ਪੰਜਾਬ

punjab

ETV Bharat / sports

ਹਾਕੀ 'ਚ ਭਾਰਤ ਨੇ ਮਾਰੀਆਂ ਮੱਲਾਂ, ਪੁਰਸ਼ ਤੇ ਮਹਿਲਾ ਟੀਮ ਨੇ ਜਿੱਤਿਆ ਓਲੰਪਿਕ ਟੈਸਟ ਇਵੇਂਟ - ਭਾਰਤੀ ਪੁਰਸ਼ ਟੀਮ

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਟੈਸਟ ਇਵੇਂਟ ਦੇ ਫਾਇਨਲ ਮੁਕਾਬਲੇ ਵਿੱਚ ‍ਯੂਜੀਲੈਂਡ ਨੂੰ 5-0 ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ। ਇਸੇ ਮੁਕਾਬਲੇ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਵੀ ਜਾਪਾਨ ਨੂੰ 2-1 ਨਾਲ ਹਾਰਾ ਕੇ ਭਾਰਤ ਦੀ ਝੋਲੀ ਵਿੱਚ ਦੋਹਰੀ ਜਿੱਤ ਪਾਈ।

ਫ਼ੋਟੋ

By

Published : Aug 22, 2019, 1:24 PM IST

ਜਪਾਨ/ਟੋਕਯੋ: ਓਲੰਪਿਕ ਟੈਸ‍ਟ ਇਵੇਂਟ ਵਿੱਚ ਭਾਰਤ ਵੱਲੋਂ ਦੋਹਰੀ ਜਿੱਤ ਹਾਸਲ ਕੀਤੀ ਗਈ ਹੈ। ਇਸ ਇਵੇਂਟ ਵਿੱਚ ਭਾਰਤੀ ਪੁਰਸ਼ ਟੀਮ ਤੇ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਓਲੰਪਿਕ ਟੈਸ‍ਟ ਇਵੇਂਟ ਦਾ ਖ਼ਿਤਾਬ ਜਿੱਤ ਲਿਆ ਹੈ। ਇਹ ਭਾਰਤ ਲਈ ਬੜੀ ਮਾਨ ਵਾਲੀ ਗੱਲ ਹੈ ਕਿ ਦੋਹਾਂ ਟੀਮਾਂ ਨੇ ਧਮਾਕੇਦਾਰ ਜਿੱਤ ਹਾਸਲ ਕੀਤੀ ਹੈ।

ਭਾਰਤੀ ਪੁਰਸ਼ ਟੀਮ ਨੇ ਨਿਊਜ਼ੀਲੈਂਡ ਨੂੰ ਦਿੱਤੀ ਕਰਾਰੀ ਹਾਰ

ਭਾਰਤੀ ਪੁਰਸ਼ ਟੀਮ ਨੇ ਫਾਇਨਲ ਮੁਕਾਬਲੇ ਦੌਰਾਨ ਵੱਡੀ ਕਾਮਬਯਾਬੀ ਹਾਸਲ ਕੀਤੀ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ 5-0 ਨਾਲ ਹਰਾਇਆ ਹੈ। ਇਹ ਭਾਰਤ ਵੱਲੋਂ ਨਿਊਜ਼ੀਲੈਂਡ ਲਈ ਕਰਾਰੀ ਹਾਰ ਹੈ।

ਭਾਰਤੀ ਮਹਿਲਾ ਟੀਮ ਨੇ ਵੀ ਜਿੱਤੀ ਬਾਜ਼ੀ

ਪੁਰਸ਼ਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਵੀ ਆਪਣੇ ਜੌਹਰ ਦਿਖਾਏ ਤੇ ਇਸ ਰੋਮਾਂਚਕ ਫਾਇਨਲ ਮੁਕਾਬਲੇ ਵਿੱਚ ਜਾਪਾਨ ਨੂੰ 2 - 1 ਨਾਲ ਮਾਤ ਦੇ ਕੇ ਜਿੱਤ ਹਾਸਲ ਕੀਤੀ ਹੈ। ਭਾਰਤ ਤੇ ਜਾਪਾਨ ਵਿਚਾਲੇ ਖੇਡਿਆ ਗਿਆ ਇਹ ਮੈਚ ਬੇਹੱਦ ਸੰਘਰਸ਼ਪੂਰਣ ਤੇ ਰੋਮਾਂਚਕ ਰਿਹਾ। ਇਸ ਮੁਕਾਬਲੇ ਵਿੱਚ ਭਾਰਤੀ ਮਹਿਲਾਵਾਂ ਨੂੰ ਜਿੱਤ ਹਾਸਲ ਕਰਨ ਲਈ ਜੱਦੋ-ਜਹਿਦ ਕਰਨੀ ਪਈ। ਇਸ ਮੁਕਾਬਲੇ ਵਿੱਚ ਭਾਰਤ ਲਈ ਨਵਜੋਤ ਕੌਰ ਤੇ ਲਾਲਰੇਮਸਿਆਮੀ ਨੇ ਗੋਲ ਕੀਤਾ ਜਦੋਂ ਕਿ ਜਾਪਾਨ ਵੱਲੋਂ ਇੱਕੋ ਇੱਕ ਗੋਲ ਮਿਨਾਮੀ ਸ਼ਿਮਿਜੂ ਨੇ ਕੀਤਾ। ਪੂਰੇ ਟੂਰਨਾਮੇਂਟ ਵਿੱਚ ਭਾਰਤ ਨੂੰ ਇੱਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ।

ਹਾਰ ਤੋਂ ਸਬਕ ਲੈ ਜਿੱਤਿਆ ਇਤਿਹਾਸਕ ਮੁਕਾਬਲਾ

ਇਸ ਮੁਕਾਬਲੇ ਦਾ ਖਿਤਾਬ ਆਪਣੇ ਨਾਂਅ ਕਰਨ ਲਈ ਭਾਰਤ ਦੀ ਪੁਰਸ਼ ਟੀਮ ਨੇ ਨਿਊਜੀਲੈਂਡ ਨੂੰ 5-0 ਨਾਲ ਹਰਾਇਆ। ਇਸ ਇਤਿਹਾਸਕ ਮੁਕਾਬਲੇ ਵਿੱਚ ਭਾਰਤ ਪੁਰਸ਼ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਨੀਲਕਾਂਤ ਸ਼ਰਮਾ, ਗੁਰਸਾਹਿਬਜੀਤ ਸਿੰਘ ਤੇ ਮਨਦੀਪ ਸਿੰਘ ਨੇ ਗੋਲ ਕਰ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਟੂਰਨਾਮੇਂਟ ਵਿੱਚ ਭਾਰਤ ਨੂੰ ਰਾਉਂਡ ਰਾਬਿਨ ਪੜਾਅ ਵਿੱਚ ਨਿਊਜੀਲੈਂਡ ਨੇ 2-1 ਨਾਲ ਹਰਾਇਆ ਸੀ। ਜਦਕਿ ਪੁਰਸ਼ ਵਰਗ ਦੀ ਟੀਮ ਨੇ ਹਾਰ ਤੋਂ ਸਬਕ ਲੈ ਕੇ ਫਾਇਨਲ ਵਿੱਚ ਨਿਊਜੀਲੈਂਡ ਨੂੰ ਮਾਤ ਦਿੱਤੀ।

ABOUT THE AUTHOR

...view details