ਪੰਜਾਬ

punjab

ETV Bharat / sports

ਓਲਪਿੰਕ ’ਤੇ ਧਿਆਨ ਕੇਂਦਰਿਤ ਰੱਖਣ ਲਈ ਅਨੁਸ਼ਾਸਨ ਮਹਤੱਵਪੂਰਨ: ਚਿੰਗਲੇਨਸਾਨਾ - ਹਾਕੀ ਖਿਡਾਰੀ ਚਿੰਗਲੇਨਸਾਨਾ

ਹਾਕੀ ਇੰਡੀਆ ਨੇ ਚਿੰਗਲੇਨਸਾਨਾ ਦੇ ਹਵਾਲੇ ਨਾਲ ਕਿਹਾ,"ਬ੍ਰੇਕ ਦੌਰਾਨ ਜਦੋਂ ਅਸੀਂ ਘਰ ਪਰਤੇ ਤਾਂ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨਾ ਬਹੁਤ ਅਹਿਮ ਹੋਵੇਗਾ। ਸਾਨੂੰ ਆਪਣੇ ਕੋਚਿੰਗ ਸਟਾਫ਼ ਅਤੇ ਹਾਕੀ ਇੰਡੀਆ ਦੇ ਨਿਯਮ ਸੰਚਾਲਨ ਪ੍ਰਕਿਰਿਆ (SOP) ਨੂੰ ਲੈ ਕੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਨੂੰ ਸਾਨੂੰ ਘਰ ਵਾਪਸ ਪਰਤਣ ਸਮੇਂ ਪਾਲਣਾ ਕਰਨੀ ਹੋਵੇਗੀ।

ਤਸਵੀਰ
ਤਸਵੀਰ

By

Published : Dec 10, 2020, 6:29 PM IST

ਬੇਂਗਲੁਰੂ: ਭਾਰਤੀ ਮਰਦ ਹਾਕੀ ਟੀਮ ਦੇ ਅਨੁਭਵੀ ਮਿੱਡ ਫੀਲਡਰ ਚਿੰਗਲੇਨਸਾਨਾ ਸਿੰਘ ਕੰਗੁਜਮ ਨੇ ਕਿਹਾ ਹੈ ਕਿ ਮੌਜੂਦਾ ਕੋਚਿੰਗ ਕੈਂਪ ਦੇ ਖ਼ਤਮ ਹੋਣ ਤੋਂ ਬਾਅਦ ਮਿਲਣ ਵਾਲੀ ਬ੍ਰੇਕ ਦੌਰਾਨ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨਾ ਖਿਡਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ।

ਹਾਕੀ ਇੰਡੀਆ ਨੇ ਚਿੰਗਲੇਨਸਾਨਾ ਦੇ ਹਵਾਲੇ ਨਾਲ ਕਿਹਾ,"ਬ੍ਰੇਕ ਦੌਰਾਨ ਜਦੋਂ ਅਸੀਂ ਘਰ ਪਰਤੇ ਤਾਂ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਕਰਨਾ ਬਹੁਤ ਅਹਿਮ ਹੋਵੇਗਾ। ਸਾਨੂੰ ਆਪਣੇ ਕੋਚਿੰਗ ਸਟਾਫ਼ ਅਤੇ ਹਾਕੀ ਇੰਡੀਆ ਦੇ ਨਿਯਮ ਸੰਚਾਲਨ ਪ੍ਰਕਿਰਿਆ (SOP)ਨੂੰ ਲੈ ਕੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ, ਜਿਨ੍ਹਾਂ ਨੂੰ ਸਾਨੂੰ ਘਰ ਵਾਪਸ ਪਰਤਣ ਸਮੇਂ ਪਾਲਣਾ ਕਰਨੀ ਹੋਵੇਗੀ।

ਉਨ੍ਹਾਂ ਨੇ ਕਿਹਾ, "ਅਸੀਂ ਬਾਇਓ ਬਬਲ ਤੋਂ ਬਾਹਰ ਜੀਵਨ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਅਤੇ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਯਕੀਨੀ ਬਣਾਵਾਂਗੇ ਕਿ ਕੋਵਿਡ ਮੁਕਤ ਰਹੀਏ।

ਤਜ਼ੁਰਬੇਕਾਰ ਮਿੱਡ ਫੀਲਡਰ ਨੇ ਅੱਗੇ ਕਿਹਾ ਕਿ ਖਿਡਾਰੀਆਂ ਨੂੰ ਕੰਮ ਦਿੱਤਾ ਜਾਵੇਗਾ ਤਾਂ ਕਿ ਬ੍ਰੇਕ ਦੌਰਾਨ ਫਿੱਟਨੈਸ ਦੇ ਪੱਧਰ ਨੂੰ ਬਰਕਰਾਰ ਰੱਖਣ ’ਚ ਮਦਦ ਮਿਲੇ।

ਉਨ੍ਹਾਂ ਕਿਹਾ, "ਇਸ ਮੁਸ਼ਕਲ ਹਲਾਤਾਂ ਦੇ ਬਾਵਜੂਦ ਅਸੀਂ ਉਸ ਫਿੱਟਨੈਸ ’ਤੇ ਲੈਵਲ ਨੂੰ ਬਣਾਈ ਰੱਖਿਆ ਹੈ, ਜਿਸ ਲੈਵਲ ਨਾਲ ਅਸੀ ਇਸ ਫ਼ਰਵਰੀ ’ਚ ਐੱਫਆਈਐੱਚ ਪ੍ਰੋ ਲੀਗ ’ਚ ਖੇਡੇ ਸੀ। ਸਾਡੀ ਕੋਸ਼ਿਸ ਰਹੇਗੀ ਕਿ ਬ੍ਰੇਕ ਦੌਰਾਨ ਅਸੀਂ ਲੈਵਲ ਬਣਾਈ ਰੱਖੀਏ। ਇਸ ਲਈ ਹਮੇਸ਼ਾ ਦੀ ਤਰ੍ਹਾਂ ਰੋਬਿਨ ਅਕਰਲੇ (ਵਿਗਿਆਨਕ ਸਲਾਹਕਾਰ) ਵਾਪਸੀ ਦੌਰਾਨ ਸਾਨੂੰ ਘਰ ’ਚ ਖਾਣ-ਪੀਣ ਨਾਲ ਸਬੰਧਿਤ ਸਲਾਹ ਦੇਣਗੇ।

ABOUT THE AUTHOR

...view details