ਪੰਜਾਬ

punjab

ETV Bharat / sports

ਸਾਥੀ ਖਿਡਾਰੀਆਂ ਨੇ ਮੈਨੂੰ ਕਾਮਯਾਬੀ ਦੇ ਸਿਖ਼ਰ ਤੱਕ ਪਹੁੰਚਾਇਆ: ਹਰਮਨਪ੍ਰੀਤ - ਵੰਦਨਾ ਕਟਾਰੀਆ

ਹਾਕੀ ਇੰਡੀਆ ਵੱਲੋਂ ਅਰਜੁਨ ਪੁਰਸਕਾਰ ਦੇ ਲਈ ਨਾਮੰਕਿਤ ਕੀਤੇ ਗਏ ਭਾਰਤੀ ਪੁਰਸ਼ ਹਾਕੀ ਟੀਮ ਦੇ ਡ੍ਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਉਸ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਸਾਥੀ ਖਿਡਾਰੀਆਂ ਨੇ ਮੈਨੂੰ ਕਾਮਯਾਬੀ ਦੇ ਸਿਖ਼ਰ ਤੱਕ ਪਹੁੰਚਾਇਆ : ਹਰਮਨਪ੍ਰੀਤ
ਸਾਥੀ ਖਿਡਾਰੀਆਂ ਨੇ ਮੈਨੂੰ ਕਾਮਯਾਬੀ ਦੇ ਸਿਖ਼ਰ ਤੱਕ ਪਹੁੰਚਾਇਆ : ਹਰਮਨਪ੍ਰੀਤ

By

Published : Jun 4, 2020, 11:24 PM IST

ਬੈਂਗਲੁਰੂ: ਹਰਮਨਪ੍ਰੀਤ ਸਿੰਘ ਤੋਂ ਇਲਾਵਾ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਵੰਦਨਾ ਕਟਾਰੀਆ ਅਤੇ ਮੇਨਿਕਾ ਨੂੰ ਵੀ ਇਸ ਅਵਾਰਡ ਦੇ ਲਈ ਨਾਮੰਕਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਵੀ ਖੇਡ ਰਤਨ ਦੇ ਲਈ ਨਾਮੰਕਿਤ ਕੀਤਾ ਗਿਆ ਹੈ।

ਹਾਕੀ ਇੰਡੀਆ।

ਟੀਮ ਦੇ ਬਾਕੀ ਖਿਡਾਰੀਆਂ ਨੇ ਮੇਰੀ ਮਦਦ ਕੀਤੀ

ਪਿਛਲੇ ਸਾਲ ਰੂਸ ਵਿਰੁੱਧ ਐੱਫ਼ਆਈਐੱਚ ਓਲੰਪਿਕ ਕੁਆਲੀਫ਼ਾਇਰ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਹਰਮਨਪ੍ਰੀਤ ਨੇ ਕਿਹਾ ਕਿ ਪਿਛਲੇ ਕੁੱਝ ਸਾਲ ਤੋਂ ਆਪਣੇ ਪ੍ਰਦਰਸ਼ਨ ਤੋਂ ਮੈਂ ਕਾਫ਼ੀ ਖ਼ੁਸ ਹਾਂ। ਮੈਂ ਕਾਮਯਾਬ ਇਸ ਲਈ ਹੋ ਸਕਿਆ ਕਿਉਂਕਿ ਟੀਮ ਦੇ ਬਾਕੀ ਖਿਡਾਰੀਆਂ ਨੇ ਮੇਰੀ ਮਦਦ ਕੀਤੀ।

ਉਨ੍ਹਾਂ ਨੇ ਕਿਹਾ ਕਿ ਹਾਕੀ ਟੀਮ ਦਾ ਖੇਡ ਹੈ ਅਤੇ ਅਸੀਂ ਸਾਰੇ ਟੀਮ ਦੀ ਸਫ਼ਲਤਾ ਲਈ ਖੇਡਦੇ ਹਾਂ। ਜੇ ਗੋਲ ਹੁੰਦਾ ਹੈ ਤਾਂ ਗੋਲ ਕਰਨ ਵਾਲਾ ਦਾ ਨਹੀਂ ਪੂਰੀ ਟੀਮ ਦਾ ਸਾਥ ਹੁੰਦਾ ਹੈ। ਹਰਮਨਪ੍ਰੀਤ ਨੇ ਮੋਨਿਕਾ, ਵੰਦਨਾ ਅਤੇ ਰਾਣੀ ਨੂੰ ਵੀ ਵਧਾਈ ਦਿੰਦੇ ਹੋਏ ਪਿਛਲੇ ਕੁੱਝ ਸਾਲਾਂ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ।

ਸਾਡੀ ਟੀਮ ਕਾਫ਼ੀ ਸੰਤੁਲਿਤ ਹੈ

ਉਨ੍ਹਾਂ ਇਹ ਵੀ ਕਿਹਾ ਕਿ ਟੋਕਿਓ ਓਲੰਪਿਕ ਦੇ ਲਈ ਕੁਆਲੀਫ਼ਾਈ ਕਰਨਾ ਪਿਛਲੇ ਸਾਲ ਟੀਮ ਦੀ ਸਭ ਤੋਂ ਵੱਡੀ ਉਪਲੱਭਧੀ ਸੀ। ਉਨ੍ਹਾਂ ਨੇ ਕਿਹਾ ਕਿ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਓਲੰਪਿਕ ਦੇ ਲਈ ਕੁਆਲੀਫ਼ਾਈ ਕਰਨਾ ਸਭ ਤੋਂ ਵੱਡੀ ਉਪਲੱਭਧੀ ਰਹੀ। ਉਹ ਜ਼ਿੰਦਗੀ ਭਰ ਯਾਦ ਰਹੇਗਾ। ਸਾਡੀ ਟੀਮ ਕਾਫ਼ੀ ਸੰਤੁਲਿਤ ਹੈ ਅਤੇ ਸਾਰਿਆਂ ਨੇ ਜਿੱਤ ਵਿੱਚ ਯੋਗਦਾਨ ਦਿੱਤਾ। ਹੁਣ ਅਸੀਂ ਓਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਦੀ ਪੂਰੀ ਕੋਸ਼ਿਸ਼ ਕਰਾਂਗੇ।

ABOUT THE AUTHOR

...view details