ਬੈਂਗਲੁਰੂ : ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੀ ਹੈ, ਪਰ ਕੋਰੋਨਾ ਵਾਇਰਸ ਦੇ ਕਾਰਨ ਓਲੰਪਿਕ ਨੂੰ ਇੱਕ ਸਾਲ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਦੀ ਗੋਲਕੀਪਰ ਸਵਿਤਾ ਦਾ ਮੰਨਣਾ ਹੈ ਕਿ ਓਲੰਪਿਕ ਮੁਲਤਵੀ ਹੋਣ ਨਾਲ ਟੀਮ ਦੇ ਕੋਲ ਆਪਣੇ ਖੇਡ ਵਿੱਚ ਸੁਧਾਰ ਕਰਨ ਦਾ ਮੌਕਾ ਹੈ।
ਓਲੰਪਿਕ 'ਚ ਚੋਟੀ ਦੇ 4 'ਚ ਥਾਂ ਬਣਾਉਣਾ ਸਾਡਾ ਟੀਚਾ
ਸਵਿਤਾ ਨੇ ਇੱਕ ਸਮਾਚਾਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਖ਼ੁਸ਼ ਹਾਂ ਕਿ ਓਲੰਪਿਕ ਦੀਆਂ ਤਿਆਰੀਆਂ ਦੇ ਲਈ ਅਸੀਂ ਇੱਕ ਸਾਲ ਹੋਰ ਮਿਲ ਗਿਆ ਹੈ। ਮੈਨੂੰ ਲੱਗਦਾ ਹੈ ਕਿ ਏੇਨੇ ਵੱਡੇ ਟੂਰਨਾਮੈਂਟ ਦੇ ਲਈ 1 ਸਾਲ ਦਾ ਸਮਾਂ ਕਾਫ਼ੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਸੀਂ ਪਿਛਲੇ 2 ਸਾਲਾਂ ਤੋਂ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜਿਸ ਤਰ੍ਹਾਂ ਸਾਡੀ ਟੀਮ ਅੱਗੇ ਵੱਧੀ ਹੈ ਅਤੇ ਉਸ ਨਾਲ ਅਸੀਂ ਖ਼ੁਸ਼ ਹਾਂ। ਅਸੀਂ ਸਖ਼ਤ ਮਿਹਨਤ ਕਰਦੇ ਰਹਾਂਗੇ ਅਤੇ ਓਲੰਪਿਕ ਵਿੱਚ ਚੋਟੀ ਦੇ 4 ਵਿੱਚ ਥਾਂ ਬਣਾਉਣਾ ਸਾਡਾ ਟੀਚਾ ਹੈ।
ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਇਸ ਸਮੇਂ ਬੈਂਗਲੁਰੂ ਦੇ ਸਾਈ ਸੈਂਟਰ ਵਿੱਚ ਅਭਿਆਸ ਕਰ ਰਹੀ ਹੈ, ਜਿਥੇ ਟੀਮ ਆਪਣੀ ਫਿੱਟਨੈਸ ਅਤੇ ਸਕਿੱਲਾਂ ਉੱਤੇ ਕੰਮ ਕਰ ਰਹੀ ਹੈ।