ਪੰਜਾਬ

punjab

ETV Bharat / sports

ਸਾਨੂੰ ਰੂਸ ਦੀ ਟੀਮ ਨੂੰ ਘੱਟ ਨਹੀਂ ਸਮਝਣਾ ਚਾਹੀਦਾ: ਹਾਕੀ ਕਪਤਾਨ ਮਨਪ੍ਰੀਤ ਸਿੰਘ

ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਓਲੰਪਿਕ ਕੁਆਲੀਫ਼ਾਈਰ ਮੁਕਾਬਲੇ ਨੂੰ ਲੈ ਕੇ ਕਿਹਾ ਹੈ ਕਿ ਰੂਸ ਨੂੰ ਹਲਕੇ ਵਿੱਚ ਲੈਣ ਦੀ ਗ਼ਲਤੀ ਨਹੀਂ ਕਰਾਂਗਾ, ਇਸ ਮੈਚ ਉੱਤੇ ਸਾਡਾ ਪੂਰਾ ਧਿਆਨ ਰਹੇਗਾ।

ਸਾਨੂੰ ਰੂਸ ਦੀ ਟੀਮ ਨੂੰ ਹਲਕੇ ਨਹੀਂ ਸਮਝਣਾ ਚਾਹੀਦਾ : ਹਾਕੀ ਕਪਤਾਨ ਮਨਪ੍ਰੀਤ ਸਿੰਘ

By

Published : Oct 20, 2019, 5:42 PM IST

Updated : Oct 20, 2019, 5:53 PM IST

ਭੁਵਨੇਸ਼ਵਰ: ਅਗਲੇ ਮਹੀਨੇ ਭੁਵਨੇਸ਼ਵਰ ਵਿੱਚ ਹੋਣ ਵਾਲੇ ਹਾਕੀ ਓਲੰਪਿਕ ਕੁਆਲੀਫ਼ਾਇਰ ਲਈ ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਓਲੰਪਿਕ ਕੁਆਲੀਫ਼ਾਇਰ ਮੈਚ 1 ਅਤੇ 2 ਨਵੰਬਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡਿਅਮ ਵਿੱਚ ਖੇਡੇ ਜਾਣਗੇ। ਪੁਰਸ਼ ਟੀਮ ਦੀ ਕਪਤਾਨੀ ਮਿਡਫ਼ੀਲਡਰ ਮਨਪ੍ਰੀਤ ਸਿੰਘ ਕਰਨਗੇ।

ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਰੂਸ ਦੀ ਟੀਮ ਨੂੰ ਹਲਕਾ ਨਹੀਂ ਸਮਝਣਾ ਚਾਹੀਦਾ, ਉਹ ਵੀ ਓਲੰਪਿਕ ਵਿੱਚ ਕੁਆਲੀਫ਼ਾਈ ਕਰਨ ਲਈ ਆ ਰਹੇ ਹਨ। ਇਸ ਲਈ ਉਹ ਵੀ ਆਪਣਾ ਵਧੀਆ ਖੇਡਣ ਦੀ ਕੋਸ਼ਿਸ਼ ਕਰਨਗੇ। ਰੂਸ ਨੂੰ ਅਸੀਂ ਹਲਕੇ ਵਿੱਚ ਲੈਣ ਦੀ ਗ਼ਲਤੀ ਨਹੀਂ ਕਰਾਂਗੇ, ਇਸ ਮੈਚ ਉੱਤੇ ਸਾਡਾ ਪੂਰਾ ਧਿਆਨ ਰਹੇਗਾ।

ਵੇਖੋ ਵੀਡੀਓ।

ਭਾਰਤੀ ਹਾਕੀ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਟੀਮ ਦਾ ਐਲਾਨ ਕਰਨ ਤੋਂ ਬਾਅਦ ਕਿਹਾ ਕਿ ਬੈਲਜੀਅਮ ਦੇ ਵਧੀਆ ਦੌਰ ਤੋਂ ਬਾਅਦ ਸਭ ਤੋਂ ਵਧੀਆ 18 ਖਿਡਾਰੀ ਚੁਣਨਾ ਸਾਡੇ ਲਈ ਚੁਣੌਤੀ ਸੀ। ਅਸੀਂ ਇੱਕ ਸੰਤੁਲਿਤ ਟੀਮ ਚੁਣੀ ਹੈ ਜਿਸ ਵਿੱਚ ਸਾਜੇ ਕੋਲ ਕਈ ਵਿਕਲਪ ਹਨ।

ਹੁਣ ਸਾਨੂੰ ਰੂਸ ਦੇ ਵਿਰੁੱਧ ਰਣਨੀਤੀ ਬਣਾਉਣ ਉੱਤੇ ਧਿਆਨ ਦੇਣਾ ਹੈ ਅਤੇ ਇਹ ਗੱਲ ਨਿਸ਼ਚਿਤ ਕਰਨੀ ਹੈ ਕਿ 1 ਅਤੇ 2 ਨਵੰਬਰ ਨੂੰ ਮੈਦਾਨ ਉੱਤੇ ਅਸੀਂ ਆਪਣੀ ਸਰਵਸ੍ਰੇਸ਼ਠ ਟੀਮ ਨੂੰ ਲੈ ਕੇ ਆਈਏ।

ਇਹ ਵੀ ਪੜ੍ਹੋ : ਜਲੰਧਰ ਵਿੱਚ ਖੇਡਿਆ ਜਾ ਰਿਹਾ ਸੁਰਜੀਤ ਸਿੰਘ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ

Last Updated : Oct 20, 2019, 5:53 PM IST

ABOUT THE AUTHOR

...view details