ਪੰਜਾਬ

punjab

By

Published : Jul 17, 2021, 5:42 PM IST

ETV Bharat / sports

ਪੰਜਾਬ ਦੇ ਹਾਕੀ ਖਿਡਾਰੀਆਂ ਨੇ ਟੋਕਿਓ ਓਲੰਪਿਕਸ ਲਈ ਭਰੀ ਉਡਾਨ

ਬਟਾਲਾ ਦੇ ਸਿਮਰਨਜੀਤ ਤੇ ਗੁਰਜੰਟ ਸਿੰਘ ਦੋ ਮਮੇਰੇ ਭਰਾਵਾਂ ਦਾ ਦੀ ਚੋਣ ਟੋਕਿਓ ਓਲੰਪਿਕਸ ਲਈ ਹੋਈ ਹੈ। ਦੋਵੇਂ ਭਰਾ ਵਿਖੇ ਟੋਕਿਓ ਓਲੰਪਿਕਸ ਵਿੱਚ ਹਾੱਕੀ ਦੈਚ ਖੇਡਣ ਲਈ ਇੱਕਠੇ ਜਪਾਨ ਜਾਣਗੇ। ਅੱਜ ਇਹ ਦੋਵੇਂ ਖਿਡਾਰੀ, ਟੀਮ ਨਾਲ ਟੋਕਿਓ ਲਈ ਉ਼ਡਾਨ ਭਰਨਗੇ।

ਪੰਜਾਬ ਦੇ ਹਾਕੀ ਖਿਡਾਰੀ
ਪੰਜਾਬ ਦੇ ਹਾਕੀ ਖਿਡਾਰੀ

ਹੈਦਰਾਬਾਦ: ਪੰਜਾਬ ਦੇ ਦੋ ਹਾਕੀ ਖਿਡਾਰੀਆਂ ਦੀ ਚੋਣ ਟੋਕਿਓ ਓਲੰਪਿਕਸ ਲਈ ਹੋਈ ਹੈ। ਸਿਮਰਨਜੀਤ ਤੇ ਗੁਰਜੰਟ ਸਿੰਘ ਇਹ ਦੋਵੇਂ ਖਿਡਾਰੀ ਇਕੋ ਪਰਿਵਾਰ ਨਾਲ ਸਬੰਧਤ ਹਨ ਤੇ ਆਪਸ 'ਚ ਮਮੇਰੇ ਭਰਾ ਹਨ। ਅੱਜ ਇਹ ਦੋਵੇਂ ਖਿਡਾਰੀ, ਟੀਮ ਨਾਲ ਟੋਕਿਓ ਲਈ ਉ਼ਡਾਨ ਭਰਨਗੇ।

ਬਟਾਲਾ ਦੇ ਪਿੰਡ ਚਾਹਲ ਕਲਾਂ ਦੇ ਵਸਨੀਕ ਇਨ੍ਹਾਂ ਦੋ ਭਰਾਵਾਂ ਨੂੰ ਇੱਕਠਿਆਂ ਹੀ ਓਲੰਪਿਕ ਖੇਡਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ ਹੈ। 17 ਜੁਲਾਈ ਨੂੰ ਇਹ ਦੋਵੇਂ ਭਰਾ ਭਾਰਤੀ ਟੀਮ ਦੇ ਨਾਲ ਟੋਕਿਓ ਦੀ ਉਡਾਨ ਭਰਨਗੇ। 24 ਜੁਲਾਈ ਨੂੰ ਦੋਵੇਂ ਹਾਕੀ ਖਿਡਾਰੀ ਭਾਰਤੀ ਟੀਮ ਵਿੱਚ ਖੇਡਦੇ ਹੋਏ ਨਿਊਜ਼ੀਲੈਂਡ ਦੀ ਟੀਮ ਦੇ ਸਾਹਮਣੇ ਆਪਣੇ ਜੌਹਰ ਵਿਖਾਉਣਗੇ।

25 ਸਾਲਾ ਸਿਮਰਨਜੀਤ ਸਿੰਘ ਨੇ ਹੁਣ ਤੱਕ ਜੂਨੀਅਰ ਤੋ ਸੀਨੀਅਰ ਪੱਧਰ 'ਤੇ ਹਾਕੀ ਟੂਰਨਾਮੈਂਟ ਖੇਡੇ ਹਨ। ਸਿਮਰਨਜੀਤ ਸਿੰਘ ਦਾ ਪੂਰਾ ਪਰਿਵਾਰ ਹੁਣ ਯੂਪੀ ਵਿੱਚ ਸ਼ਿਫਟ ਹੋ ਚੁੱਕਾ ਹੈ ਜਦੋਂ ਕਿ ਗੁਰਜੰਟ ਸਿੰਘ ਦਾ ਪਰਿਵਾਰ ਅਜੇ ਵੀ ਜੰਡਿਆਲਾ ਵਿਖੇ ਰਹਿ ਰਿਹਾ ਹੈ।

ਦੋਵੇਂ ਮਮੇਰੇ ਭਰਾਵਾਂ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਸੀ। ਉਨ੍ਹਾਂ ਦੋਹਾਂ ਨੇ ਇੱਕਠੇ ਹੀ ਹਾਕੀ ਖੇਡਣਾ ਸ਼ੁਰੂ ਕੀਤਾ ਤੇ ਇੱਕਠੇ ਹੀ ਓਲੰਪਿਕ ਲਈ ਕੁਆਲੀਫਾਈ ਕੀਤਾ। ਖ਼ਾਸ ਗੱਲ ਇਹ ਹੈ ਕਿ ਜਿਥੇ ਸਿਮਰਨਜੀਤ ਮਿਡ ਫੀਲਡ 'ਚ ਮਾਹਰ ਹੈ, ਉਥੇ ਹੀ ਗੁਰਜੰਟ ਸਿੰਘ ਸਟ੍ਰਾਈਕ ਫਾਰਵਰਡ ਖੇਡਣ ਵਿੱਚ ਮਾਹਰ ਹੈ।

ਇਹ ਵੀ ਪੜ੍ਹੋ : ਪੜ੍ਹੋ ਕਿਹੜੇ ਦੋ ਭਾਰਤੀ ਕ੍ਰਿਕਟਰ ਹੋਏ ਕੋਰੋਨਾ ਪੌਜ਼ੀਟਿਵ

ABOUT THE AUTHOR

...view details