ਪੰਜਾਬ

punjab

ETV Bharat / sports

ਖਿਡਾਰੀਆਂ ਨੇ ਹਾਕੀ ਇੰਡੀਆ ਦੇ ਆਨਲਾਇਨ ਕੋਚਿੰਗ ਕੋਰਸ ਦੀ ਕੀਤੀ ਪ੍ਰਸ਼ੰਸਾ

ਭਾਰਤੀ ਪੁਰਸ਼ ਟੀਮ ਦੇ ਖਿਡਾਰੀ ਹਾਰਦਿਕ ਸਿੰਘ ਨੇ ਕਿਹਾ ਕਿ ਕੋਚਿੰਗ ਕੋਰਸ ਦੇ ਰਾਹੀਂ ਸਾਰੇ ਨਿਯਮਾਂ ਨੂੰ ਜਾਨਣ ਨਾਲ ਮੈਨੂੰ ਨਿਸ਼ਚਿਤ ਰੂਪ ਤੋਂ ਮਦਦ ਮਿਲੇਗੀ ਅਤੇ ਨਾਲ ਹੀ ਸਾਨੂੰ ਪਤਾ ਹੋਵੇਗਾ ਕਿ ਮੈਚਾਂ ਦੌਰਾਨ ਕਦੋਂ ਵੀਡਿਓ ਰੈਫ਼ਰਲ ਲੈਣੀ ਚਾਹੀਦੀ ਹੈ।

ਖਿਡਾਰੀਆਂ ਨੇ ਹਾਕੀ ਇੰਡੀਆ ਦੇ ਆਨਲਾਇਨ ਕੋਚਿੰਗ ਕੋਰਸ ਦੀ ਕੀਤੀ ਪ੍ਰਸ਼ੰਸਾ
ਖਿਡਾਰੀਆਂ ਨੇ ਹਾਕੀ ਇੰਡੀਆ ਦੇ ਆਨਲਾਇਨ ਕੋਚਿੰਗ ਕੋਰਸ ਦੀ ਕੀਤੀ ਪ੍ਰਸ਼ੰਸਾ

By

Published : May 16, 2020, 5:33 PM IST

ਬੈਂਗਲੁਰੂ: ਰਾਸ਼ਟਰੀ ਸੀਨੀਅਰ ਟੀਮ ਦੇ ਖਿਡਾਰੀਆਂ ਨੇ ਸ਼ਨਿਵਾਰ ਨੂੰ ਕਿਹਾ ਕਿ ਹਾਕੀ ਇੰਡੀਆਂ ਦੇ ਬੇਸਿਕ ਪੱਧਰ ਦੇ ਕੋਚਿੰਗ ਕੋਰਸ ਨੇ ਖੇਡ ਦੇ ਬਾਰੇ ਕਾਫ਼ੀ ਕੁੱਝ ਦੱਸਿਆ ਜਿਸ ਨਾਲ ਉਨ੍ਹਾਂ ਮੈਦਾਨ ਉੱਤੇ ਬਿਹਤਰ ਫ਼ੈਸਲੇ ਲੈਣ ਵਿੱਚ ਮਦਦ ਮਿਲੇਗੀ।

ਭਾਰਤੀ ਖੇਡ ਅਥਾਰਟੀ (ਸਾਈ) ਦੇ ਇੱਥੇ ਸਥਿਤ ਕੇਂਦਰ ਵਿੱਚ ਮੌਜੂਦ 32 ਸੀਨੀਅਰ ਪੁਰਸ਼ ਅਤੇ 23 ਮਹਿਲਾ ਕੋਰ ਸੰਭਾਵਿਤ ਖਿਡਾਰੀਆਂ ਨੇ ਇਸ ਆਨਲਾਇਨ ਕੋਰਸ ਵਿੱਚ ਹਿੱਸਾ ਲਿਆ ਜਿਸ ਨੂੰ ਹਾਕੀ ਇੰਡੀਆ ਕੋਚਿੰਗ ਐਜੂਕੇਸ਼ਨ ਪਾਥਵੇ ਦਾ ਨਾਂਅ ਦਿੱਤਾ ਗਿਆ ਹੈ, ਜੋ ਪਿਛਲੇ ਸਾਲ ਸ਼ੁਰੂ ਹੋਇਆ ਸੀ।

ਕੋਰ ਸੰਭਾਵਿਤ ਖਿਡਾਰੀਆਂ ਨੂੰ ਆਪਣੇ ਆਨਲਾਇਨ ਸੈਸ਼ਨ ਦੀ ਸਮੀਖਿਆ ਦੇ ਲਈ 36 ਘੰਟੇ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਆਨਲਾਇਨ ਅਸੈਸਮੈਂਟ ਪ੍ਰੀਖਿਆ ਦਿੱਤੀ ਜੋ, ਐੱਫ਼ਆਈਐੱਚ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਉੱਤੇ ਆਧਾਰਿਤ ਸੀ।

ਪੁਰਸ਼ ਅਤੇ ਔਰਤਾਂ ਦੀ ਇਹ ਪ੍ਰੀਖਿਆ ਲੜੀਵਾਰ 11 ਅਤੇ 15 ਮਈ ਨੂੰ ਹੋਈ। ਪੁਰਸ਼ ਟੀਮ ਦੇ ਮਿਡਫ਼ੀਲਡਰ ਦੇ ਹਾਰਦਿਕ ਸਿੰਘ ਨੇ ਕਿਹਾ ਕਿ ਸਾਰੇ ਨਿਯਮ ਅਤੇ ਦਿਸ਼ਾ-ਨਿਰਦੇਸ਼ ਸਿੱਖਣ ਨਾਲ ਉਨ੍ਹਾਂ ਨੂੰ ਬਿਹਤਰ ਫ਼ੈਸਲੇ ਕਰਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਹਾਕੀ ਬਹੁਤ ਹੀ ਫ਼ੁਰਤੀ ਦਾ ਖੇਡ ਹੈ। ਸਕਿੰਟਾਂ ਦੇ ਅੰਦਰ ਕਾਫ਼ੀ ਕੁੱਝ ਹੋ ਜਾਂਦਾ ਹੈ ਅਤੇ ਕਦੇ ਕਦਾਈਂ ਸਹੀ ਫ਼ੈਸਲੇ ਲੈਣ ਦਾ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ।

ਉਨ੍ਹਾਂ ਨੇ ਕਿਹਾ ਕਿ ਕੋਚਿੰਗ ਕੋਰਸ ਦੇ ਰਾਹੀਂ ਸਾਰੇ ਨਿਯਮਾਂ ਨੂੰ ਜਾਨਣ ਨਾਲ ਮੈਨੂੰ ਨਿਸ਼ਚਿਤ ਰੂਪ ਤੋਂ ਮਦਦ ਮਿਲੇਗੀ ਅਤੇ ਨਾਲ ਹੀ ਸਾਨੂੰ ਪਤਾ ਹੋਵੇਗਾ ਕਿ ਮੈਚਾਂ ਦੌਰਾਨ ਕਦੋਂ ਵੀਡੀਓ ਰੈਫ਼ਰਲ ਲੈਣੇ ਹਨ।

ਫ਼ਾਰਵਰਡ ਰਮਨਦੀਪ ਨੇ ਕਿਹਾ ਕਿ ਉਨ੍ਹਾਂ ਨੇ ਖੇਡ ਦਾ ਇਤਿਹਾਸ ਜਾਣ ਕੇ ਖ਼ੁਸ਼ੀ ਹੋਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸੱਚ ਵਿੱਚ ਕੋਰਸ ਵਿੱਚ ਬਹੁਤ ਮਜ਼ਾ ਆਇਆ। ਮੈਂ ਲੰਬੇ ਸਮੇਂ ਤੋਂ ਖੇਡ ਰਿਹਾ ਸੀ, ਪਰ ਮੈਂ ਖੇਡ ਦੇ ਇਤਿਹਾਸ ਦੇ ਬਾਰੇ ਵਿੱਚ ਕੁੱਝ ਜ਼ਿਆਦਾ ਨਹੀਂ ਜਾਣਦਾ ਸੀ। ਹਾਕੀ ਭਾਰਤੀਆਂ ਦੇ ਲਈ ਕਾਫ਼ੀ ਅਹਿਮ ਖੇਡ ਹੈ ਅਤੇ ਸਾਡੇ ਲਈ ਇਹ ਜਾਣਨਾ ਬਹੁਤ ਹੀ ਮਹੱਤਵਪੂਰਨ ਰਿਹਾ ਕਿ ਇਹ ਖੇਡ ਕਿਵੇਂ ਸ਼ੁਰੂ ਹੋਇਆ ਅਤੇ ਦੁਨੀਆ ਭਰ ਵਿੱਚ ਕਿਵੇਂ ਫ਼ੈਲਿਆ।

ABOUT THE AUTHOR

...view details