪੂਲ-ਏ ਵਿੱਚ ਰੱਖਿਆ ਗਿਆ ਹੈ। ਦੁਨੀਆ ਦੀ ਪੰਜਵੇਂ ਨੰਬਰ ਦੀ ਭਾਰਤੀ ਪੁਰਸ਼ ਟੀਮ ਨੇ ਇਸ ਮਹੀਨੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਰੂਸ ਨੂੰ 11-3 ਨਾਲ ਹਰਾ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।

ਪੂਲ-ਏ ਵਿੱਚ ਭਾਰਤੀ ਪੁਰਸ਼ ਟੀਮ ਤੋਂ ਇਲਾਵਾ ਮੌਜੂਦਾ ਚੈਂਪੀਅਨ ਅਰਜਨਟੀਨਾ ਅਤੇ ਵਿਸ਼ਵ ਦੀ ਨੰਬਰ ਇੱਕ ਟੀਮ ਆਸਟ੍ਰੇਲੀਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਪੇਨ, ਨਿਊਜ਼ੀਲੈਂਡ ਅਤੇ ਮੇਜ਼ਬਾਨ ਜਪਾਨ ਦੀਆਂ ਟੀਮਾਂ ਵੀ ਇਸੇ ਪੂਲ ਵਿਚ ਹਨ।

ਪੂਲ ਬੀ ਵਿਚ ਬੈਲਜੀਅਮ, ਨੀਦਰਲੈਂਡਜ਼, ਜਰਮਨੀ, ਗ੍ਰੇਟ ਬ੍ਰਿਟੇਨ, ਕੈਨੇਡਾ ਅਤੇ ਦੱਖਣੀ ਅਫਰੀਕਾ ਨੂੰ ਥਾਂ ਮਿਲੀ ਹੈ। ਟੋਕੀਓ ਓਲੰਪਿਕ 2020 ਵਿੱਚ ਹਾਕੀ ਦੇ ਮੁਕਾਬਲੇ 25 ਜੁਲਾਈ ਤੋਂ 7 ਅਗਸਤ ਤੱਕ ਓਆਈ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ।

ABOUT THE AUTHOR

...view details