ਹੈਦਰਾਬਾਦ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਖੇਡੀ ਜਾ ਰਹੀ ਪੁਰਸ਼ ਹਾਕੀ ਚੈਂਪੀਅਨਜ਼ ਟਰਾਫੀ 2021 ਵਿੱਚ ਭਾਰਤ ਨੇ ਆਪਣੇ ਤੀਜੇ ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਹਰਾ ਦਿੱਤਾ। ਹਰਮਨਪ੍ਰੀਤ ਸਿੰਘ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕਰਕੇ ਭਾਰਤ ਦੀ ਜਿੱਤ ਦੇ ਹੀਰੋ ਰਹੇ, ਜਿੰਨ੍ਹਾਂ ਨੇ ਪੈਨਲਟੀ ਕਾਰਨਰ ਦੇ ਜਰੀਏ ਦੋ ਗੇਲ ਕੀਤੇ।
ਇਸ ਦੇ ਨਾਲ ਹੀ ਅਕਾਸ਼ਦੀਪ ਸਿੰਘ ਦੀ ਸਟਿੱਕ ਤੋਂ ਗੋਲ ਆਇਆ। ਇਸ ਪੂਰੇ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਕਾਇਮ ਰੱਖਿਆ ਪਰ ਕੁਝ ਮੌਕਿਆਂ 'ਤੇ ਪਾਕਿਸਤਾਨ ਭਾਰਤ ਦੇ ਡਿਫੈਂਸ ਨੂੰ ਘੇਰਨ 'ਚ ਕਾਮਯਾਬ ਰਿਹਾ। ਹਾਲਾਂਕਿ ਪਾਕਿਸਤਾਨ ਵੱਲੋਂ ਸਿਰਫ਼ ਇੱਕ ਹੀ ਗੋਲ ਹੋ ਸਕਿਆ।