ਨਵੀਂ ਦਿੱਲੀ: 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਇੱਕ ਪ੍ਰਮੁੱਖ ਮੈਂਬਰ ਅਸ਼ੋਕ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਅਤੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜੀਵਨ 'ਤੇ ਬਾਇਓਪਿਕ ਫਿਲਮ ਬਣਾਈ ਜਾ ਰਹੀ ਹੈ।
ਅਸ਼ੋਕ ਕੁਮਾਰ ਨੂੰ 2012 ਵਿੱਚ ਮੇਜਰ ਧਿਆਨ ਚੰਦ ਦੀ ਜ਼ਿੰਦਗੀ ਉੱਤੇ ਬਾਇਓਪਿਕ ਬਣਾਉਣ ਲਈ ਸੰਪਰਕ ਕੀਤਾ ਗਿਆ ਸੀ। ਫਿਲਮ 'ਤੇ ਹਸਤਾਖਰ ਕਰਨ ਦੇ ਬਾਵਜੂਦ ਕੁਝ ਕਾਰਨਾਂ ਕਰਕੇ ਫਿਲਮ ਨਹੀਂ ਬਣ ਸਕੀ।
ਪਰ ਹੁਣ ਨਿਰਮਾਤਾ ਰੌਨੀ ਸਕ੍ਰਿਓਵਾਲਾ ਦੀ ਆਰਐਸਵੀਪੀ (RSVP) ਫਿਲਮਾਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਧਿਆਨ ਚੰਦ ਦੀ ਜ਼ਿੰਦਗੀ ਉੱਤੇ ਬਾਇਓਪਿਕ ਬਣਾਉਣਗੇ। ਰੌਨੀ ਸਕ੍ਰਿਓਵਾਲਾ ਅਤੇ ਨਿਰਦੇਸ਼ਕ ਅਭਿਸ਼ੇਕ ਚੌਬੇ ਇੱਕ ਵਾਰ ਫਿਰ ਹਾਕੀ ਦੇ ਮਹਾਨ ਖਿਡਾਰੀ ਧਿਆਨ ਚੰਦ ਦੀ ਕਹਾਣੀ ਨੂੰ ਪ੍ਰੇਮਨਾਥ ਰਾਜਾਗੋਪਾਲਨ ਦੇ ਸਹਿ-ਨਿਰਮਾਤਾ ਵਜੋਂ ਵੱਡੇ ਪਰਦੇ 'ਤੇ ਲਿਆਉਣ ਲਈ ਕੰਮ ਕਰ ਰਹੇ ਹਨ।
ਅਸ਼ੋਕ ਕੁਮਾਰ ਨੇ ਕਿਹਾ, “ਜਦੋਂ ਮੈਂ ਭੋਪਾਲ ਵਿੱਚ ਆਪਣੇ ਕੋਚਿੰਗ ਸਟੰਟ ਤੇ ਸੀ ਤਾਂ ਰੋਹਿਤ ਵੈਦ ਮੇਰੇ ਪਿਤਾ ‘ਤੇ ਫਿਲਮ ਬਣਾਉਣ ਦੀ ਇੱਛਾ ਨਾਲ ਮੇਰੇ ਕੋਲ ਆਇਆ। ਮੈਂ ਪਹਿਲੀ ਵਾਰ ਉਸ ਨੂੰ ਐਸ਼ਬਾਗ ਸਟੇਡੀਅਮ ਵਿੱਚ ਮਿਲਿਆ ਸੀ। ਮੈਂ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ ਅਤੇ ਉਹ ਖੁਸ਼ ਸਨ ਕਿ ਧਿਆਨਚੰਦ ਦੀ ਜ਼ਿੰਦਗੀ 'ਤੇ ਇੱਕ ਫਿਲਮ ਬਣਾਈ ਜਾਏਗੀ। "
ਕੁਝ ਮੀਡੀਆ ਰਿਪੋਰਟਾਂ ਵਿੱਚ, ਦਾਅਵਾ ਕੀਤਾ ਗਿਆ ਸੀ ਕਿ ਅਭਿਨੇਤਾ ਰਣਬੀਰ ਕਪੂਰ ਧਿਆਨ ਚੰਦ ਦੀ ਭੂਮਿਕਾ ਨਿਭਾਉਣਗੇ।
ਅਸ਼ੋਕ ਨੇ ਕਿਹਾ, “ਫਿਰ, ਸਾਲ 2017 ਜਾਂ 2018 ਦੇ ਆਸ ਪਾਸ, ਵੈਦ ਨੇ ਫਿਲਮ ਦੇ ਅਧਿਕਾਰ ਨਿਰਮਾਤਾ ਅਸ਼ੋਕ ਠਕੇਰੀਆ ਨੂੰ ਵੇਚੇ ਅਤੇ ਫਿਰ ਤਬਦੀਲੀਆਂ ਨਾਲ ਨਵਾਂ ਕਰਾਰ ਕੀਤਾ ਗਿਆ। ਉਸ ਤੋਂ ਬਾਅਦ ਕੁਝ ਨਹੀਂ ਹੋਇਆ। ਕਾਸਟਿੰਗ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਅਤੇ ਇਹ ਖਬਰ ਦਿੱਤੀ ਗਈ ਸੀ ਕਿ ਸਟੂਡੀਓ ਉਪਲਬਧ ਨਹੀਂ ਹਨ। ਨਵੇਂ ਇਕਰਾਰਨਾਮੇ ਦੇ ਅਨੁਸਾਰ, ਫਿਲਮ ਅਕਤੂਬਰ-ਨਵੰਬਰ ਤੱਕ ਪਹੁੰਚਣੀ ਸੀ ਪਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕੋਵਿਡ ਨੇ ਸਭ ਕੁਝ ਬੰਦ ਕਰ ਦਿੱਤਾ ਹੈ ਅਤੇ ਪ੍ਰੋਜੈਕਟ ਨੂੰ ਹੋਰ ਦੇਰੀ ਕਰ ਦਿੱਤਾ ਹੈ। ਮੈਨੂੰ ਮਿਆਦ ਇਕ ਸਾਲ ਵਧਾਉਣ ਲਈ ਕਿਹਾ ਗਿਆ ਸੀ ਅਤੇ ਮੈਂ ਅਜਿਹਾ ਕਰ ਦਿੱਤਾ ਸੀ।”