ਪੰਜਾਬ

punjab

By

Published : Feb 16, 2021, 8:43 PM IST

ETV Bharat / sports

ਰੁੜਕੇਲਾ ’ਚ ਨਵੀਨ ਪਟਨਾਇਕ ਨੇ ਦੇਸ਼ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ

ਸਾਲ 2023 ’ਚ ਓਡੀਸ਼ਾ ’ਚ ਹੋਣ ਵਾਲੇ ਮਰਦਾਂ ਦੇ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਮੁੱਖ ਮੰਤਰੀ ਨਵੀਨ ਪਟਨਾਈਕ ਨੇ ਰੁੜਕੇਲਾ ’ਚ ਦੇਸ਼ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।

ਰੁੜਕੇਲਾ ’ਚ ਨਵੀਨ ਪਟਨਾਇਕ ਨੇ ਦੇਸ਼ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ
ਰੁੜਕੇਲਾ ’ਚ ਨਵੀਨ ਪਟਨਾਇਕ ਨੇ ਦੇਸ਼ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਰੱਖਿਆ ਨੀਂਹ ਪੱਥਰ

ਰੁੜਕੇਲਾ: ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਈਕ ਨੇ ਮੰਗਲਵਾਰ ਨੂੰ ਮਰਦਾਂ ਦੇ ਹਾਕੀ ਵਿਸ਼ਵ ਕੱਪ 2023 ਤੋਂ ਪਹਿਲਾਂ ਰੁੜਕੇਲਾ ’ਚ ਦੇਸ਼ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਵਿਸ਼ਵ ਕੱਪ 2023 ਦੀ ਮੇਜ਼ਬਾਨੀ ਓਡੀਸ਼ਾ ਦੇ ਭੁਵਨੇਸ਼ਵਰ ਅਤੇ ਰੁੜਕੇਲਾ ’ਚ ਹੋਵੇਗੀ।

ਮਹਾਨ ਕ੍ਰਾਂਤੀਕਾਰੀ 'ਬਿਰਸਾ ਮੁੰਡਾ' ਦੇ ਨਾਮ ’ਤੇ ਬਣਾਇਆ ਜਾਣ ਵਾਲਾ ਇਹ ਨਵਾਂ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਹਾਕੀ ਦੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ।

ਇਹ ਸਟੇਡੀਅਮ ਰਾਜ ਦੇ ਪ੍ਰਮੁੱਖ ਤਕਨੀਕੀ ਸੰਸਥਾਵਾਂ ਵਿਚੋਂ ਇੱਕ ਬੀਜੂ ਪਟਨਾਈਕ ਤਕਨੀਕੀ ਵਿਸ਼ਵ ਯੂਨੀਵਰਸਿਟੀ ਦੇ ਵਿਸ਼ਾਲ ਪਰਿਸਰ ’ਚ ਸਥਿਤ ਹੈ। ਇਹ ਸਟੇਡੀਅਮ ਰੁੜਕੇਲਾ ਹਵਾਈ ਪੱਟੀ ਦੇ ਨੇੜੇ ਵੀ ਹੈ, ਜਿੱਥੋਂ ਜਲਦ ਹੀ ਵਪਾਰਕ ਉਡਾਨਾਂ ਸ਼ੁਰੂ ਹੋਣ ਦੀਆਂ ਵੀ ਉਮੀਦਾਂ ਹਨ।

ਇਹ ਸਟੇਡੀਅਮ ਹਾਕੀ ਦੇ ਵਿਸ਼ਵ ਪੱਧਰ ਦੇ ਡਿਜ਼ਾਈਨ ਲਈ ਇੱਕ ਨਵਾਂ ਕੀਰਤੀਮਾਨ ਹੋਵੇਗਾ, ਜੋ ਦੁਨੀਆਂ ਦੇ ਦਰਸ਼ਕਾਂ ਨੂੰ ਸਾਰੀਆਂ ਵਧੀਆਂ ਸੁਵਿਧਾਵਾਂ ਦੀ ਪੇਸ਼ਕਸ਼ ਕਰੇਗਾ। ਇਸ ਸਟੇਡੀਅਮ ’ਚ ਇਸ ਸਮੇਂ 20,000 ਤੋਂ ਵੱਧ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਕਾਰਨ ਇਹ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਹੋਣ ਦਾ ਮਾਣ ਹਾਸਲ ਕਰ ਲਵੇਗਾ।

ਇਹ ਵੀ ਪੜ੍ਹੋ: ਚੇਨਈ ਟੈਸਟ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ

ABOUT THE AUTHOR

...view details