ਭੁਵਨੇਸ਼ਵਰ: ਡਿਫੈਂਡਰ ਸਟੀਵਨ ਟੇਲਰ ਨੂੰ ਓਡੀਸ਼ਾ ਐਫਸੀ ਨੇ ਇੰਡੀਅਨ ਸੁਪਰ ਲੀਗ (ਆਈਐਸਐਲ) ਦੇ 2020-21 ਸੀਜ਼ਨ ਦੇ ਲਈ ਆਪਣਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਟੀਮ ਨੇ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਕਲੱਬ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਈ ਮੀਟਿੰਗ ਵਿੱਚ ਟੇਲਰ ਨੂੰ ਕਪਤਾਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ। ਉਹ ਮਾਰਕੋਸ ਟੇਬਰ ਦੀ ਜਗ੍ਹਾ ਲਵੇਗਾ।
ਟੀਮ ਦੇ ਮੁੱਖ ਕੋਚ ਸਟੂਅਰਟ ਬਕਸਰ ਨੇ ਇਕ ਬਿਆਨ ਵਿੱਚ ਕਿਹਾ, "ਆਉਣ ਵਾਲੇ ਸੀਜ਼ਨ ਵਿੱਚ ਸਟੀਵਨ ਓਡੀਸ਼ਾ ਐਫਸੀ ਦੀ ਕਪਤਾਨੀ ਕਰੇਗਾ। ਉਨ੍ਹਾਂ ਦੀ ਨੌਜਵਾਨ ਖਿਡਾਰੀਆਂ ਨੂੰ ਸਿਖਣ ਦੀ ਲਗਨ, ਜੇਤੂ ਮਾਨਸਿਕਤਾ ਟੀਮ ਲਈ ਵੱਡੀ ਮਦਦਗਾਰ ਸਾਬਤ ਹੋਵੇਗੀ।"