ਬੰਗਲੁਰੂ: ਪਿਛਲੇ ਦੋ ਸਾਲਾਂ ਤੋਂ ਭਾਰਤੀ ਪੁਰਸ਼ ਹਾਕੀ ਟੀਮ ਦੇ ਮਹੱਤਵਪੂਰਨ ਮੈਂਬਰ ਰਹੇ ਡਿਫੈਂਡਰ ਜਰਮਨਪ੍ਰੀਤ ਸਿੰਘ ਅਗਲੇ ਸਾਲ ਦੇ ਟੋਕਿਓ ਓਲੰਪਿਕਸ ਲਈ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਬਣਾਉਣ 'ਤੇ ਧਿਆਨ ਦੇ ਰਹੇ ਹਨ।
ਡਿਫੈਂਡਰ ਜਰਮਨਪ੍ਰੀਤ ਸਿੰਘ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਹਰ ਕੋਈ ਇਸ ਗੱਲ ਤੋਂ ਉਤਸ਼ਾਹਤ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਭਾਰਤੀ ਹਾਕੀ ਟੀਮ ਵਿੱਚ ਕੀ ਵਾਪਰ ਰਿਹਾ ਹੈ। ਮੈਂ ਇਹ ਸੁਨਿਸ਼ਚਿਤ ਕਰਨਾ ਚਾਹੁੰਦਾ ਹਾਂ ਕਿ ਜਦੋਂ ਟੀਮ ਉਥੇ ਜਾਵੇ ਤੇ ਤਮਗਾ ਜਿੱਤੇ ਤਾਂ ਮੈਂ ਉਸ ਟੀਮ ਦਾ ਹਿੱਸਾ ਹੋਵਾਂ। "
ਟੋਕਿਓ ਓਲੰਪਿਕ ਵਿੱਚ ਅੱਗੇ ਵਧਣ ਲਈ ਟੀਮ ਕੋਲ ਇੱਕ ਚੰਗਾ ਮੌਕਾ ਹੈ: ਡਿਫੈਂਡਰ ਜਰਮਨਪ੍ਰੀਤ ਸਿੰਘ ਉਨ੍ਹਾਂ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਹਾਕੀ ਇੰਡੀਆ ਨੇ ਮੇਰੇ ਵਰਗੇ ਖਿਡਾਰੀਆਂ ਨੂੰ ਪਲੇਟਫਾਰਮ ਮੁਹੱਈਆ ਕਰਾਉਣ ਲਈ ਇੱਕ ਅਸਧਾਰਨ ਕੰਮ ਕੀਤਾ ਹੈ ਅਤੇ ਹੁਣ ਮੈਂ ਮੈਦਾਨ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰਕੇ ਉਨ੍ਹਾਂ ਦਾ ਸਮਰਥਨ ਅਦਾ ਕਰਨਾ ਚਾਹੁੰਦਾ ਹਾਂ। ਨਾਲ ਹੀ, ਮੈਂ ਇਹ ਵੀ ਮੰਨਦਾ ਹਾਂ ਕਿ ਟੋਕਿਓ ਓਲੰਪਿਕ ਵਿੱਚ ਟੀਮ ਕੋਲ ਅੱਗੇ ਵਧਣ ਦਾ ਚੰਗਾ ਮੌਕਾ ਹੈ। ਪਰ ਇਸਤੋਂ ਪਹਿਲਾਂ ਮੈਂ ਉਮੀਦ ਕਰਦਾ ਹਾਂ ਕਿ ਇਹ ਟੂਰਨਾਮੈਂਟ ਆਪਣੇ ਸਮੇਂ ਮੁਤਾਬਕ ਹੋਵੇਗਾ। ”
ਜਰਮਨਪ੍ਰੀਤ ਨੇ ਸੀਨੀਅਰ ਟੀਮ ਨਾਲ ਆਪਣੀ ਸ਼ੁਰੂਆਤ ਸਾਲ 2018 ਵਿੱਚ ਕੀਤੀ ਸੀ ਅਤੇ ਉਹ ਉਸ ਟੀਮ ਦਾ ਹਿੱਸਾ ਸਨ ਜਿਸ ਨੇ 2018 ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ ਸੀ।
ਉਨ੍ਹਾਂ ਨੇ ਭਾਰਤੀ ਟੀਮ ਨਾਲ ਆਪਣੇ ਸ਼ੁਰੂਆਤੀ ਦਿਨਾਂ ਬਾਰੇ ਕਿਹਾ, "ਮੇਰੇ ਖਿਆਲ ਵਿੱਚ ਭਾਰਤ ਲਈ ਖੇਡਣਾ ਆਪਣੇ ਆਪ ਵਿੱਚ ਇਕ ਸੁਪਨਾ ਸੀ, ਜੋ ਸੱਚ ਹੋਇਆ। ਪਰ ਮੇਰੇ ਪਹਿਲੇ ਦੋ ਟੂਰਨਾਮੈਂਟਾਂ ਵਿੱਚ ਲਗਾਤਾਰ ਮੈਡਲ ਜਿੱਤਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਹਾਂ। ਮੈਂ ਆਪਣੇ ਪੋਤੇ-ਪੋਤੀਆਂ ਨੂੰ ਵੀ ਕਹਾਣੀ ਸੁਣਾ ਸਕਦਾ ਹਾਂ।”