ਪੰਜਾਬ

punjab

ETV Bharat / sports

ਵੱਡੇ ਮੁਕਾਬਲਿਆਂ 'ਚ ਖੇਡਣ ਨਾਲ ਟੀਮ 'ਚ ਆਪਣੀ ਭੂਮਿਕਾ ਸਮਝਣ 'ਚ ਮਿਲੀ ਮਦਦ : ਨੀਲਕਾਂਤ - ਹਾਕੀ ਨਿਊਜ਼

ਨੀਲਕਾਂਤ ਸ਼ਰਮਾ ਨੇ ਕਿਹਾ ਕਿ ਮੈਂ ਅਤੇ ਮਨਪ੍ਰੀਤ ਜਿਸ ਤਰ੍ਹਾਂ ਮੈਦਾਨ ਉੱਤੇ ਤਾਲਮੇਲ ਰੱਖਦੇ ਹਾਂ ਉਹ ਸ਼ਾਨਦਾਰ ਹੈ। ਮਨਪ੍ਰੀਤ ਜਿਸ ਤਰ੍ਹਾਂ ਖੇਡਦਾ ਹੈ ਉਸ ਨਾਲ ਉਹ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ।

ਵੱਡੇ ਮੁਕਾਬਲਿਆਂ 'ਚ ਖੇਡਣ ਨਾਲ ਟੀਮ 'ਚ ਆਪਣੀ ਭੂਮਿਕਾ ਸਮਝਣ 'ਚ ਮਿਲੀ ਮਦਦ : ਨੀਲਕਾਂਤ
ਵੱਡੇ ਮੁਕਾਬਲਿਆਂ 'ਚ ਖੇਡਣ ਨਾਲ ਟੀਮ 'ਚ ਆਪਣੀ ਭੂਮਿਕਾ ਸਮਝਣ 'ਚ ਮਿਲੀ ਮਦਦ : ਨੀਲਕਾਂਤ

By

Published : May 9, 2020, 12:36 AM IST

ਬੈਂਗਲੁਰੂ : ਭਾਰਤੀ ਹਾਕੀ ਟੀਮ ਦੇ ਮਿਡਫ਼ੀਲਡਰ ਨੀਲਕਾਂਤ ਸ਼ਰਮਾ ਨੇ ਕਿਹਾ ਕਿ ਵਿਸ਼ਵ ਕੱਪ 2018 ਵਰਗੇ ਵੱਡੇ ਮੁਕਾਬਲਿਆਂ ਵਿੱਚ ਖੇਡਣ ਨਾਲ ਉਨ੍ਹਾਂ ਨੂੰ ਟੀਮ ਵਿੱਚ ਆਪਣੀ ਭੂਮਿਕਾ ਸਮਝਣ ਵਿੱਚ ਮਦਦ ਮਿਲੀ ਜੋ ਅਗਲੇ ਸਾਲ ਹੋਣ ਵਾਲੇ ਓਲੰਪਿਕ ਵਿੱਚ ਵਰਤੋਂ ਵਿੱਚ ਸਹਿਯੋਗੀ ਹੋਵੇਗਾ।

ਨੀਲਕਾਂਤ ਨੇ ਕਿਹਾ ਕਿ ਮੈਂ ਤਿੰਨ ਸਾਲ ਤੋਂ ਅੰਤਰ-ਰਾਸ਼ਟਰੀ ਪੱਧਰ ਉੱਤੇ ਖੇਡ ਰਿਹਾ ਹਾਂ, ਪਰ ਮੈਂ ਕਿਸਮਤ ਵਾਲਾ ਹਾਂ ਜੋ ਪੁਰਸ਼ ਵਿਸ਼ਵ ਕੱਪ 2018 ਅਤੇ ਐੱਫ਼ਆਈਐੱਚ ਹਾਕੀ ਓਲੰਪਿਕ ਕੁਆਲੀਫ਼ਾਇਰਜ਼ 2019 ਵਰਗੇ ਵੱਡੇ ਮੁਕਾਬਲਿਆਂ ਦਾ ਹਿੱਸਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਹੈ ਕਿ ਮੇਰੇ ਕੋਲ ਏਨਾ ਜ਼ਿਆਦਾ ਅਨੁਭਵ ਹੈ ਕਿ ਅਗਲੇ ਸਾਲ ਹੋਣ ਵਾਲੇ ਓਲੰਪਿਕ ਵਰਗੇ ਟੂਰਨਾਮੈਂਟ ਦੇ ਲਈ ਬੋਨਸ ਵਰਗਾ ਹੈ। ਮੈਂ ਦਬਾਅ ਦੀਆਂ ਸਥਿਤੀਆਂ ਵਿੱਚ ਸ਼ਾਂਤ ਰਹਿਣਾ ਸਿੱਖ ਲਿਆ ਹੈ ਅਤੇ ਟੀਮ ਵਿੱਚ ਆਪਣੀ ਭੂਮਿਕਾ ਨੂੰ ਵਧੀਆ ਤਰ੍ਹਾਂ ਸਮਝਦਾ ਹਾਂ।

ਨੀਲਕਾਂਤ ਨੇ ਕਿਹਾ ਕਿ ਉਹ ਕਪਤਾਨ ਮਨਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਨਾਲ ਮੱਧ ਵਿੱਚ ਵਧੀਆ ਤਾਲਮੇਲ ਦਾ ਪੂਰਾ ਮਜ਼ਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਅਤੇ ਮਨਪ੍ਰੀਤ ਜਿਸ ਤਰ੍ਹਾਂ ਮੈਦਾਨ ਉੱਤੇ ਤਾਲਮੇਲ ਰੱਖਦੇ ਹਾਂ ਉਹ ਸ਼ਾਨਦਾਰ ਹੈ। ਮਨਪ੍ਰੀਤ ਜਿਸ ਤਰ੍ਹਾਂ ਖੇਡਦਾ ਹੈ ਉਸ ਨਾਲ ਉਹ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ। ਮੇਰਾ ਹਾਰਦਿਕ ਨਾਲ ਬਹੁਤ ਹੀ ਵਧੀਆ ਤਾਲਮੇਲ ਹੈ।

ABOUT THE AUTHOR

...view details