ਪੰਜਾਬ

punjab

ETV Bharat / sports

ਹਾਕੀ ਓਲੰਪਿਕ ਕੁਆਲੀਫਾਇਰ: ਭਾਰਤੀ ਮਹਿਲਾਵਾਂ ਤੋਂ ਬਾਅਦ ਪੁਰਸ਼ ਟੀਮ ਨੇ ਵੀ ਰੂਸ ਨੂੰ ਹਰਾਇਆ - Hockey team india

ਭਾਰਤ ਦੀਆਂ ਦੋਵੇਂ ਟੀਮਾਂ ਨੇ ਹਾਕੀ ਓਲੰਪਿਕ ਕੁਆਲੀਫਾਇਰ ਦੇ ਆਪਣੇ ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਮਹਿਲਾ ਟੀਮ ਨੇ ਯੂਐਸਏ ਨੂੰ ਜਦੋਂ ਕਿ ਪੁਰਸ਼ ਟੀਮ ਨੇ ਰੂਸ ਵਿਰੁੱਧ 4-2 ਨਾਲ ਜਿੱਤ ਦਰਜ ਕੀਤੀ।

ਫ਼ੋਟੋ।

By

Published : Nov 2, 2019, 5:34 AM IST

ਭੁਵਨੇਸ਼ਵਰ: ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਗੇੜ ਵਿੱਚ ਸ਼ੁੱਕਰਵਾਰ ਨੂੰ ਭਾਰਤੀ ਪੁਰਸ਼ ਟੀਮ ਨੇ ਰੂਸ ਨੂੰ 4-2 ਨਾਲ ਹਰਾਇਆ। ਭਾਰਤ ਲਈ ਮਨਦੀਪ ਸਿੰਘ ਨੇ ਦੋ (24 'ਅਤੇ 53' ਮਿੰਟ) ਜਦਕਿ ਹਰਮਨਪ੍ਰੀਤ ਸਿੰਘ (ਪੰਜਵੇਂ ਮਿੰਟ) ਅਤੇ ਐਸ ਵੀ ਸੁਨੀਲ (40 'ਮਿੰਟ) ਨੇ ਇੱਕ-ਇੱਕ ਗੋਲ ਕੀਤਾ।

ਮੇਜ਼ਬਾਨ ਤੀਜੀ ਕੁਆਰਟਰ ਤੋਂ ਬਾਅਦ 2-1 ਨਾਲ ਅੱਗੇ ਸੀ। ਸੁਨੀਲ ਨੇ 48ਵੇਂ ਮਿੰਟ ਵਿੱਚ ਭਾਰਤ ਨੂੰ 3-1 ਨਾਲ ਅੱਗੇ ਕਰ ਦਿੱਤਾ ਜਦਕਿ ਮਨਦੀਪ ਨੇ 53ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਮੇਜ਼ਬਾਨ ਟੀਮ ਨੂੰ 4-1 ਦੀ ਬੜ੍ਹਤ ਦਿਵਾ ਦਿੱਤੀ। ਸੀਮਨ ਮੈਟਕੋਵਸਕੀ ਨੇ ਅੰਤਿਮ ਪਲਾਂ ਵਿੱਚ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਰੂਸ ਦੀ ਹਾਰ ਦੇ ਅੰਤਰ ਨੂੰ ਘੱਟ ਕਰ ਦਿੱਤਾ।

ਰੂਸ ਉੱਤੇ ਜਿੱਤ ਦੇ ਨਾਲ ਮਨਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 2020 ਦੇ ਓਲੰਪਿਕ ਕੁਆਲੀਫਾਇਰ ਵੱਲ ਇੱਕ ਹੋਰ ਕਦਮ ਅੱਗੇ ਵਧਾਇਆ ਹੈ। ਟੂਰਨਾਮੈਂਟ ਦੇ ਦੂਜੇ ਪੜਾਅ ਲਈ ਰੂਸ ਅਤੇ ਭਾਰਤ ਦੀਆਂ ਟੀਮਾਂ ਸ਼ਨੀਵਾਰ ਨੂੰ ਫਿਰ ਇੱਕ ਦੂਸਰੇ ਦਾ ਸਾਹਮਣਾ ਕਰਨਗੀਆਂ।

ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਸ਼ਨੀਵਾਰ ਨੂੰ ਦੂਸਰੇ ਪੜਾਅ ਦੇ ਦੂਜੇ ਗੇੜ ਨੂੰ ਹਲਕੇ 'ਚ ਨਹੀਂ ਲੈ ਸਕਦੀ, ਕਿਉਂਕਿ ਰੂਸ ਨੇ ਵਿਖਾਇਆ ਹੈ ਕਿ ਉਨ੍ਹਾਂ ਦੀ ਟੀਮ ਉਲਟਫੇਰ ਕਰਨ 'ਚ ਸਮਰੱਥ ਹੈ। ਦੋਵਾਂ ਮੈਚਾਂ ਦੇ ਕੁਲ ਸਕੋਰ ਦੇ ਅਧਾਰ 'ਤੇ ਜਿੱਤੀ ਟੀਮ ਟੋਕੀਓ ਓਲੰਪਿਕ ਖੇਡਾਂ 2020 ਲਈ ਕੁਆਲੀਫਾਈ ਕਰੇਗੀ।

ABOUT THE AUTHOR

...view details