ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਭਿਆਨਕ ਬਿਮਾਰੀ ਦੀ ਲਪੇਟ 'ਚ ਆਉਣ ਵਾਲੇ ਉਹ 6ਵੇਂ ਖਿਡਾਰੀ ਹਨ। ਬੈਂਗਲੁਰੂ ਦੇ ਸਾਈ ਸੈਂਟਰ ਵਿੱਚ 20 ਅਗਸਤ ਨੂੰ ਰਾਸ਼ਟਰੀ ਕੈਂਪ ਸ਼ੁਰੂ ਹੋਣ ਜਾ ਰਿਹਾ ਹੈ।
ਮਨਦੀਪ 'ਚ ਨਹੀਂ ਦਿਖਾਈ ਦੇ ਰਹੇ ਲੱਛਣ

ਸਾਈ ਸੈਂਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਪੁਰਸ਼ ਹਾਕੀ ਟੀਮ ਦੇ ਇੱਕ ਮੈਂਬਰ ਮਨਦੀਪ ਸਿੰਘ ਨੇ ਬੰਗਲੌਰ ਦੇ ਐਸਏ ਵਿੱਚ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿੱਚ ਰਾਸ਼ਟਰੀ ਕੈਂਪ ਤੋਂ ਪਹਿਲਾਂ 20 ਹੋਰ ਖਿਡਾਰੀਆਂ ਨਾਲ ਇੱਕ ਕੋਵਿਡ ਟੈਸਟ (ਆਰਟੀ ਪੀਸੀਆਰ) ਕਰਵਾਇਆ ਸੀ ਜਿਸ 'ਚ ਉਨ੍ਹਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ, ਪਰ ਉਸ 'ਚ ਕੋਈ ਵੀ ਲੱਛਣ ਦਿਖਾਈ ਨਹੀਂ ਦੇ ਰਹੇ ਹਨ।
ਭਾਰਤੀ ਕਪਤਾਨ ਮਨਪ੍ਰੀਤ ਸਿੰਘ ਅਤੇ ਚਾਰ ਹੋਰ ਖਿਡਾਰੀ ਪਿਛਲੇ ਇੱਕ ਮਹੀਨੇ ਦੇ ਬ੍ਰੇਕ ਤੋਂ ਬਾਅਦ ਸਾਈ ਸੈਂਟਰ ਵਿੱਚ ਪਰਤਣ 'ਤੇ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਪੌਜ਼ੀਟਿਵ ਪਾਏ ਗਏ ਸਨ। ਡਿਫੈਂਡਰ ਸੁਰੇਂਦਰ ਕੁਮਾਰ, ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨਾ ਬਹਾਦਰ ਪਾਠਕ ਤੇ ਹੋਰ ਚਾਰ ਖਿਡਾਰੀ ਹਨ ਜੋ ਸਕਾਰਾਤਮਕ ਪਾਏ ਗਏ ਹਨ।