ਚੰਡੀਗੜ੍ਹ : ਸਿੱਖ ਫ਼ੁੱਟਬਾਲ ਕੱਪ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ, ਉਹ ਟ੍ਰਾਇਲਾਂ ਅਤੇ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਸਕਦਾ ਹੈ। ਪਰ ਬੇਸ਼ਰਤੇ ਕਿ ਉਹ ਕੇਸਾਧਾਰੀ ਹੋਣਾ ਚਾਹੀਦਾ ਹੈ, ਜੇ ਉਹ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਖੇਡਣਾ ਚਾਹੁੰਦਾ ਹੋਵੇ।
ਜਾਣਕਾਰੀ ਮੁਤਾਬਕ ਇਸ ਕੱਪ ਲਈ ਹੋਣ ਵਾਲੇ ਟ੍ਰਾਇਲਾਂ ਅਤੇ ਟੂਰਨਾਮੈਂਟਾਂ ਦੀ ਕੋਈ ਵੀ ਫ਼ੀਸ ਨਹੀਂ ਹੋਵੇਗੀ। ਕੱਪ ਦੇ ਪ੍ਰਬੰਧਕਾਂ ਵੱਲੋਂ ਖੇਡਣ ਲਈ ਕਿੱਟ ਅਤੇ ਟ੍ਰੈਕ ਸੂਟ ਮੁਫ਼ਤ ਦਿੱਤਾ ਜਾਵੇਗਾ।
ਟ੍ਰਾਇਲ ਹਰ ਜ਼ਿਲ੍ਹੇ ਦੇ ਮੁੱਖ ਖੇਡ ਸਟੇਡੀਅਮ ਵਿੱਚ ਹੋਣਗੇ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਤੋਂ ਐੱਮ ਤਨਮਨਜੀਤ ਸਿੰਘ ਢੇਸੀ ਨੇ ਵੀ ਇਸ ਫ਼ੁੱਟਬਾਲ ਕੱਪ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ।
ਐੱਮਪੀ ਢੇਸੀ ਨੇ ਕਿਹਾ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਪਹਿਲੇ ਕੇਸਾਧਾਰੀ ਫ਼ੁੱਟਬਾਲ ਕੱਪ ਲਈ ਉਨ੍ਹਾਂ ਨੂੰ ਲੱਖ-ਲੱਖ ਵਧਾਈ ਦਿੰਦਾ ਹੈ। ਉਨ੍ਹਾਂ ਇਸ ਫ਼ੁੱਟਬਾਲ ਕੱਪ ਦੀ ਸ਼ਲਾਘਾ ਕਰਦਿਆਂ ਕੱਪ ਦੇ ਪ੍ਰਬੰਧਕਾਂ ਦਾ ਇਸ ਨਿਵੇਕਲੇ ਉਪਰਾਲੇ ਲਈ ਧੰਨਵਾਦ ਕੀਤਾ।
ਢੇਸੀ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਜ਼ਰੂਰ ਹੋਣੇ ਚਾਹੀਦੇ ਹਨ, ਕਿਉਂਕਿ ਇਹ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਲਈ ਪ੍ਰੇਰਿਤ ਕਰਦੇ ਹਨ।
ਪ੍ਰਬੰਧਕਾਂ ਮੁਤਾਬਕ ਇਸ ਕੱਪ ਲਈ ਇੱਕ ਮੋਬਾਈਲ ਐੱਪ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ।
FIFA ਨੇ ਲਿਓਨਲ ਮੈਸੀ ਨੂੰ ਐਵਾਰਡ ਦੇਣ ਵਿੱਚ ਗਲਤੀ ਦੀ ਗੱਲ ਨਕਾਰੀ