ਪੰਜਾਬ

punjab

ETV Bharat / sports

ਟੋਕਿਓ ਉਲੰਪਿਕ ‘ਚ ਅਥਲੀਟਾਂ ਨੂੰ ਵੰਡੇ ਜਾਣਗੇ 1.6 ਲੱਖ ਕੰਡੋਮ, ਜਾਣੋ ਕਿਉਂ ? - ਜਾਗਰੂਕਤਾ

ਟੋਕਿਓ 2020 ਖੇਡਾਂ ਦੀ ਪ੍ਰਬੰਧਕ ਕਮੇਟੀ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ 1.6 ਲੱਖ ਕੰਡੋਮ ਵੰਡੇਗੀ ਹਾਲਾਂਕਿ ਇਨ੍ਹਾਂ ਐਥਲੀਟਾਂ ਦੇ ਰਹਿਣ ਦੇ ਦੌਰਾਨ ਨਹੀਂ ਸਗੋਂ ਘਰ ਰਵਾਨਗੀ ਦੇ ਸਮੇਂ ਵੰਡੇ ਜਾਣਗੇ।

ਟੋਕਿਓ ਓਲੰਪਿਕ ‘ਚ ਅਥਲੀਟਾਂ ਨੂੰ ਵੰਡੇ ਜਾਣਗੇ 1.6 ਲੱਖ ਕੰਡੋਮ, ਜਾਣੋਂ ਕਿਉਂ
ਟੋਕਿਓ ਓਲੰਪਿਕ ‘ਚ ਅਥਲੀਟਾਂ ਨੂੰ ਵੰਡੇ ਜਾਣਗੇ 1.6 ਲੱਖ ਕੰਡੋਮ, ਜਾਣੋਂ ਕਿਉਂ

By

Published : Jun 25, 2021, 4:10 PM IST

ਟੋਕਿਓ:ਓਲੰਪਿਕ ਖੇਡਾਂ (Tokyo Olympics) ਵਿਚ ਕੰਡੋਮ (Condom) ਵੰਡਣ ਦੇ ਰੁਝਾਨ ਨੂੰ ਜਾਰੀ ਰੱਖਦਿਆਂ ਪ੍ਰਬੰਧਕ ਇਸ ਵਾਰ ਵੀ ਐਥਲੀਟਾਂ ਨੂੰ ਕੰਡੋਮ ਵੰਡਣ ਦੀ ਤਿਆਰੀ ਕਰ ਰਹੇ ਹਨ ਹਾਲਾਂਕਿ, ਪਿਛਲੇ ਸਾਲ ਤੋਂ ਇੱਕ ਵੱਡੀ ਤਬਦੀਲੀ ਇਹ ਹੈ ਕਿ ਅਥਲੀਟਾਂ (Athletes) ਨੂੰ ਉਨ੍ਹਾਂ ਕੰਡੋਮ (Condom) ਦੀ ਵਰਤੋਂ ਨਾ ਕਰਨ ਦੀ ਬਜਾਇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵਜੋਂ ਘਰ ਵਾਪਸ ਲੈ ਜਾਣ ਦੀ ਸਲਾਹ ਦਿੱਤੀ ਜਾਏਗੀ।

ਟੋਕਿਓ 2020 ਖੇਡਾਂ ਦੀ ਪ੍ਰਬੰਧਕ ਕਮੇਟੀ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ 1.6 ਲੱਖ ਕੰਡੋਮ ਵੰਡੇਗੀ। ਹਾਲਾਂਕਿ, ਇਹ ਅਥਲੀਟਾਂ ਦੇ ਰਹਿਣ ਦੇ ਦੌਰਾਨ ਨਹੀਂ ਬਲਕਿ ਰਵਾਨਗੀ ਦੇ ਸਮੇਂ ਵੰਡੇ ਜਾਣਗੇ। ਇੱਕ ਜਾਪਾਨੀ ਏਜੰਸੀ ਦੇ ਅਨੁਸਾਰ, ਕੋਵਿਡ -19 ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀ ਤਬਦੀਲੀ ਲਿਆਂਦੀ ਗਈ ਹੈ। ਅਥਲੀਟਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਾਇਰਸ ਫੈਲਣ ਤੋਂ ਬਚਣ ਲਈ ਘੱਟ ਤੋਂ ਘੱਟ ਸਮਾਜਿਕ ਇਕੱਠਾਂ ਵਿਚ ਸ਼ਾਮਲ ਨਾ ਹੋਣ।

ਆਈਓਸੀ ਨੇ ਟੋਕਿਓ ਸਪੋਰਟਸ ਦੇ ਹਵਾਲੇ ਨਾਲ ਕਿਹਾ ਕਿ ”ਸਾਡਾ ਇਰਾਦਾ ਅਤੇ ਟੀਚਾ ਓਲੰਪਿਕ ਵਿਚ ਐਥਲੀਟਾਂ ਲਈ ਕੰਡੋਮ ਦੀ ਵਰਤੋਂ ਕਰਨਾ ਨਹੀਂ ਹੈ ਬਲਿਕ ਉਹ ਆਪਣੇ ਦੇਸ਼ ਵਾਪਿਸ ਲਿਜਾ ਕੇ ਜਾਗਰੂਕਤਾ ਫੈਲਾ ਸਕਣ।

ਪ੍ਰਬੰਧਕਾਂ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ, ਐਥਲੀਟਾਂ ਨੂੰ ਆਪਣੇ ਆਪ ਨੂੰ ਦੂਜਿਆਂ ਤੋਂ ਦੋ ਮੀਟਰ ਦੂਰ ਰੱਖ ਕੇ ਸਮਾਜਕ ਦੂਰੀ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ ਇਸਦੇ ਨਾਲ ਹੀ ਹੱਥ ਮਿਲਾਉਣਾ ਅਤੇ ਜੱਫੀ ਪਾਉਣਾ ਵੀ ਵਰਜਿਤ ਕੀਤਾ ਗਿਆ ਹੈ। ਐਥਲੀਟਾਂ ਨੂੰ ਉਨ੍ਹਾਂ ਦੇ ਰਹਿਣ ਦੇ ਦੌਰਾਨ ਓਲੰਪਿਕ ਵਿਲੇਜ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੈ।

ਇਹ ਵੀ ਪੜ੍ਹੋ:ਅੰਤਰਰਾਸ਼ਟਰੀ ਓਲੰਪਿਕ ਦਿਵਸ 2021: ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਵ

ABOUT THE AUTHOR

...view details