ਨਵੀਂ ਦਿੱਲੀ : ਭਾਰਤੀ ਪੁਰਸ਼ ਹਾਕੀ ਟੀਮ ਐੱਫ਼ਆਈਐੱਚ ਪ੍ਰੋ ਲੀਗ ਵਿੱਚ ਆਪਣੇ ਅਭਿਆਨ ਦਾ ਆਗਾਜ਼ ਨੀਦਰਲੈਂਡ ਵਿਰੁੱਧ ਅਗਲੇ ਸਾਲ ਜਨਵਰੀ ਵਿੱਚ ਆਪਣੀ ਧਰਤੀ ਉੱਤੇ ਕਰੇਗੀ।
ਐੱਫ਼ਆਈਐੱਚ ਪ੍ਰੋ ਲੀਗ ਦੇ ਦੂਸਰੇ ਸੈਸ਼ਨ ਦੇ ਸਮਾਂ ਸਾਰਣੀ ਬੁੱਧਵਾਰ ਨੂੰ ਜਾਰੀ ਹੋਇਆ। ਪਹਿਲੇ ਸੈਸ਼ਨ ਤੋਂ ਬਾਹਰ ਰਹਿਣ ਵਾਲੀ ਭਾਰਤੀ ਟੀਮ 18 ਅਤੇ 19 ਜਨਵਰੀ ਨੂੰ ਡੱਚ ਟੀਮ ਵਿਰੁੱਧ ਖੇਡੇਗੀ। ਇਸ ਤੋਂ ਬਾਅਦ ਉਹ 8 ਤੇ 9 ਫ਼ਰਵਰੀ ਨੂੰ ਵਿਸ਼ਵ ਚੈਂਪੀਅਨ ਬੈਲਜ਼ਿਅਮ ਨਾਲ ਖੇਡੇਗੀ।
ਬਾਕੀ ਦੋ ਘਰੇਲੂ ਮੈਚ 22 ਤੇ 23 ਫ਼ਰਵਰੀ ਨੂੰ ਆਸਟ੍ਰੇਲੀਆਂ ਵਿਰੁੱਧ ਖੇਡੇ ਜਾਣਗੇ। ਇਸ ਤੋਂ ਬਾਅਦ 25 ਤੋਂ 26 ਅਪ੍ਰੈਲ ਨੂੰ ਜਰਮਨੀ ਵਿੱਚ ਅਤੇ ਬ੍ਰਿਟੇਨ ਵਿੱਚ 2 ਤੇ 3 ਮਈ ਨੂੰ ਮੈਚ ਹੋਣਗੇ।
ਨਿਊਜ਼ੀਲੈਂਡ ਵਿਰੁੱਧ ਭਾਰਤ ਵਿੱਚ 23 ਤੇ 24 ਮਈ ਨੂੰ ਮੈਚ ਹੋਣਗੇ। ਅਰਜਨਟੀਨਾ ਨਾਲ 5 ਤੇ 6 ਜੂਨ ਨੂੰ ਖੇਡਣ ਉੱਥੇ ਟੀਮ ਜਾਵੇਗੀ।
ਪ੍ਰੋ ਲੀਗ ਰਾਉਂਡ ਰਾਬਿਨ ਮੈਚ ਦੇ ਆਖ਼ਰੀ ਸੈਸ਼ਨ ਵਿੱਚ ਭਾਰਤੀ ਟੀਮ ਸਪੇਨ ਵਿੱਚ 13 ਤੇ 14 ਜੂਨ ਨੂੰ ਖੇਡੇਗੀ। ਭਾਰਤ ਨੇ 8 ਘਰੇਲੂ ਮੈਚ ਖੇਡਣੇ ਹਨ ਜਿੰਨ੍ਹਾਂ ਵਿੱਚੋਂ 6 ਜਨਵਰੀ-ਫ਼ਰਵਰੀ ਅਤੇ 2 ਮਈ ਵਿੱਚ ਖੇਡੇ ਜਾਣਗੇ।
ਮਿਸਬਾਹ-ਉਲ-ਹਕ ਨੂੰ ਮਿਲ ਸਕਦੀ ਹੈ ਪਾਕਿਸਤਾਨੀ ਕ੍ਰਿਕਟ ਟੀਮ ਦੀ ਵੱਡੀ ਜ਼ਿੰਮੇਵਾਰੀ!
ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ, 'ਅਸੀਂ ਆਪਣੀ ਸਰਜਮੀਂ ਉੱਤੇ ਪਹਿਲੀ ਵਾਰ ਐੱਫ਼ਆਈਐੱਚ ਪ੍ਰੋ ਲੀਗ ਖੇਡਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਇਸ ਵਿੱਚ ਦੁਨੀਆਂ ਦੀਆਂ ਵਧੀਆਂ ਟੀਮਾਂ ਵਿਰੁੱਧ ਖੇਡਣ ਦਾ ਮੌਕਾ ਮਿਲੇਗਾ ਅਤੇ ਸਾਰੇ ਮੈਚ ਚੁਣੌਤੀ ਪੂਰਵਕ ਹੋਣਗੇ।'