ਨਵੀਂ ਦਿੱਲੀ: ਹਾਕੀ ਇੰਡੀਆ ਨੇ ਮੰਗਲਵਾਰ ਨੂੰ ਇਸੇ ਸਾਲ ਹੋਣ ਵਾਲੇ ਕਈ ਮੁਕਾਬਲਿਆਂ ਨੂੰ ਰੱਦ ਕਰ ਦਿੱਤਾ ਹੈ। ਹਾਕੀ ਇੰਡੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ 29 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ 2020 ਹਾਕੀ ਇੰਡੀਆ ਨੈਸ਼ਨਲ ਚੈਂਪੀਅਨਸ਼ਿਪ ਦੇ ਕਈ ਮੁਕਾਬਲਿਆਂ ਨੂੰ ਰੱਦ ਕੀਤਾ ਜਾ ਰਿਹਾ ਹੈ।
ਹਾਕੀ ਇੰਡੀਆ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 3 ਮਈ 2020 ਤੱਕ ਐਲਾਨੇ ਗਏ ਲੌਕਡਾਊਨ ਦੇ ਚੱਲਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਹਾਕੀ ਇੰਡੀਆ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਕੀਤੇ ਲੌਕਡਾਊਨ ਦੌਰਾਨ ਇਸ ਸਾਲ ਹੋਣ ਵਾਲੇ ਸਾਰੇ ਮੁਕਾਬਲਿਆਂ ਨੂੰ ਅਗਲੀ ਮਿਤੀ ਤੱਕ ਦੇ ਐਲਾਨ ਤੱਕ ਮੁਲਤਵੀ ਕਰ ਦਿੱਤਾ ਹੈ। ਹਾਕੀ ਇੰਡੀਆ ਦਾ ਕਹਿਣਾ ਹੈ ਕਿ ਮੁਕਾਬਲਿਆਂ ਦੇ ਪ੍ਰਬੰਧਕਾਂ, ਖਿਡਾਰੀਆਂ, ਕੋਚਾਂ, ਦਰਸ਼ਕਾਂ ਅਤੇ ਹੋਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਹਾਕੀ ਇੰਡੀਆ ਵੱਲੋਂ 2020 ਹਾਕੀ ਇੰਡੀਆ ਨੈਸ਼ਨਲ ਚੈਂਪੀਅਨਸ਼ਿਪ ਦੇ ਮੁਲਤਵੀ ਕੀਤੇ ਮੁਕਾਬਲੇ ਇਸ ਪ੍ਰਕਾਰ ਹਨ :
- ਝਾਰਖੰਡ ਦੇ ਰਾਂਚੀ ਵਿਖੇ 29 ਅਪ੍ਰੈਲ ਤੋਂ 9 ਮਈ ਅਤੇ 7 ਮਈ ਅਤੇ 17 ਮਈ ਤੱਕ 10ਵੀਂ ਹਾਕੀ ਇੰਡੀਆ ਜੂਨੀਅਰ ਔਰਤਾਂ ਨੈਸ਼ਨਲ ਚੈਂਪੀਅਨਸ਼ਿਪ (ਏ ਤੇ ਬੀ ਡਵੀਜ਼ਨ)
- 14 ਮਈ ਤੋਂ 21 ਮਈ ਅਤੇ 19 ਮਈ ਅਤੇ 30 ਮਈ ਤੱਕ ਚੇਨੱਈ ਵਿਖੇ ਹੋਣ ਵਾਲੇ 10ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਚੈਂਪੀਅਨਸ਼ਿਪ।
- 3 ਮਈ ਤੋਂ 14 ਮਈ ਅਤੇ 12 ਮਈ ਤੋਂ 23 ਮਈ ਤੱਕ ਹਿਸਾਰ ਵਿਖੇ ਹੋਣ ਵਾਲੇ 10ਵੀਂ ਹਾਕੀ ਇੰਡੀਆ ਸਬ-ਜੂਨੀਅਰ ਔਰਤਾਂ ਨੈਸ਼ਨਲ ਚੈਂਪੀਅਨਸ਼ਿਪ।
- 28 ਮਈ ਤੋਂ 4 ਜੂਨ ਅਤੇ 3 ਜੂਨ ਤੋਂ 13 ਮਈ ਤੱਕ ਇੰਫ਼ਾਲ ਵਿਖੇ ਹੋਣ ਵਾਲੇ 10ਵੀਂ ਹਾਕੀ ਇੰਡੀਆ ਸਬ-ਜੂਨੀਅਰ ਪੁਰਸ਼ ਨੈਸ਼ਨਲ ਚੈਂਪੀਅਨਸ਼ਿਪ।
- ਗੁਹਾਟੀ ਵਿਖੇ ਹੋਣ ਵਾਲੀ 10ਵੀਂ ਹਾਕੀ ਇੰਡੀਆ ਸੀਨੀਅਰ ਪੁਰਸ ਨੈਸ਼ਨਲ ਚੈਂਪੀਅਨਸ਼ਿਪ, ਜੋ ਕਿ 20 ਜੂਨ ਤੋਂ 3 ਜੁਲਾਈ ਤੱਕ ਖੇਡੀ ਜਾਣੀ ਸੀ।