ਪੰਜਾਬ

punjab

ETV Bharat / sports

ਅੱਜ ਤੋਂ ਯੂਈਐੱਫ਼ਏ ਚੈਂਪੀਅਨਜ਼ ਲੀਗ ਦਾ ਆਗਾਜ਼, ਜਾਣੋ ਖ਼ਾਸ ਰਿਕਾਰਡਾਂ ਬਾਰੇ - ਕ੍ਰਿਸਟਿਆਨੋ ਰੋਨਾਲਡੋ

ਅੱਜ ਤੋਂ ਯੂਈਐੱਫ਼ਏ ਚੈਂਪੀਅਨਜ਼ ਲੀਗ ਦੇ 2019-20 ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਚੈਂਪੀਅਨ ਬਣਨ ਵਾਲੀ ਟੀਮ ਨੂੰ ਲਗਭਗ 632 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।

ਅੱਜ ਤੋਂ ਯੂਈਐੱਫ਼ਏ ਚੈਂਪੀਅਨਜ਼ ਲੀਗ ਦਾ ਆਗਾਜ਼

By

Published : Sep 17, 2019, 7:57 PM IST

ਹੈਦਰਾਬਾਦ : ਅੱਜ ਤੋਂ ਯੂਈਐੱਫ਼ਏ ਲੀਗ ਦੇ 2019-20 ਸੀਜ਼ਨ ਦੀ ਸ਼ੁਰੂਆਤ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਟੂਰਨਾਮੈਂਟ ਵਿੱਚ 32 ਟੀਮਾਂ 8 ਗਰੁੱਪਾਂ ਵਿਚਕਾਰ ਵਿਭਾਜਿਤ ਹੋ ਕੇ ਹਿੱਸਾ ਲੈਣਗੀਆਂ। ਅਰਜਨਟੀਨਾ ਦੇ ਸਿਤਾਰਾ ਖਿਡਾਰੀ ਲਿਓਅਨ ਮੈਸੀ ਦੀ ਟੀਮ ਡਾਰਟਮੰਡ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ।

ਇਹ ਦੁਨੀਆਂ ਵਿੱਚ ਸਭ ਤੋਂ ਵੱਖਰਾ ਟੂਰਨਾਮੈਂਟ ਅਤੇ ਯੂਰਪੀ ਫੁੱਟਬਾਲ ਵਿੱਚ ਸਭ ਤੋਂ ਵੱਖਰੇ ਕਲੱਬ ਮੁਕਾਬਲਿਆਂ ਵਿੱਚੋਂ ਇੱਕ ਹੈ।

ਸਾਲ 1955 ਵਿੱਚ ਯੂਈਐੱਫ਼ਏ ਲੀਗ ਕੱਪ ਦੇ ਰੂਪ ਵਿੱਚ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸੀ। ਇਸ ਟੂਰਨਾਮੈਂਟ ਵਿੱਚ ਸਭ ਤੋਂ ਸਫ਼ਲ ਟੀਮ ਰਿਅਲ ਮੈਡ੍ਰਿਡ ਰਹੀ ਹੈ ਜਿਸ ਨੇ 13 ਵਾਰ ਇਹ ਖ਼ਿਤਾਬ ਜਿੱਤਿਆ ਹੈ ਨਾਲ ਹੀ 3 ਵਾਰ ਦੂਸਰੇ ਨੰਬਰ ਦੀ ਜੇਤੂ ਰਹੀ ਹੈ। ਹੁਣ ਇਸ ਦੀ ਚੈਂਪੀਅਨ ਟੀਮ ਲਿਵਰਪੂਲ ਹੈ।

ਪਿਛਲੀ ਜੇਤੂ ਟੀਮ ਲੀਵਰਪੂਲ।

ਇੱਕ ਕਲੱਬ ਦੇ ਵੱਲੋਂ ਖੇਡ ਕੇ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਸਿਤਾਰਾ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਹਨ। ਜਿਸ ਨੇ ਰਿਅਲ ਮੈਡ੍ਰਿਡ ਲਈ 105 ਗੋਲ ਕੀਤੇ ਹਨ।

ਟੂਰਨਾਮੈਂਟ ਦੇ ਹਰ ਸਮੇਂ ਚੋਟੀ ਦੇ ਸਕੋਰਰ ਵੀ ਕ੍ਰਿਸਟਿਆਨੋ ਰੋਨਾਲਡੋ ਨੇ ਕੁੱਲ 162 ਮੈਚਾਂ ਵਿੱਚ 126 ਗੋਲ ਕੀਤੇ ਹਨ। ਰਿਅਲ ਮੈਡ੍ਰਿਡ ਲਈ 105 ਗੋਲ ਜਦਕਿ 15 ਗੋਲ ਮੈਨਚੈਸਟਰ ਯੂਨਾਈਟਡ ਅਤੇ 6 ਗੋਲ ਯੂਵੈਂਟਸ ਲਈ ਕੀਤੇ ਹਨ।

ਦੂਸਰੇ ਸਥਾਨ ਉੱਤੇ ਕਾਬਜ਼ ਲਿਓਨਲ ਮੈਸੀ ਨੇ ਸਿਰਫ਼ ਬਾਰਸੀਲੋਨਾ ਲਈ ਸਾਰੇ ਮੈਚ ਖੇਡੇ, ਜਿਸ ਨੇ 135 ਮੈਚਾਂ ਵਿੱਚ 112 ਗੋਲ ਕੀਤੇ ਹਨ।

2012-13 ਦੇ ਟੂਰਨਾਮੈਂਟ ਦਾ ਫ਼ਾਇਨਲ ਮੈਚ ਇਸ ਟੂਰਨਾਮੈਂਟ ਦਾ ਅੱਜ ਤੱਕ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਫ਼ਾਈਨਲ ਸੀ। ਇਹ ਫ਼ਾਈਨਲ ਮੈਚ ਸਾਲ 2013 ਵਿੱਚ ਦੁਨੀਆਂ ਭਰ ਦਾ ਸਭ ਤੋਂ ਜ਼ਿਆਦਾ ਦੇਖਿਆ ਗਿਆ ਸਲਾਨਾ ਖੇਡ ਮੁਕਾਬਲਾ ਸੀ।

ਚੈਂਪੀਅਨ ਬਣਨ ਵਾਲੀ ਟੀਮ ਨੂੰ ਲਗਭਗ 632 ਕਰੋੜ ਰੁਪਏ ਇਨਾਮੀ ਰਾਸ਼ੀ ਦੇ ਤੌਰ ਉੱਤੇ ਮਿਲਣਗੇ। ਇਸ ਵਾਰ ਫ਼ਾਈਨਲ ਮੁਕਾਬਲਾ ਇਸਤਾਂਨਬੁਲ ਦੇ ਅਤਾਤੁਰਕ ਸਟੇਡਿਅਮ ਉੱਤੇ 30 ਮਈ 2020 ਨੂੰ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਹੁਣ ਸਾਰੀਆਂ ਉਮੀਦਾਂ ਵਿਨੇਸ਼ ਫ਼ੋਗਾਟ ਉੱਤੇ

ABOUT THE AUTHOR

...view details