ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਅਲੀ ਸਿਬਾਟਿਅਨ ਨਕਵੀ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਯਾਦ ਕੀਤਾ ਉਹ ਦਿਨ ਜਦੋਂ ਮੇਜਰ ਧਿਆਨਚੰਦ ਦੇ ਖੇਡ ਅਤੇ ਦੇਸ਼ ਭਗਤੀ ਦਾ ਪੂਰਾ ਜਰਮਨੀ ਦੀਵਾਨਾ ਹੋ ਗਿਆ ਸੀ।
ਇੰਟਰਵਿਊ ਦੇ ਸਮੇਂ ਅਲੀ ਸਿਬਾਟਿਅਨ ਨਕਵੀ ਨੇ ਕਿਹਾ, "ਦਾਦਾ ਧਿਆਨਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਦਾ ਸੀ, ਉਨ੍ਹਾਂ ਨੇ ਜਰਮਨੀ ਦੇ ਖਿਲਾਫ਼ ਕਈ ਗੋਲ ਕੀਤੇ ਸੀ ਅਤੇ ਭਾਰਤ ਨੇ ਇਹ ਮੈਚ 8-1 ਤੋਂ ਜਿੱਤੀਆ ਸੀ। ਹਿਟਲਰ ਨੇ ਦਾਦਾ ਦਾ ਧਿਆਨਚੰਦ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਨੂੰ ਜਰਮਨੀ ਦੀ ਫੌਜ ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਵੀ ਦਿੱਤਾ।"
ਉਨ੍ਹਾਂ ਕਿਹਾ, "ਇਹ ਪ੍ਰਸਤਾਵ ਇਨਾਮ ਵੰਡ ਸਮਾਰੋਹ ਦੇ ਦੌਰਾਨ ਹੋਇਆ ਸੀ ਅਤੇ ਦਾਦਾ ਕੁੱਝ ਸਮਾਂ ਸ਼ਾਂਤ ਰਹੇ, ਭਰਿਆ ਹੋਇਆ ਸਟੇਡੀਆਮ ਚੁੱਪ ਹੋ ਗਿਆ ਅਤੇ ਇਹ ਡਰ ਸੀ ਕਿ ਜੇਕਰ ਧਿਆਨਚੰਦ ਨੇ ਇਹ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਤਾਂ ਤਾਨਾਸ਼ਾਹ ਉਨ੍ਹਾਂ ਨੂੰ ਮਾਰ ਨਾ ਦੇਵੇ। ਦਾਦਾ ਨੇ ਇਹ ਗੱਲ ਮੈਨੂੰ ਦੱਸੀ ਸੀ ਕਿ ਉਨ੍ਹਾਂ ਨੇ ਹਿਟਲਰ ਦੇ ਸਾਹਮਣੇ ਅੱਖਾ ਬੰਦ ਕਰਨ ਦੇ ਬਆਦ ਸੱਖਤ ਆਵਾਜ਼ ਵਿੱਚ ਬੋਲੇ, 'ਭਾਰਤ ਵਿਕਾਊ ਨਹੀਂ ਹੈ'।"
ਉਨ੍ਹਾਂ ਕਿਹਾ, ਹੈਰਾਨੀ ਦੀ ਗੱਲ ਇਹ ਸੀ ਕਿ ਪੂਰਾ ਸਟੇਡੀਆਮ ਅਤੇ ਹਿਟਲਰ ਨੇ ਸਲਾਮ ਕੀਤੀ ਅਤੇ ਕਿਹਾ, ਜਰਮਨ ਰਾਸ਼ਟਰ ਤਹਾਨੂੰ ਤੁਹਾਡੇ ਦੇਸ਼ ਦੇ ਰਾਸ਼ਟਰਵਾਦ ਦੇ ਪਿਆਰ ਲਈ ਸਲਾਮ ਕਰਦਾ ਹੈ। ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਦਾ ਤਗਮਾ ਮਿਲੀਆ ਸੀ ਉਹ ਹਿਟਲਰ ਨੇ ਦਿੱਤਾ ਸੀ। ਅਜਿਹੇ ਖਿਡਾਰੀ ਸਦੀਆਂ ਵਿੱਚ ਇੱਕ ਹੁੰਦੇ ਹੈ।”