ਪੰਜਾਬ

punjab

ETV Bharat / sports

ਇਸ ਮਹੀਨੇ ਦੇ ਅੰਤ 'ਚ PSG ਛੱਡ ਦੇਣਗੇ ਕਵਾਨੀ, ਸਿਲਵਾ - Paris Saint German Club

ਪੈਰਿਸ ਸੇਂਟ ਜਰਮਨ ਕਲੱਬ ਦੇ ਸਪੋਰਟਿੰਗ ਨਿਰਦੇਸ਼ਕ ਲਿਓਨਾਡਰੇ ਨੇ ਕਿਹਾ ਕਿ ਅਸੀਂ ਸਹੀ ਫ਼ੈਸਲੇ ਲੈਣੇ ਹਨ, ਆਰਥਿਕ ਤੌਰ ਉੱਤੇ ਵੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਵੀ।

ਇਸ ਮਹੀਨੇ ਦੇ ਅੰਤ 'ਚ PSG ਛੱਡ ਦੇਣਗੇ ਕਵਾਨੀ, ਸਿਲਵਾ
ਇਸ ਮਹੀਨੇ ਦੇ ਅੰਤ 'ਚ PSG ਛੱਡ ਦੇਣਗੇ ਕਵਾਨੀ, ਸਿਲਵਾ

By

Published : Jun 14, 2020, 9:24 PM IST

ਪੈਰਿਸ: ਸਟ੍ਰਾਇਕਰ ਐਡੀਸਨ ਕਵਾਨੀ ਅਤੇ ਸੈਂਟਰ ਬੈਕ ਅਤੇ ਕਪਤਾਨ ਥਿਆਗੋ ਸਿਲਵਾ ਇਸ ਮਹੀਨੇ ਖ਼ਤਮ ਹੋਣ ਵਾਲੇ ਇਕਰਾਰਨਾਮੇ ਦੇ ਕਾਰਨ ਫ਼ਰਾਂਸ ਦੇ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮਨ (PSG) ਦਾ ਸਾਥ ਛੱਡ ਦੇਣਗੇ। ਕਵਾਨੀ ਕਲੱਬ ਦੇ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ, ਸਿਲਵਾ ਸਭ ਤੋਂ ਲੰਬੇ ਸਮੇਂ ਤੱਕ ਟੀਮ ਦੇ ਕਪਤਾਨ ਰਹੇ ਹਨ।

ਥਿਆਗੋ ਸਿਲਵਾ।

ਕਲੱਬ ਦੇ ਖੇਡ ਨਿਰਦੇਸ਼ਕ ਲਿਓਨਾਡਰੇ ਨੇ ਇੱਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਹਾਂ ਸਾਡਾ ਇਕਰਾਰਨਾਮਾ ਖ਼ਤਮ ਹੋ ਰਿਹਾ ਹੈ। ਇਸ ਫ਼ੈਸਲੇ ਉੱਤੇ ਪਹੁੰਚਣਾ ਕਾਫ਼ੀ ਮੁਸ਼ਕਿਲ ਸੀ। ਇਹ ਖਿਡਾਰੀ ਟੀਮ ਦੇ ਇਤਿਹਾਸ ਦਾ ਹਿੱਸਾ ਹਨ। ਤੁਸੀਂ ਇਸ ਗੱਲ ਨੂੰ ਲੈ ਕੇ ਸੋਚ ਵਿੱਚ ਪੈ ਜਾਂਦੇ ਹੋ ਕਿ ਕੀ ਸਾਨੂੰ ਥੋੜਾ ਹੋਰ ਅੱਗੇ ਵਧਣਾ ਚਾਹੀਦਾ ਹੈ ਜਾਂ ਇੱਕ ਹੋਰ ਸਾਲ ਵੀ ਨਾਲ ਰਹਿਣਾ ਹੁਣ ਮੁਸ਼ਕਿਲ ਹੋਵੇਗਾ।

ਐਡੀਸਨ ਕਵਾਨੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਸਹੀ ਫ਼ੈਸਲੇ ਲੈਣੇ ਹਨ, ਆਰਥਿਕ ਤੌਰ ਉੱਤੇ ਵੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਵੀ।

ਪੀਐੱਸਜੀ ਨੇ ਲਗਾਤਾਰ ਤੀਸਰੀ ਵੀਰ ਫ਼ਰੈਂਚ ਲੀਗ-1 ਦਾ ਖ਼ਿਤਾਬ ਜਿੱਤਿਆ ਹੈ। ਉਹ ਸਟ੍ਰਾਇਕਰ ਮਾਉਰੋ ਇਕਾਰਡੀ ਨੂੰ ਕਲੱਬ ਵਿੱਚ ਸਥਾਈ ਰੂਪ ਤੋਂ ਲੈ ਕੇ ਆਏ ਹਨ।

ਕਵਾਨੀ 2013 ਵਿੱਚ ਇਟਲੀ ਦੇ ਕਲੱਬ ਨਾਪੋਲੀ ਤੋਂ ਪੀਐੱਸਜੀ ਵਿੱਚ ਆਏ ਸਨ, ਉਹ ਸਿਲਵਾ 2012 ਵਿੱਚ ਇਟਲੀ ਦੇ ਕਲੱਬ ਏਸੀ ਮਿਲਾਨ ਤੋਂ ਟੀਮ ਵਿੱਚ ਆਏ ਸਨ।

ABOUT THE AUTHOR

...view details