ਨਵੀਂ ਦਿੱਲੀ : ਫ਼ਰਾਂਸ ਦੇ ਸਾਬਕਾ ਖਿਡਾਰੀ ਜਿਨੇਡਿਨ ਜਿਡਾਨ ਨੂੰ ਮੁੜ ਤੋਂ ਰੀਅਲ ਮੈਡ੍ਰਿਡ ਦਾ ਕੋਚ ਬਣਾਇਆ ਗਿਆ ਹੈ। ਜਿਡਾਨ ਨੇ ਪਿਛਲੇ ਸਾਲ ਮਈ ਵਿੱਚ ਰੀਅਲ ਦੇ ਕੋਚ ਦਾ ਅਹੁਦਾ ਛੱਡਿਆ ਸੀ। 10 ਮਹੀਨਿਆਂ ਬਾਅਦ ਉਹ ਮੁੜ ਤੋਂ ਕੋਚ ਬਣੇ ਹਨ। ਕਲੱਬ ਦੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਜਿਡਾਨ 2020 ਤੱਕ ਟੀਮ ਦੇ ਕੋਚ ਰਹਿਣਗੇ। ਰੀਅਲ ਨੇ ਮੌਜੂਦਾ ਕੋਚ ਸੇਂਟਿਆਗੋ ਸੋਲਾਰੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਹ 5 ਮਹੀਨੇ ਤੱਕ ਟੀਮ ਦੇ ਕੋਚ ਰਹੇ।
ਜਿਡਾਨ 10 ਮਹੀਨਿਆਂ ਬਾਅਦ ਮੁੜ ਬਣੇ ਰੀਅਲ ਮੈਡ੍ਰਿਡ ਦੇ ਕੋਚ
ਜਿਡਾਨ ਨੇ ਕਹਿਣਾ ਹੈ ਕਿ ਘਰ ਵਾਪਸ ਆ ਕੇ ਮੈਂ ਬਹੁਤ ਖ਼ੁਸ਼ ਹਾਂ। ਮੈਂ ਟੀਮ ਨੂੰ ਫ਼ਿਰ ਤੋਂ ਉਸੇ ਸਥਾਨ 'ਤੇ ਦੇਖਣਾ ਚਾਹੁੰਦਾ ਹਾਂ ਜੋ ਹਮੇਸ਼ਾ ਰਹਿੰਦੀ ਹੈ। ਬਾਹਰ ਤੋਂ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇਖਣਾ ਠੀਕ ਨਹੀਂ ਹੈ। ਜਿਡਾਨ ਤੋਂ ਬਾਅਦ ਰੀਅਲ ਨੇ ਜੁਲੇਨ ਲੋਪੇਤਗੁਈ ਨੂੰ 5 ਮਹੀਨੇ ਲਈ ਕੋਚ ਬਣਾਇਆ ਸੀ। ਉਨ੍ਹਾਂ ਤੋਂ ਬਾਅਦ ਸੋਲਾਰੀ ਨੇ ਕੋਚ ਦਾ ਅਹੁਦਾ ਸੰਭਾਲਿਆ ਸੀ।

ਸੋਲਾਰੀ ਦੇ ਆਉਣ ਤੋਂ ਬਾਅਦ ਟੀਮ ਦਾ ਵਧੀਆ ਪ੍ਰਦਰਸ਼ਨ ਨਹੀਂ ਰਿਹਾ ਹੈ। ਟੀਮ ਚੈਂਪੀਅਨ ਲੀਗ ਤੋਂ ਬਾਹਰ ਹੋ ਗਈ ਹੈ। ਇਸ ਤੋਂ ਇਲਾਵਾ ਲਾ ਲਿਗਾ ਵਿੱਚ ਵੀ ਟੀਮ ਚੋਟੀ 'ਤੇ ਚੱਲ ਰਹੀ ਬਾਰਸੀਲੋਨਾ ਤੋਂ 12 ਅੰਕ ਪਿੱਛੇ ਹੈ। ਰੀਅਲ ਨੂੰ ਕੋਪਾ ਡੇਲਰੇ ਦੇ ਸੈਮੀਫ਼ਾਈਨਲ ਵਿੱਚ ਬਾਰਸੀਲੋਨਾ ਤੋਂ ਹਾਰ ਮਿਲੀ ਸੀ।