ਪੰਜਾਬ

punjab

ETV Bharat / sports

ਹਾਕੀ ਇੰਡੀਆ ਨੇ ਇੱਕ ਗਰੁੱਪ 'ਚ 6 ਖਿਡਾਰੀਆਂ ਨੂੰ ਟ੍ਰੇਨਿੰਗ ਦੀ ਦਿੱਤੀ ਮੰਨਜ਼ੂਰੀ - hockey india gave permission for training of six players

ਮਾਨਕ ਸੰਚਾਲਨ ਪ੍ਰਕਿਰਿਆ ਮੁਤਾਬਕ, ਟੀਮ 6 ਲੋਕਾਂ ਦੇ ਗਰੁੱਪ ਵਿੱਚ 40x20 ਮੀਟਰ ਦੇ ਦਾਇਰੇ ਵਿੱਚ ਰਹਿ ਕੇ ਅਭਿਆਸ ਕਰ ਸਕਦੀ ਹੈ।

ਹਾਕੀ ਇੰਡੀਆ ਨੇ ਇੱਕ ਗਰੁੱਪ 'ਚ 6 ਖਿਡਾਰੀਆਂ ਨੂੰ ਟ੍ਰੇਨਿੰਗ ਦੀ ਦਿੱਤੀ ਮੰਨਜ਼ੂਰੀ
ਹਾਕੀ ਇੰਡੀਆ ਨੇ ਇੱਕ ਗਰੁੱਪ 'ਚ 6 ਖਿਡਾਰੀਆਂ ਨੂੰ ਟ੍ਰੇਨਿੰਗ ਦੀ ਦਿੱਤੀ ਮੰਨਜ਼ੂਰੀ

By

Published : May 23, 2020, 8:08 PM IST

ਨਵੀਂ ਦਿੱਲੀ: ਭਾਰਤੀ ਖੇਡ ਅਥਾਰਿਟੀ (ਸਾਈ) ਦੇ ਬੈਂਗਲੁਰੂ ਕੇਂਦਰ ਵਿੱਚ ਟ੍ਰੇਨਿੰਗ ਦੀ ਸ਼ੁਰੂਆਤ ਕਰਨ ਦੇ ਲਈ ਬਣਾਈ ਗਈ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) ਮੁਤਾਬਕ, ਖਿਡਾਰੀ ਆਪਣੇ ਘਰ ਵਾਪਸ ਜਾ ਸਕਦੇ ਹਨ ਅਤੇ ਨਾਲ ਹੀ ਟ੍ਰੇਨਿੰਗ ਦੌਰਾਨ ਬਾਹਰ ਦੇ ਲੋਕਾਂ ਨਾਲ ਸੰਪਰਕ ਕਰਨ ਉੱਤੇ ਪਾਬੰਦੀ ਲਾਈ ਗਈ ਹੈ। ਐੱਸਓਪੀ ਮੁਤਾਬਕ ਟੀਮ 6 ਲੋਕਾਂ ਗਰੁੱਪਾਂ ਵਿੱਚ 40x20 ਮੀਟਰ ਦੇ ਦਾਇਰੇ ਵਿੱਚ ਰਹਿ ਕੇ ਅਭਿਆਸ ਕਰ ਸਕਦੀ ਹੈ। ਟ੍ਰੇਨਿੰਗ ਦੌਰਾਨ ਆਮ ਤਰ੍ਹਾਂ ਦਾ ਫ਼ਿਜ਼ਿਕਲ ਸੰਪਰਕ ਕੀਤਾ ਜਾ ਸਕਦਾ ਹੈ, ਪਰ ਹਾਈ-ਫਾਈਵਸ, ਨਾਲ ਮਿਲਾਨਾ ਵਰਗੀਆਂ ਚੀਜਾਂ ਜੋ ਜਸ਼ਨ ਮਨਾਉਣ ਦੇ ਲਈ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਉੱਤੇ ਪਾਬੰਦੀ ਹੈ।

ਹਾਕੀ ਇੰਡੀਆ।

ਖਿਡਾਰੀਆਂ ਨੂੰ ਨਾਲ ਹੀ ਆਪਣਾ ਸਮਾਨ, ਹੈਂਡ ਸੈਨੇਟਾਈਜ਼ਰ, ਤੌਲੀਆ ਇਹ ਸਭ ਖ਼ੁਦ ਲਿਆਉਣਾ ਹੋਵੇਗਾ। ਹਰ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਸਾਰੇ ਤਰ੍ਹਾਂ ਦੇ ਉਪਕਰਨਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਖਿਡਾਰੀਆਂ ਨੂੰ ਦੂਸਰੀ ਟੀਮ ਦੇ ਨਾਲ ਸੰਪਰਕ ਕਰਨ ਉੱਤੇ ਵੀ ਮਨਾਹੀ ਹੈ। ਭਾਰਤ ਦੀ ਪੁਰਸ਼ ਅਤੇ ਹਾਕੀ ਟੀਮਾਂ 25 ਮਾਰਚ ਤੋਂ ਬੈਂਗਲੁਰੂ ਵਿੱਚ ਹਨ।

ਹਾਕੀ ਇੰਡੀਆ (ਐੱਚਆਈ) ਨੇ ਕਿਹਾ ਹੈ ਕਿ ਖਿਡਾਰੀ ਅਤੇ ਸਪੋਰਟ ਸਟਾਫ਼ ਘਰ ਦੀ ਕਮੀ ਮਹਿਸੂਸ ਕਰ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਘਰ ਜਾਣ ਦੀ ਮੰਨਜ਼ੂਰੀ ਦੇ ਦਿੱਤੀ ਗਈ ਹੈ। ਐੱਚਆਈ ਨੇ ਐੱਸਓਪੀ ਨੇ ਕਿਹਾ ਕਿ ਭਾਰਤ ਸਰਕਾਰ, ਸਾਈ ਅਤੇ ਐੱਚਆਈ ਸਬੰਧਿਤ ਪ੍ਰੀਖਕਾਂ ਦੇ ਨਾਲ ਮਿਲ ਕੇ ਇਸ ਛੁੱਟੀ ਦੀ ਸਮਾਂ ਸੀਮਾ ਉੱਤੇ ਵਿਚਾਰ ਕਰੇਗੀ।

ਭਾਰਤੀ ਹਾਕੀ ਟੀਮ ਮੈਚ ਦੌਰਾਨ।

ਮੌਜੂਦ ਜਾਣਕਾਰੀ ਨੂੰ ਦੇਖਦੇ ਹੋਏ ਹਰ ਕਿਸੇ ਦੇ ਕੋਲ ਸਮਾਂ ਸੀਮਾ ਵਿੱਚ ਬਦਲਾਅ ਕਰਨ ਦਾ ਵਿਕਲਪ ਹੋਵੇਗਾ। ਹਰ ਸਮੇਂ, ਖਿਡਾਰੀਆਂ ਅਤੇ ਸਟਾਫ਼ ਦੀ ਸੁਰੱਖਿਆ ਪਹਿਲ ਉੱਤੇ ਹਨ। ਖਿਡਾਰੀਆਂ ਉੱਤੇ ਘਰਾਂ ਉੱਤੇ ਦੌਰਾਨ ਬਾਹਰ ਦੇ ਲੋਕਾਂ ਨੂੰ ਮਿਲਣ ਦੀ ਮੰਨਜ਼ੂਰੀ ਨਹੀਂ ਹੈ। ਜ਼ਰੂਰਤ ਪੈਣ ਉੱਤੇ ਉਹ ਬਾਹਰ ਜਾ ਸਕਦੇ ਹਨ, ਪਰ ਇਸ ਦੇ ਲਈ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਲੈਣੀ ਹੋਵੇਗੀ। ਇੱਕ ਵਾਰ ਉਹ ਲੋਕ ਕੈਂਪ ਵਾਪਸ ਆਉਣਗੇ ਤਾਂ ਉਨ੍ਹਾਂ ਨੂੰ 2 ਹਫ਼ਤਿਆਂ ਤੱਕ ਕੁਆਰਨਟੀਨ ਵਿੱਚ ਰੱਖਿਆ ਜਾਵੇਗਾ।

ABOUT THE AUTHOR

...view details