ਪੰਜਾਬ

punjab

ETV Bharat / sports

ਕੋਰੋਨਾ ਵਾਇਰਸ ਕਾਰਨ ਮੁਲਤਵੀ ਕੀਤਾ ਗਿਆ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ - coronavirus

ਦੁਨੀਆ ਭਰ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸੋਮਵਾਰ ਨੂੰ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ 29ਵੇਂ ਸੀਜ਼ਨ ਦਾ ਆਯੋਜਨ ਅਪ੍ਰੈਲ ਦੀ ਥਾਂ ਸਤੰਬਰ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ।

Azlan shah cup postponed due to coronavirus outbreak
ਕੋਰੋਨਾ ਵਾਇਰਸ ਕਾਰਨ ਮੁਲਤਵੀ ਕੀਤਾ ਗਿਆ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ

By

Published : Mar 2, 2020, 10:49 PM IST

ਨਵੀਂ ਦਿੱਲੀ: ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਕਾਰਨ ਕਈ ਖੇਡ ਮੁਕਾਬਲੇ ਰੱਦ ਕੀਤੇ ਗਏ, ਮੁਲਤਵੀ ਜਾਂ ਤਬਦੀਲ ਕੀਤੇ ਜਾ ਚੁੱਕੇ ਹਨ। ਇਸੇ ਦੇ ਚੱਲਦੇ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵੀ ਮੁਲਤਵੀ ਕੀਤਾ ਗਿਆ ਹੈ।

ਪ੍ਰਬੰਧਕਾਂ ਵੱਲੋਂ ਜਾਰੀ ਬਿਆਨ ਮੁਤਾਬਕ ਅਜ਼ਲਾਨ ਸ਼ਾਹ ਕੱਪ 11 ਤੋਂ 18 ਅਪ੍ਰੈਲ ਤੱਕ ਮਲੇਸ਼ੀਆ ਦੇ ਇਪੋਹ ਵਿੱਚ ਹੋਣਾ ਸੀ ਪਰ ਹੁਣ ਇਹ ਟੂਰਨਾਮੈਂਟ 24 ਸਤੰਬਰ ਤੋਂ 3 ਅਕਤੂਬਰ ਤੱਕ ਹੋਵੇਗਾ।

ਕਮੇਟੀ ਦੇ ਚੇਅਰਮੈਨ ਦਾਤੋ ਹਾਜੀ ਅਬਦ ਬਿਨ ਐਮਡੀ ਨੇ ਇੱਕ ਬਿਆਨ 'ਚ ਕਿਹਾ “ਇਹ ਖਿਡਾਰੀਆਂ, ਅਧਿਕਾਰੀਆਂ ਅਤੇ ਸਾਰੀਆਂ ਟੀਮਾਂ ਦੇ ਹਿੱਤ ਵਿੱਚ ਹੈ ਕਿ ਸੁਲਤਾਨ ਅਜ਼ਲਾਨ ਸ਼ਾਹ ਕੱਪ ਪੁਰਸ਼ ਹਾਕੀ ਟੂਰਨਾਮੈਂਟ ਦਾ 29ਵਾਂ ਐਡੀਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ।"

ਇਹ ਵੀ ਪੜ੍ਹੋ: ਕ੍ਰਾਈਸਟਚਰਚ ਟੈਸਟ ਮੈਚ: 8 ਸਾਲਾ ਬਾਅਦ ਨਿਊਜ਼ੀਲੈਂਡ ਨੇ ਭਾਰਤ ਵਿਰੁੱਧ ਕੀਤਾ ਕਲੀਨ ਸਵਿਪ

ਭਾਰਤੀ ਟੀਮ 4 ਵਾਰ (1985, 1991, 1995, 2009) ਸੁਲਤਾਨ ਅਜ਼ਲਾਨ ਸ਼ਾਹ ਕੱਪ ਖ਼ਿਤਾਬ ਜਿੱਤ ਚੁੱਕੀ ਹੈ। ਸਾਲ 2010 ਵਿੱਚ ਦੱਖਣੀ ਕੋਰੀਆ ਅਤੇ ਭਾਰਤ ਨੂੰ ਫਾਈਨਲ ਮੈਚ ਰੱਦ ਹੋਣ ਕਾਰਨ ਸਾਂਝੇ ਤੌਰ 'ਤੇ ਜੇਤੂ ਘੋਸ਼ਿਤ ਕੀਤਾ ਗਿਆ ਸੀ।

ABOUT THE AUTHOR

...view details