ਨਵੀਂ ਦਿੱਲੀ: ਹਾਕੀ ਇੰਡੀਆ ਨੇ ਗੌਰਵਮਈ ਖੇਡ ਰਤਨ ਪੁਰਸਕਾਰ ਦੇ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਨਾਮਜ਼ਦ ਕੀਤਾ ਹੈ। ਉੱਥੇ ਹੀ ਵੰਦਨਾ ਕਟਾਰਿਆ, ਮੋਨਿਕਾ ਅਤੇ ਹਰਮਨਪ੍ਰੀਤ ਸਿੰਘ ਦੇ ਨਾਂਅ ਅਰਜੁਨ ਅਵਾਰਡ ਦੇ ਲਈ ਭੇਜੇ ਗਏ ਹਨ। ਮੇਜਰ ਧਿਆਨ ਚੰਦ ਲਾਇਫ਼ ਟਾਇਮ ਅਚੀਵਮੈਂਟ ਅਵਾਰਡ ਦੇ ਲਈ ਭਾਰਤ ਦੇ ਸਾਬਕਾ ਖਿਡਾਰੀ ਆਰ.ਪੀ. ਸਿੰਘ ਅਤੇ ਤੁਸ਼ਾਰ ਖਾਂਡਕਰ ਦੇ ਨਾਂਅ ਭੇਜੇ ਗਏ ਹਨ।
ਕੋਚ ਬੀਜੇ ਕਰਿਅੱਪਾ ਅਤੇ ਰਮੇਸ਼ ਪਠਾਨਿਆ ਦੇ ਨਾਂਅ ਦ੍ਰੋਣਾਚਾਰੀਆ ਪੁਰਸਕਾਰ ਦੇ ਲਈ ਹਾਕੀ ਇੰਡੀਆ ਨੇ ਭੇਜੇ ਹਨ। ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦੇ ਲਈ 1 ਜਨਵਰੀ 2016 ਤੋਂ 31 ਦਸੰਬਰ 2019 ਦੇ ਵਿਚਕਾਰ ਦਾ ਪ੍ਰਦਰਸ਼ਨ ਮੁੱਖ ਰਹੇਗਾ।
ਇਹ ਪੁਰਸਕਾਰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਉੱਤੇ ਦਿੱਤੇ ਜਾਣਗੇ।
ਰਾਣੀ ਦੀ ਕਪਤਾਨੀ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ
ਰਾਣੀ ਦੀ ਕਪਤਾਨੀ ਵਿੱਚ ਭਾਰਤ ਨੇ 2017 ਵਿੱਚ ਮਹਿਲਾ ਏਸ਼ੀਆ ਕੱਪ ਜਿੱਤਿਆ ਅਤੇ 2018 ਵਿੱਚ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਰਾਣੀ ਨੇ ਐੱਫ਼ਆਈਐੱਚ ਓਲੰਪਿਕ ਕੁਆਲੀਫ਼ਾਈਰ 2019 ਵਿੱਚ ਭਾਰਤ ਦੇ ਲਈ ਜੇਤੂ ਗੋਲ ਕਰ ਟੋਕਿਓ ਓਲੰਪਿਕ ਕੁਆਲੀਫ਼ਿਕੇਸ਼ਨ ਦਵਾਇਆ ਸੀ।
ਹਰਮਨਪ੍ਰੀਤ ਦਾ ਨਾਂਅ ਵੀ ਅਰਜੁਨ ਪੁਰਸਕਾਰ ਦੇ ਲਈ ਨਾਮਜ਼ਦ
ਭਾਰਤੀ ਪੁਰਸ਼ ਹਾਕੀ ਟੀਮ ਦੇ ਡ੍ਰੈਗ ਫਲਿਕਰ ਹਰਮਨਪ੍ਰੀਤ ਸਿੰਘ ਦਾ ਨਾਂਅ ਵੀ ਅਰਜੁਨ ਪੁਰਸਕਾਰ ਦੇ ਲਈ ਭੇਜਿਆ ਗਿਆ ਹੈ ਉਨ੍ਹਾਂ ਨੇ ਭੁਵਨੇਸ਼ਵਰ ਵਿੱਚ ਐੱਫ਼ਆਈਐੱਚ ਲੜੀ ਫ਼ਾਇਨਲਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਓਲੰਪਿਕ ਟੈਸਟ ਟੂਰਨਾਮੈਂਟ 2020 ਵਿੱਚ ਉਨ੍ਹਾਂ ਨੇ ਮਨਪ੍ਰੀਤ ਸਿੰਘ ਦੀ ਥਾਂ ਕਪਤਾਨੀ ਕੀਤੀ ਸੀ। ਪਿਛਲੇ ਸਾਲ ਰੂਸ ਵਿੱਚ ਓਲੰਪਿਕ ਕੁਆਲੀਫ਼ਾਇਰ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਉਹ ਹਿੱਸਾ ਸਨ।
ਆਰ.ਪੀ ਸਿੰਘ ਦਾ ਨਾਂਅ ਮੇਜਰ ਧਿਆਨਚੰਦ ਲਾਇਫ਼ ਟਾਇਮ ਅਚੀਵਮੈਂਟ ਲਈ ਨਾਮਜ਼ਦ
ਸਾਬਕਾ ਖਿਡਾਰੀ ਆਰ.ਪੀ.ਸਿੰਘ ਅਤੇ ਖਾਂਡਕਰ ਦੇ ਹਾਕੀ ਨੂੰ ਯੋਗਦਾਨ ਦੇ ਲਈ ਉਨ੍ਹਾਂ ਦਾ ਨਾਂਅ ਮੇਜਰ ਧਿਆਨ ਚੰਦ ਲਾਇਫ਼ ਟਾਈਨ ਅਚੀਵਮੈਂਟ ਪੁਰਸਕਾਰ ਦੇ ਲਈ ਭੇਜਿਆ ਗਿਆ ਹੈ। ਉੱਥੇ ਹੀ ਕਰਿਅੱਪਾ ਦਾ ਨਾਂਅ ਦ੍ਰੋਣਾਚਾਰੀਆ ਪੁਰਸਕਾਰ ਦੇ ਲਈ ਭੇਜਿਆ ਗਿਆ ਜੋ 2019 ਵਿੱਚ ਜੋਹੋਰ ਕੱਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਦੀ ਜੂਨਿਅਰ ਪੁਰਸ਼ ਟੀਮ ਦੇ ਕੋਚ ਸਨ।