ਬੈਂਗਲੁਰੂ : ਜਾਪਾਨ ਵਿੱਚ ਹੋਣ ਵਾਲੇ ਓਲੰਪਿਕ ਟੈਸਟ ਪ੍ਰੋਗਰਾਮ ਲਈ ਭਾਰਤੀ ਪੁਰਸ਼ ਹਾਕੀ ਟੀਮ ਦੇ ਉਪਕਪਤਾਨ ਬਣਾਏ ਗਏ ਮਨਦੀਪ ਸਿੰਘ ਨੇ ਕਿਹਾ ਕਿ ਇਹ ਟੂਰਨਾਮੈਂਟ ਨੌਜਵਾਨਾਂ ਲਈ ਟੀਮ ਵਿੱਚ ਖ਼ੁਦ ਨੂੰ ਸਾਬਿਤ ਕਰਨ ਦਾ ਵਧੀਆ ਮੌਕਾ ਹੈ। ਮੌਜੂਦਾ ਸਮੇਂ ਵਿੱਚ ਵਿਸ਼ਵ ਰੈਕਿੰਗ ਵਿੱਚ 5ਵੇਂ ਨੰਬਰ ਦੀ ਭਾਰਤੀ ਟੀਮ ਨੂੰ 17 ਅਗਸਤ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਮਲੇਸ਼ੀਆ, ਨਿਊਜ਼ੀਲੈਂਡ ਤੇ ਮੇਜ਼ਬਾਨ ਜਾਪਾਨ ਵਿਰੁੱਧ ਆਪਣੇ ਮੁਕਾਬਲੇ ਖੇਡਣੇ ਹਨ।
ਟੋਕਿਓ ਦੇ ਹਾਲਾਤਾਂ ਨੂੰ ਸਮਝਣ ਦਾ ਵਧੀਆ ਮੌਕਾ
ਮਨਦੀਪ ਨੇ ਕਿਹਾ, "ਟੂਰਨਾਮੈਂਟ ਵਿੱਚ ਅਸੀਂ ਮਲੇਸ਼ੀਆ, ਜਾਪਾਨ ਅਤੇ ਨਿਊਜ਼ੀਲੈਂਡ ਵਰਗੀਆਂ ਟੀਮਾਂ ਵਿਰੁੱਧ ਖੇਡਣ ਜਾ ਰਹੇ ਹਨ ਅਤੇ ਇਹ ਟੀਮਾਂ ਸਾਰੇ ਵਿਭਾਗ ਵਿੱਚ ਕਾਫ਼ੀ ਮਜ਼ਬੂਤ ਹਨ। ਦੂਜੇ ਪਾਸੇ, ਸਾਡੀ ਟੀਮ ਵਿੱਚ ਵੀ ਕਈ ਸਾਰੇ ਨੌਜਵਾਨ ਖਿਡਾਰੀਆਂ ਦੇ ਨਾਲ ਦੋ ਅਜਿਹੇ ਵੀ ਖਿਡਾਰੀ ਹਨ, ਜੋ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਮੈਨੂੰ ਲਗਦਾ ਹੈ ਕਿ ਇੰਨ੍ਹਾਂ ਖਿਡਾਰੀਆਂ ਕੋਲ ਖ਼ੁਦ ਨੂੰ ਸਾਬਿਤ ਕਰਨ ਦਾ ਇੱਕ ਵਧੀਆ ਮੌਕਾ ਹੈ। ਇਸ ਤੋਂ ਇਲਾਵਾ ਇਹ ਟੂਰਨਾਮੈਂਟ ਟੋਕਿਓ ਦੇ ਹਾਲਾਤਾਂ ਨੂੰ ਸਮਝਣ ਦਾ ਇੱਕ ਵਧੀਆ ਮੌਕਾ ਹੈ।"
ਓਲੰਪਿਕ ਟੈਸਟ ਪ੍ਰੋਗਰਾਮ ਨੌਜਵਾਨਾਂ ਲਈ ਖ਼ੁਦ ਨੂੰ ਸਾਬਿਤ ਕਰਨ ਦਾ ਮੌਕਾ ਇਹ ਵੀ ਪੜ੍ਹੋ : Ind Vs WI: ਸੀਰੀਜ਼ ਨੂੰ ਆਪਣੇ ਨਾਂਅ ਕਰਨ ਮੈਦਾਨ 'ਚ ਉਤਰੇਗਾ ਭਾਰਤ
21 ਅਗਸਤ ਨੂੰ ਹੋਵੇਗਾ ਫ਼ਾਇਨਲ
ਇਹ ਟੂਰਨਾਮੈਂਟ ਰਾਉਂਡ ਰੋਬਿਨ ਦੇ ਆਧਾਰ ਉੱਤੇ ਖੇਡਿਆ ਜਾਵੇਗਾ ਅਤੇ 2 ਚੋਟੀ ਦੀਆਂ ਟੀਮਾਂ 21 ਅਗਸਤ ਨੂੰ ਫ਼ਾਇਨਲ ਵਿੱਚ ਖੇਡਣਗੀਆਂ। ਉਪ-ਕਪਤਾਨ ਮਨਦੀਪ ਸਿੰਘ ਟੀਮ ਵਿੱਚ ਇਸ ਸਮੇਂ ਤੀਸਰੀ ਸਭ ਤੋਂ ਅਨੁਭਵੀ ਖਿਡਾਰੀ ਹੈ। ਮਨਦੀਪ ਤੋਂ ਅੱਗੇ ਐੱਸਵੀ ਸੁਨੀਲ ਅਤੇ ਕੋਥਾਜੀਤ ਸਿੰਘ ਹੀ ਹੈ, ਜਿੰਨ੍ਹਾਂ ਨੇ ਸਭ ਤੋਂ ਜ਼ਿਆਦਾ ਕੌਮਾਂਤਰੀ ਮੈਚ ਖੇਡੇ ਹਨ।
ਓਲੰਪਿਕ ਟੈਸਟ ਪ੍ਰੋਗਰਾਮ ਨੌਜਵਾਨਾਂ ਲਈ ਖ਼ੁਦ ਨੂੰ ਸਾਬਿਤ ਕਰਨ ਦਾ ਮੌਕਾ ਮਨਦੀਪ ਉੱਪਰ ਵੱਡੀ ਚੁਣੌਤੀ
ਭਾਰਤ ਲਈ ਹੁਣ ਤੱਕ 142 ਮੈਚ ਖੇਡ ਚੁੱਕੇ ਮਨਦੀਪ ਨੇ ਕਿਹਾ, "ਵਿਅਕਤੀਗਤ ਰੂਪ ਤੋਂ, ਮੇਰੇ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ ਅਤੇ ਉਪਕਪਤਾਨ ਹੋਣ ਦੇ ਨਾਤੇ ਮੇਰੇ ਉੱਪਰ ਜਿੰਮੇਵਾਰੀ ਵੀ ਜ਼ਿਆਦਾ ਹੈ। ਦੇਸ਼ ਲਈ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਜਿੰਮੇਵਾਰੀਆਂ ਲੈਣ ਨੂੰ ਤਿਆਰ ਹਾਂ। ਆਉਣ ਵਾਲੇ ਟੂਰਨਾਮੈਂਟਾਂ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ।"