ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ, ਜਿੰਨ੍ਹਾਂ ਅੱਜ ਅਸੀਂ 95ਵਾਂ ਜਨਮ ਦਿਨ ਮਨਾ ਰਹੇ ਹਾਂ। ਬਲਬੀਰ ਸਿੰਘ ਸੀਨੀਅਰ ਦਾ ਜਨਮ ਪੰਜਾਬ ਦੇ ਹਰੀਪੁਰ ਖ਼ਾਲਸਾ ਵਿਖੇ 10 ਅਕਤੂਬਰ 1924 ਨੂੰ ਹੋਇਆ ਸੀ।
ਉਨ੍ਹਾਂ ਨੇ ਆਪਣੇ ਹਾਕੀ ਕਰਿਅਰ ਦੀ ਸ਼ੁਰੂਆਤ ਸੰਨ 1942-43 ਵਿੱਚ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੀ ਹਾਕੀ ਵਿੱਚ ਅਗਵਾਈ ਕੀਤੀ।
ਪੰਜਾਬ ਯੂਨੀਵਰਸਿਟੀ ਨੇ ਬਲਬੀਰ ਸਿੰਘ ਦੀ ਅਗਵਾਈ ਵਿੱਚ ਬਤੌਰ ਕਪਤਾਨ ਲਗਾਤਾਰ 1943, 1944 ਅਤੇ 1945 ਵਿੱਚ ਆਲ ਇੰਡੀਆ ਇੰਟਰ-ਯੂਨੀਵਰਸਿਟੀ ਦਾ ਖ਼ਿਤਾਬ ਵੀ ਜਿੱਤਿਆ।
ਤੁਹਾਨੂੰ ਦੱਸ ਦਈਏ ਕਿ ਬਲਬੀਰ ਸਿੰਘ ਸੀਨੀਅਰ ਇਕਲੌਤੇ ਅਜਿਹੇ ਹਾਕੀ ਖਿਡਾਰੀ ਹਨ, ਜਿੰਨ੍ਹਾਂ ਨੇ 3 ਓਲੰਪਿਕਾਂ ਵਿੱਚ ਭਾਰਤ ਦੀ ਝੋਲੀ ਵਿੱਚ 3 ਸੋਨ ਤਮਗ਼ੇ ਪਾਏ ਸਨ।
ਬਲਬੀਰ ਸਿੰਘ ਦੇ ਬਣਾਏ ਹੋਏ ਰਿਕਾਰਡ ਹਾਲੇ ਤੱਕ ਕਾਇਮ ਹਨ। ਉਨ੍ਹਾਂ ਦਾ ਓਲੰਪਿਕ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਵੀ ਹਾਲੇ ਤੱਕ ਕੋਈ ਨਹੀਂ ਤੋੜ ਸਕਿਆ।
ਸੰਨ 1957 ਵਿੱਚ ਜਿੰਨ੍ਹਾਂ ਵਿਅਕਤੀਆਂ ਨੂੰ ਪਦਮ ਸ੍ਰੀ ਨਾਲ ਨਵਾਜਿਆ ਗਿਆ, ਬਲਬੀਰ ਸਿੰਘ ਉਨ੍ਹਾਂ ਵਿੱਚੋਂ ਪਹਿਲੇ ਖਿਡਾਰੀ ਸਨ।
ਭਾਰਤ ਵਿੱਚ ਤਾਂ ਉਨ੍ਹਾਂ ਬਹੁਤ ਮਾਣ-ਸਨਮਾਨ ਮਿਲਿਆ, ਪਰ ਵਿਦੇਸ਼ਾਂ ਨੇ ਉਨ੍ਹਾਂ ਨੂੰ ਬਹੁਤ ਮਾਣ-ਸਨਮਾਨ ਬਖ਼ਸ਼ਿਆ। ਡੋਮੀਨਿਕ ਰਿਪਬਲਿਕ ਨੇ ਸੰਨ 1958 ਵਿੱਚ ਬਲਬੀਰ ਸਿੰਘ ਦੇ ਨਾਂਅ ਦੀ ਇੱਕ ਪੋਸਟਲ ਸਟੈਂਪ ਵਿੱਚ ਜਾਰੀ ਕੀਤੀ ਸੀ।